ਕਪੂਰਥਲਾ, 2 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)-ਸਵੱਛਤਾ ਹੀ ਸੇਵਾ ਅਭਿਆਨ 2026 ਤਹਿਤ ਰੇਲ ਕੋਚ ਫ਼ੈਕਟਰੀ ਵਿਚ ਸਵੱਛਤਾ ਰੈਲੀ, ਬੂਟੇ ਲਗਾਉਣ, ਠੋਸ ਕਚਰਾ ਪ੍ਰਬੰਧਨ, ਵਰਕਸ਼ਾਪਾਂ, ਦਫ਼ਤਰਾਂ ਤੇ ਕਲੋਨੀ ਵਿਚ ਸਫ਼ਾਈ, ਬੇਲੋੜੀ ਸਮਗਰੀ ਤੇ ਕਚਰੇ ਨੂੰ ਹਟਾਉਣ, ਨਾਲੀਆਂ ਤੇ ਪਖਾਨਿਆਂ ਦੀ ਸਫ਼ਾਈ, ਕੱਪੜੇ ਤੇ ਜੂਟ ਦੇ ਥੈਲਿਆਂ ਦੀ ਵਰਤੋਂ, ਪਲਾਸਟਿਕ, ਬੋਤਲ, ਕਰਸ਼ਿੰਗ ਮਸ਼ੀਨਾਂ, ਸਵੱਛਤਾ ਸੈਲਫੀ ਪੁਆਇੰਟ, ਕਲੀਅਰ ਡੈਸਕ, ਘੱਟ ਤੋਂ ਘੱਟ ਪਿੰ੍ਰਟਿੰਗ, ਡਿਜੀਟਲ ਦਸਤਾਵੇਜ਼ੀ ਕਰਨ, ਮੁੜ ਵਰਤਣਯੋਗ ਬੋਤਲਾਂ ਅਤੇ ਕੱਪਾਂ ਤੇ ਸੂਰਜੀ ਊਰਜਾ ਨਾਲ ਚੱਲਣ ਵਾਲੇ ਉਪਕਰਨਾਂ ਦੀ ਸਾਂਭ ਸੰਭਾਲ ਲਈ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ, ਜਿਨ੍ਹਾਂ ਵਿਚ ਆਰ.ਸੀ.ਐਫ. ਦੇ ਅਧਿਕਾਰੀਆਂ, ਕਰਮਚਾਰੀਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੇ ਸਥਾਨਕ ਭਾਈਚਾਰੇ ਨੇ ਸਰਗਰਮ ਭੂਮਿਕਾ ਅਦਾ ਕੀਤੀ | ਆਰ.ਸੀ.ਐਫ. ਦੇ ਇਕ ਬੁਲਾਰੇ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਆਰ.ਸੀ.ਐਫ. ਕਲੋਨੀ ਵਿਚ ਸਥਿਤ ਪੰਜਾਬ ਸਰਕਾਰ ਦੇ ਸਕੂਲਾਂ ਤੇ ਕੇਂਦਰੀ ਵਿਦਿਆਲਿਆ ਦੇ ਬੱਚਿਆਂ ਲਈ ਜਾਗਰੂਕਤਾ ਸੈਸ਼ਨ ਕਰਵਾਏ ਗਏ ਤੇ ਇਨ੍ਹਾਂ ਸੈਸ਼ਨਾਂ ਵਿਚ ਬੱਚਿਆਂ ਨੂੰ ਗਿੱਲੇ, ਸੁੱਕੇ, ਘਰੇਲੂ ਖ਼ਤਰਨਾਕ ਅਤੇ ਹੋਰ ਕਚਰੇ ਨੂੰ ਵੱਖ-ਵੱਖ ਰੱਖਣ, ਕਚਰੇ ਦੇ ਉਚਿੱਤ ਨਿਪਟਾਰੇ, ਸਵੱਛਤਾ ਤੇ ਵਾਤਾਵਰਣ ਦੀ ਸੁਰੱਖਿਆ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਗਿਆ | ਇਸ ਮੌਕੇ ਸਵੱਛਤਾ ਜਾਗਰੂਕਤਾ ਸਬੰਧੀ ਵਿਦਿਆਰਥੀਆਂ ਦੇ ਕਲਾ ਮੁਕਾਬਲੇ ਤੇ ਨੁੱਕੜ ਨਾਟਕ ਕਰਵਾਏ ਗਏ | ਬੁਲਾਰਿਆਂ ਨੇ ਦੱਸਿਆ ਕਿ ਠੋਸ ਕਚਰਾ ਪ੍ਰਬੰਧਨ ਨਿਯਮ 2026 ਤਹਿਤ ਆਰ.ਸੀ.ਐਫ. ਕਲੋਨੀ ਵਿਚ ਘਰ-ਘਰ ਜਾ ਕੇ ਕਚਰੇ ਨੂੰ ਚਾਰ ਵੱਖ-ਵੱਖ ਕਿਸਮਾਂ ਵਿਚ ਵੱਖ ਕਰਨ, ਘਰੇਲੂ ਕਚਰੇ ਤੋਂ ਖਾਦ ਤਿਆਰ ਕਰਨ ਤੇ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਘਟਾਉਣ ਬਾਰੇ ਵੀ ਜਾਣੂ ਕਰਵਾਇਆ ਗਿਆ | ਬੁਲਾਰਿਆਂ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਆਰ.ਸੀ.ਐਫ. ਦੇ ਜਨਰਲ ਮੈਨੇਜਰ ਅਜੈ ਨੰਦਨ ਤੇ ਹੋਰ ਅਧਿਕਾਰੀਆਂ ਵਲੋਂ ਆਰ.ਸੀ.ਐਫ. ਵਿਚ ਵਾਤਾਵਰਣ ਨੂੰ ਹਰਿਆ ਭਰਿਆ ਬਣਾਉਣ ਲਈ ਵੱਖ-ਵੱਖ ਥਾਂ ‘ਤੇ ਬੂਟੇ ਲਗਾਏ ਗਏ ਤੇ ਉਨ੍ਹਾਂ ਦੀ ਸੰਭਾਲ ਦਾ ਸੰਕਲਪ ਲਿਆ ਗਿਆ | ਇੱਥੇ ਵਰਨਣਯੋਗ ਹੈ ਕਿ ਬੀਤੀ 17 ਸਤੰਬਰ ਨੂੰ ਸਵੱਛਤਾ ਹੀ ਸੇਵਾ ਅਭਿਆਨ ਦੀ ਸ਼ੁਰੂਆਤ ਸਬੰਧੀ ਹੋਏ ਇਕ ਸਮਾਗਮ ਵਿਚ ਆਰ.ਸੀ.ਐਫ. ਦੇ ਜਨਰਲ ਮੈਨੇਜਰ ਨੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਵੱਛਤਾ ਸਬੰਧੀ ਸਹੁੰ ਚੁਕਾਈ ਸੀ ਤੇ ਉਨ੍ਹਾਂ ਨੂੰ ਸਵੱਛਤਾ ਨੂੰ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣ ਤੇ ਆਰ.ਸੀ.ਐਫ. ਕੰਪਲੈਕਸ ਨੂੰ ਸਾਫ਼ ਸੁਥਰਾ ਤੇ ਸੁੰਦਰ ਬਣਾਈ ਰੱਖਣ ਵਿਚ ਸਰਗਰਮ ਯੋਗਦਾਨ ਪਾਉਣ ਦਾ ਸੱਦਾ ਦਿੱਤਾ ਗਿਆ ਸੀ |
ਸਵੱਛਤਾ ਹੀ ਸੇਵਾ ਅਭਿਆਨ ਤਹਿਤ ਆਰ.ਸੀ.ਐਫ. ਵਿਚ ਸਵੱਛਤਾ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਕਰਵਾਈਆਂ ਵੱਖ-ਵੱਖ ਗਤੀਵਿਧੀਆਂ
ਕਪੂਰਥਲਾ, 2 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)-ਸਵੱਛਤਾ ਹੀ ਸੇਵਾ ਅਭਿਆਨ 2026 ਤਹਿਤ ਰੇਲ ਕੋਚ ਫ਼ੈਕਟਰੀ ਵਿਚ ਸਵੱਛਤਾ ਰੈਲੀ, ਬੂਟੇ ਲਗਾਉਣ, ਠੋਸ ਕਚਰਾ ਪ੍ਰਬੰਧਨ, ਵਰਕਸ਼ਾਪਾਂ, ਦਫ਼ਤਰਾਂ ਤੇ ਕਲੋਨੀ ਵਿਚ ਸਫ਼ਾਈ, ਬੇਲੋੜੀ ਸਮਗਰੀ ਤੇ ਕਚਰੇ ਨੂੰ ਹਟਾਉਣ, ਨਾਲੀਆਂ ਤੇ ਪਖਾਨਿਆਂ ਦੀ ਸਫ਼ਾਈ, ਕੱਪੜੇ ਤੇ ਜੂਟ ਦੇ ਥੈਲਿਆਂ ਦੀ ਵਰਤੋਂ, ਪਲਾਸਟਿਕ, ਬੋਤਲ, ਕਰਸ਼ਿੰਗ ਮਸ਼ੀਨਾਂ, ਸਵੱਛਤਾ ਸੈਲਫੀ ਪੁਆਇੰਟ, ਕਲੀਅਰ ਡੈਸਕ, ਘੱਟ ਤੋਂ ਘੱਟ ਪਿੰ੍ਰਟਿੰਗ, ਡਿਜੀਟਲ ਦਸਤਾਵੇਜ਼ੀ ਕਰਨ, ਮੁੜ ਵਰਤਣਯੋਗ ਬੋਤਲਾਂ ਅਤੇ ਕੱਪਾਂ ਤੇ ਸੂਰਜੀ ਊਰਜਾ ਨਾਲ ਚੱਲਣ ਵਾਲੇ ਉਪਕਰਨਾਂ ਦੀ ਸਾਂਭ ਸੰਭਾਲ ਲਈ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ, ਜਿਨ੍ਹਾਂ ਵਿਚ ਆਰ. ਸੀ.
ਅਜੀਤ ਡੈਸਕ
03-10-2026