03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਦਾਣਾ ਮੰਡੀ ਫੱਤੂਢੀਂਗਾ ਵਿਖੇ ਝੋਨੇ ਦੀ ਸਰਕਾਰੀ ਖ਼ਰੀਦ ਹੋਈ ਸ਼ੁਰੂ ਪਹਿਲੇ ਦਿਨ ਕਰੀਬ 4 ਹਜ਼ਾਰ ਗੱਟਾ ਸਰਕਾਰ ਵੱਲੋਂ ਖਰੀਦਿਆ ਗਿਆ

ਫੱਤੂਢੀਂਗਾ, 2 ਅਕਤੂਬਰ (ਬਲਜੀਤ ਸਿੰਘ)-ਦਾਣਾ ਮੰਡੀ ਫੱਤੂਢੀਂਗਾ ਵਿਖੇ ਭਾਵੇਂ ਸਰਕਾਰ ਵੱਲੋਂ ਇਕ ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਨ ਦਾ ਭਰੋਸਾ ਦਿੱਤਾ ਸੀ ਪਰ ਜਿੱਥੇ ਦੂਸਰੇ ਦਿਨ ਝੋਨੇ ਦੀ ਸਰਕਾਰੀ ਖ਼ਰੀਦ ਅਤੇ ਪੰਥ ਵੱਲੋਂ ਸ਼ੁਰੂ ਕੀਤੀ ਗਈ ਇਸ ਦੌਰਾਨ ਸਰਕਾਰ ਵੱਲੋਂ ਕਰੀਬ 4 ਹਜ਼ਾਰ ਗੱਟਾ ਝੋਨਾ ਖਰੀਦਿਆ ਗਿਆ ਇਸ ਦੌਰਾਨ ਦੋਵਾਂ ਏਜੰਸੀਆਂ ਦੇ ਪਨਸਪ ਇੰਸਪੈਕਟਰ ਹਰਭਜਨ ਸਿੰਘ ਅਤੇ ਮਾਰਕਫੈੱਡ ਦੇ ਦਵਿੰਦਰ ਸਿੰਘ ਸਮੇਤ ਸਮੂਹ ਆੜ੍ਹਤੀਏ ਮੌਜੂਦ ਸਨ | ਇਸ ਦੌਰਾਨ ਸ਼ੈਲਰ ਮਾਲਕਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀ ਵਿਚ ਸੁੱਕਾ ਝੋਨਾ ਲੈ ਕੇ ਆਉਣ ਤਾਂ ਜੋ ਉਨ੍ਹਾਂ ਨੂੰ ਪੂਰਾ ਮੁੱਲ ਪ੍ਰਾਪਤ ਹੋ ਸਕੇ | ਇਸ ਮੌਕੇ ਇਹ ਵੀ ਪਤਾ ਲੱਗਾ ਹੈ ਕਿ ਇਕੱਲੀ ਪਨਸਪ ਵੱਲੋਂ ਹੀ ਸਰਕਾਰੀ ਖ਼ਰੀਦ ਸ਼ੁਰੂ ਕੀਤੀ ਗਈ ਹੈ ਤੇ ਮਾਰਕਫੈੱਡ ਵੱਲੋਂ ਦੂਸਰੇ ਦਿਨ ਵੀ ਝੋਨੇ ਦੀ ਖ਼ਰੀਦ ਨਹੀਂ ਕੀਤੀ ਗਈ | ਇਸ ਮੌਕੇ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਸੰਨੀ ਰੱਤੜਾ, ਸ਼ੈਲਰ ਮਾਲਕ ਜੈ ਪਾਲ ਗੋਇਲ, ਜਸਵਿੰਦਰ ਸਿੰਘ ਥਿੰਦ, ਵਿਜੇ ਕੁਮਾਰ ਗੋਇਲ ਤੋਂ ਇਲਾਵਾ ਆੜ੍ਹਤੀਏ ਕਰਨ ਗੋਇਲ, ਨਵੀਨ ਅਗਰਵਾਲ, ਮੰਗਲ ਸਿੰਘ ਮੁੰਡੀ, ਇੰਦਰਜੀਤ ਸਿੰਘ, ਲੱਖਾ ਸਿੰਘ, ਮਲਕੀਤ ਸਿੰਘ ਚੰਦੀ, ਤਰਲੋਚਨ ਸਿੰਘ, ਅਕਾਸ਼ਦੀਪ ਸਿੰਘ ਆਦਿ ਹਾਜ਼ਰ ਸਨ |

Ad Position 21
No active advertisement
ਅਜੀਤ ਡੈਸਕ 03-10-2026

Ad Position 22
No active advertisement
ਪਿਛਲੀ ਖ਼ਬਰ ਪ੍ਰੀਤ ਸੰਗੋਜਲਾ ਨੂੰ ਸਦਮਾ, ਭੈਣ ਦਾ ਦਿਹਾਂਤ ਅਗਲੀ ਖ਼ਬਰ ਸ਼ਹਿਰ ’ਚ ਸਟਰੀਟ ਲਾਈਟਾਂ ਸੰਬੰਧੀ ਸ਼ਿਕਾਇਤਾਂ ਦੇ ਨਿਪਟਾਰੇ ਲਈ 4 ਟੀਮਾਂ ਦਾ ਗਠਨ-ਅਕਾਸ਼ ਬਾਂਸਲ
Ad Position 24