03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਖੇਤੀ ਸੈਕਟਰ ਦੀ ਕਾਮਯਾਬੀ ਪਿੱਛੇ ਔਰਤਾਂ ਦੀ ਭੂਮਿਕਾ ਦਾ ਵੱਡਾ ਯੋਗਦਾਨ-ਸੰਤ ਸੀਚੇਵਾਲ

ਸੁਲਤਾਨਪੁਰ ਲੋਧੀ, 2 ਅਕਤੂਬਰ (ਥਿੰਦ, ਨਰੇਸ਼ ਹੈਪੀ)-ਖੇਤੀ ਸੈਕਟਰ ਵਿਚ ਔਰਤਾਂ ਦੀ ਸਰਗਰਮ ਭੂਮਿਕਾ ਬਾਰੇ ਕਰਵਾਏ ਗਏ ਸੈਮੀਨਾਰ ਦੌਰਾਨ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਖੇਤੀ ਸੈਕਟਰ ਦੀ ਕਾਮਯਾਬੀ ਔਰਤਾਂ ਤੋਂ ਬਿਨਾਂ ਸੰਭਵ ਹੀ ਨਹੀਂ | ਇੰਡੀਆ ਇੰਟਰਨੈਸ਼ਨਲ ਨਵੀਂ ਦਿੱਲੀ ਵਿਚ ‘ਭੂਮੀ 2026’ ਸਿਰਲੇਖ ਹੇਠ ਔਰਤਾਂ ਦੀ ਭੂਮਿਕਾ ਬਾਰੇ ਕੀਤੀ ਚਰਚਾ ਦੌਰਾਨ ਸੰਤ ਸੀਚੇਵਾਲ ਨੇ ਕਿਹਾ ਕਿ ਅੱਜ ਹਰ ਖੇਤਰ ਵਿਚ ਹੀ ਔਰਤਾਂ ਦੀ ਭੂਮਿਕਾ ਰਹਿੰਦੀ ਹੈ | ਪਰ ਖੇਤੀ ਜੋ ਪੰਜਾਬ ਦੀ ਧਰਤੀ ਦਾ ਮੁੱਖ ਕਿੱਤਾ ਹੈ, ਉਸ ਵਿਚ ਔਰਤਾਂ ਦੀ ਭੂਮਿਕਾ ਨੇ ਮੋਹਰੀ ਭੂਮਿਕਾ ਨਿਭਾਈ ਹੈ | ਖੇਤਾਂ ਵਿਚ ਮਰਦ ਦੇ ਬਰਾਬਰ ਕੰਮ ਕਰਨ ਵਾਲੀ ਔਰਤ ਫ਼ਸਲਾਂ ਨੂੰ ਆਪਣੇ ਬੱਚਿਆਂ ਵਾਂਗ ਸੰਭਾਲ ਕਰਦੀ ਹੈ | ਧਰਤੀ ਦੀ ਸੰਭਾਲ ਤੋਂ ਲੈ ਕੇ ਦੇਸੀ ਬੀਜ਼ਾਂ ਦੀ ਸੁਰੱਖਿਅਤ ਸਾਂਭ-ਸੰਭਾਲ ਵਰਗੇ ਸੰਵੇਦਨਸ਼ੀਲ ਮੁੱਦਿਆਂ ਵਿਚ ਔਰਤਾਂ ਦੀ ਭੂਮਿਕਾ ਤੋਂ ਬਿਨਾਂ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ |ਇਸ ਚਰਚਾ ਦੌਰਾਨ ਪਵਿੱਤਰ ਕਾਲੀ ਵੇਈਂ ਦੀ ਕਾਰ ਸੇਵਾ ਵਿਚ ਵੀ ਔਰਤਾਂ ਦੇ ਯੋਗਦਾਨ ਦੀ ਸੰਤ ਸੀਚੇਵਾਲ ਨੇ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਸਮਾਜ ਵਿਚ ਕੀਤੇ ਜਾਣ ਵਾਲੇ ਕਾਰਜਾਂ ਦੀ ਕਾਮਯਾਬੀ ਔਰਤ ਤੋਂ ਬਿਨਾਂ ਹੋ ਹੀ ਨਹੀਂ ਸਕਦੀ |

Ad Position 21
No active advertisement
ਅਜੀਤ ਡੈਸਕ 03-10-2026

Ad Position 22
No active advertisement
ਪਿਛਲੀ ਖ਼ਬਰ ਜੇ.ਜੇ. ਟਰੋਮਾ ਸੈਂਟਰ ਤੇ ਥਿੰਦ ਹਸਪਤਾਲ ਵਲੋਂ ਮੁਫ਼ਤ ਮੈਡੀਕਲ ਜਾਂਚ ਕੈਂਪ ਭਲਕੇ ਅਗਲੀ ਖ਼ਬਰ ਮਾਂ ਦੁਰਗਾ ਦਰਸ਼ਨ ਕਲੱਬ ਵੱਲੋਂ 39ਵਾਂ ਸਾਲਾਨਾ ਜਾਗਰਣ ਅੱਜ
Ad Position 24