03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਜੇ.ਜੇ. ਟਰੋਮਾ ਸੈਂਟਰ ਤੇ ਥਿੰਦ ਹਸਪਤਾਲ ਵਲੋਂ ਮੁਫ਼ਤ ਮੈਡੀਕਲ ਜਾਂਚ ਕੈਂਪ ਭਲਕੇ

ਕਪੂਰਥਲਾ, 2 ਅਕਤੂਬਰ (ਵਿ. ਪ੍ਰ.)

Ad Position 21
No active advertisement
ਅਜੀਤ ਡੈਸਕ 03-10-2026
ਕਪੂਰਥਲਾ, 2 ਅਕਤੂਬਰ (ਵਿ.ਪ੍ਰ.)-ਜੇ.ਜੇ. ਟਰੋਮਾ ਸੈਂਟਰ ਤੇ ਥਿੰਦ ਹਸਪਤਾਲ ਪੀਰ ਚੌਧਰੀ ਰੋਡ ਕਪੂਰਥਲਾ ਵੱਲੋਂ 4 ਅਕਤੂਬਰ ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਮੁਫ਼ਤ ਮੈਡੀਕਲ ਚਪ ਕੈਂਪ ਲਗਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਪ੍ਰੇਮਜੋਤ ਸਿੰਘ ਥਿੰਦ ਹੱਡੀਆਂ ਦੇ ਰੋਗਾਂ ਦੇ ਮਾਹਿਰਾਂ ਨੇ ਦੱਸਿਆ ਕਿ ਕੈਂਪ ਵਿਚ ਹੱਡੀਆਂ ਦੇ ਰੋਗਾਂ ਤੇ ਜੋੜਾਂ ਦੇ ਮਾਹਿਰ, ਯੂਰੋਲੋਜੀ ਪਿਸ਼ਾਬ ਤੇ ਗੁਰਦਿਆਂ ਦੇ ਰੋਗਾਂ ਦੇ ਮਾਹਿਰ, ਜਨਰਲ ਸਰਜਨ ਪਿੱਤੇ ਦੀ ਰਸੌਲੀ, ਹਰਨੀਆਂ ਤੇ ਅਪੈਂਡਿਕਸ ਰੋਗਾਂ ਦੇ ਮਾਹਿਰ ਡਾਕਟਰਾਂ ਵਲੋਂ ਮਰੀਜ਼ਾਂ ਦੀ ਜਾਂਚ ਕੀਤੀ ਜਾਵੇਗੀ ਕਰਕੇ ਉਨ੍ਹਾਂ ਨੂੰ ਇਲਾਜ ਕਰਵਾਉਣ ਲਈ ਸਲਾਹ ਮਸ਼ਵਰਾ ਵੀ ਦਿੱਤਾ ਜਾਵੇਗਾ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ 4 ਅਕਤੂਬਰ ਨੂੰ ਜੇ.ਜੇ. ਐਸ ਟਰੋਮਾ ਸੈਂਟਰ ਤੇ ਥਿੰਦ ਹਸਪਤਾਲ ਵਿਚ ਲਗਾਏ ਜਾ ਰਹੇ ਇਸ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਤੋਂ ਲਾਹਾ ਲੈਣ | ਉਨ੍ਹਾਂ ਕਿਹਾ ਕਿ ਹਸਪਤਾਲ ਵਿਚ ਪ੍ਰਾਈਵੇਟ ਇੰਸ਼ੋਰੈਂਸ ਦੀਆਂ ਸੁਵਿਧਾਵਾਂ ਦੀ ਉਪਲਬਧ ਹਨ |
Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਹਿੰਦੂ ਪ੍ਰੀਸ਼ਦ ਤੇ ਬਜਰੰਗ ਦਲ ਵਲੋਂ ਗੁਰਪਾਲ ਸਿੰਘ ਇੰਡੀਅਨ ਦਾ ਸਨਮਾਨ ਅਗਲੀ ਖ਼ਬਰ ਖੇਤੀ ਸੈਕਟਰ ਦੀ ਕਾਮਯਾਬੀ ਪਿੱਛੇ ਔਰਤਾਂ ਦੀ ਭੂਮਿਕਾ ਦਾ ਵੱਡਾ ਯੋਗਦਾਨ-ਸੰਤ ਸੀਚੇਵਾਲ
Ad Position 24