03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਭੁਲੱਥ ਦੇ ਗੁਰੂ ਨਾਨਕ ਦੇਵ ਫ਼੍ਰੀ ਡਾਇਲੈਸਿਸ ਸੈਂਟਰ ਦਾ ਚੰਡੀਗੜ੍ਹ ਟੀਮ ਵਲੋਂ ਨਿਰੀਖਣ

ਭੁਲੱਥ 2 ਅਕਤੂਬਰ (ਮਨਜੀਤ ਸਿੰਘ ਰਤਨ)-ਸਬ-ਡਵੀਜ਼ਨ ਹਸਪਤਾਲ ਭੁਲੱਥ ਵਿਖੇ ਚੱਲ ਰਹੇ ਗੁਰੂ ਨਾਨਕ ਦੇਵ ਫ਼੍ਰੀ ਡਾਇਲੈਸਿਸ ਸੈਂਟਰ ਦਾ ਸਿਹਤ ਵਿਭਾਗ ਚੰਡੀਗੜ੍ਹ ਤੋਂ ਪਹੁੰਚੀ ਵਿਸ਼ੇਸ਼ ਟੀਮ ਵਲੋਂ ਨਿਰੀਖਣ ਕੀਤਾ ਗਿਆ | ਇਸ ਦੌਰਾਨ ਟੀਮ ਵਲੋਂ ਸੈਂਟਰ ’ਚ ਮੁਹੱਈਆ ਕਰਵਾਈਆਂ ਜਾ ਰਹੀਆਂ ਸੇਵਾਵਾਂ, ਪ੍ਰਬੰਧਾਂ, ਡਾਇਲੈਸਿਸ ਮਸ਼ੀਨਾਂ ਅਤੇ ਸਾਫ਼-ਸਫ਼ਾਈ ਦਾ ਜਾਇਜ਼ਾ ਲਿਆ ਗਿਆ | ਇਸ ਸੰਬੰਧੀ ਡਾਇਲੈਸਿਸ ਸੈਂਟਰ ਦੇ ਚੇਅਰਮੈਨ ਸੁਰਿੰਦਰ ਕੱਕੜ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਵਿਸ਼ੇਸ਼ ਟੀਮ ਵਲੋਂ ਸੈਂਟਰ ਦੇ ਸਮੁੱਚੇ ਪ੍ਰਬੰਧਾਂ ਦਾ ਬਾਰੀਕੀ ਨਾਲ ਨਿਰੀਖਣ ਕੀਤਾ ਗਿਆ | ਟੀਮ ਨੇ ਡਾਇਲੈਸਿਸ ਮਸ਼ੀਨਾਂ, ਸਾਫ਼-ਸਫ਼ਾਈ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਦੀ ਜਾਂਚ ਕਰਨ ਦੇ ਨਾਲ-ਨਾਲ ਮਰੀਜ਼ਾਂ ਨਾਲ ਵੀ ਗੱਲਬਾਤ ਕੀਤੀ | ਉਨ੍ਹਾਂ ਦੱਸਿਆ ਕਿ ਨਿਰੀਖਣ ਦੌਰਾਨ ਕਿਸੇ ਕਿਸਮ ਦੀ ਕਮੀ ਜਾਂ ਉਣਤਾਈ ਸਾਹਮਣੇ ਨਹੀਂ ਆਈ ਅਤੇ ਟੀਮ ਵਲੋਂ ਸੈਂਟਰ ਦੇ ਪ੍ਰਬੰਧਾਂ ਅਤੇ ਸਟਾਫ਼ ਦੀ ਕਾਰਗੁਜ਼ਾਰੀ ’ਤੇ ਤਸੱਲੀ ਪ੍ਰਗਟਾਉਂਦਿਆਂ ਸ਼ਲਾਘਾ ਕੀਤੀ ਗਈ | ਸੁਰਿੰਦਰ ਕੱਕੜ ਨੇ ਕਿਹਾ ਕਿ ਸੈਂਟਰ ਦਾ ਮੁੱਖ ਉਦੇਸ਼ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਡਾਇਲੈਸਿਸ ਦੀ ਸਹੂਲਤ ਮੁਹੱਈਆ ਕਰਵਾਉਣਾ ਹੈ | ਸੈਂਟਰ ਦਾ ਸਟਾਫ਼ ਮਰੀਜ਼ਾਂ ਨੂੰ ਸੁਚਾਰੂ ਅਤੇ ਬਿਹਤਰ ਸੇਵਾਵਾਂ ਦੇਣ ਲਈ ਲਗਾਤਾਰ ਆਪਣੀ ਜ਼ਿੰਮੇਵਾਰੀ ਨਿਭਾਅ ਰਿਹਾ ਹੈ | ਇਸ ਮੌਕੇ ਮਾਸਟਰ ਕੰਵਲਜੀਤ ਮੰਨਣ, ਸੁਰਿੰਦਰ ਸਿੰਘ ਲਾਲੀਆ ਸਮੇਤ ਹੋਰ ਪਤਵੰਤੇ ਹਾਜ਼ਰ ਸਨ |

Ad Position 21
No active advertisement
ਅਜੀਤ ਡੈਸਕ 03-10-2026

Ad Position 22
No active advertisement
ਪਿਛਲੀ ਖ਼ਬਰ ਕਿਸਾਨ ਪਰਾਲੀ ਨੂੰ ਖੇਤਾਂ ’ ਚ ਦਬਾਉਣ ਲਈ ਸਹਿਕਾਰੀ ਸਭਾਵਾਂ ’ ਚ ਉਪਲਬਧ ਸੀ . ਆਰ . ਐਮ . ਮਸ਼ੀਨਰੀ ਦੀ ਵਰਤੋਂ ਕਰਨ - ਗੁ... ਅਗਲੀ ਖ਼ਬਰ ਬਿ੍ਟਿਸ਼ ਵਿਕਟੋਰੀਆ ਸਕੂਲ ਵਲੋਂ ਵਿੱਦਿਅਕ ਯਾਤਰਾਵਾਂ
Ad Position 24