ਕਿਸਾਨ ਪਰਾਲੀ ਨੂੰ ਖੇਤਾਂ ’ ਚ ਦਬਾਉਣ ਲਈ ਸਹਿਕਾਰੀ ਸਭਾਵਾਂ ’ ਚ ਉਪਲਬਧ ਸੀ . ਆਰ . ਐਮ . ਮਸ਼ੀਨਰੀ ਦੀ ਵਰਤੋਂ ਕਰਨ - ਗੁਰਯਾਦਵਿੰਦਰ ਸਿੰਘ
ਕਪੂਰਥਲਾ, 2 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)-ਦੀ ਕਪੂਰਥਲਾ ਸਹਿਕਾਰੀ ਮੰਡੀਕਰਨ ਪ੍ਰੋਸੈਸਿੰਗ ਸਭਾ ਦੇ ਦਫ਼ਤਰ ਵਿਚ ਇਫਕੋ ਵਲੋਂ ਇਕ ਰੋਜ਼ਾ ਜਾਗਰੂਕਤਾ ਕੈਂਪ ਲਗਾਇਆ ਗਿਆ | ਕੈਂਪ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਗੁਰਯਾਦਵਿੰਦਰ ਸਿੰਘ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਕਪੂਰਥਲਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਪਰਾਲੀ ਨੂੰ ਖੇਤਾਂ ਵਿਚ ਅੱਗ ਨਾ ਲਗਾਉਣ ਤੇ ਇਸ ਪਰਾਲੀ ਨੂੰ ਖੇਤਾਂ ਵਿਚ ਹੀ ਦਬਾਉਣ ਲਈ ਸਹਿਕਾਰੀ ਸਭਾਵਾਂ ਵਿਚ ਉਪਲਬਧ ਸੀ. ਆਰ.
ਜ
ਜਾਗਰੂਕਤਾ ਕੈਂਪ ਨੂੰ ਸੰਬੋਧਨ ਕਰਦੇ ਹੋਏ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਗੁਰਯਾਦਵਿੰਦਰ ਸਿੰਘ | ਅਜੀਤ ਤਸਵੀਰ ਡ
03-10-2026
ਕਪੂਰਥਲਾ, 2 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)-ਦੀ ਕਪੂਰਥਲਾ ਸਹਿਕਾਰੀ ਮੰਡੀਕਰਨ ਪ੍ਰੋਸੈਸਿੰਗ ਸਭਾ ਦੇ ਦਫ਼ਤਰ ਵਿਚ ਇਫਕੋ ਵਲੋਂ ਇਕ ਰੋਜ਼ਾ ਜਾਗਰੂਕਤਾ ਕੈਂਪ ਲਗਾਇਆ ਗਿਆ | ਕੈਂਪ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਗੁਰਯਾਦਵਿੰਦਰ ਸਿੰਘ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਕਪੂਰਥਲਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਪਰਾਲੀ ਨੂੰ ਖੇਤਾਂ ਵਿਚ ਅੱਗ ਨਾ ਲਗਾਉਣ ਤੇ ਇਸ ਪਰਾਲੀ ਨੂੰ ਖੇਤਾਂ ਵਿਚ ਹੀ ਦਬਾਉਣ ਲਈ ਸਹਿਕਾਰੀ ਸਭਾਵਾਂ ਵਿਚ ਉਪਲਬਧ ਸੀ.ਆਰ.ਐਮ. ਮਸ਼ੀਨਾਂ ਦੀ ਵਰਤੋਂ ਕਰਨ | ਕੈਂਪ ਵਿਚ ਇਫਕੋ ਦੇ ਖੇਤਰੀ ਮੈਨੇਜਰ ਹਰਵਿੰਦਰ ਸਿੰਘ ਨੇ ਇਫਕੋ ਦੇ ਉਤਪਾਦਾਂ ਦੀ ਵਿੱਕਰੀ ਤੇ ਖਾਦਾਂ ਦੀ ਵੰਡ ਬਾਰੇ ਜਾਣਕਾਰੀ ਦਿੱਤੀ ਤੇ ਉਨ੍ਹਾਂ ਕੈਂਪ ਵਿਚ ਸ਼ਾਮਿਲ ਹੋਏ ਸਹਾਇਕ ਰਜਿਸਟਰਾਰ ਤੇ ਸਹਿਕਾਰਤਾ ਵਿਭਾਗ ਦੇ ਹੋਰ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਧੰਨਵਾਦ ਕੀਤਾ | ਕੈਂਪ ਵਿਚ ਸਹਿਕਾਰੀ ਸਭਾਵਾਂ ਦੇ ਇੰਸਪੈਕਟਰ ਅਮਨਪ੍ਰੀਤ ਸਿੰਘ, ਸ਼ਿਵਮ ਦੂਬੇ, ਕਾਰਤਿਕ ਮਿਨਹਾਸ, ਅਤਿੰਦਰਪਾਲ ਸਿੰਘ (ਸਾਰੇ ਨਿਰੀਖਕ ਸਹਿਕਾਰੀ ਸਭਾਵਾਂ) ਤੋਂ ਇਲਾਵਾ ਕਪੂਰਥਲਾ ਤੇ ਭੁਲੱਥ ਸਰਕਲ ਦੀਆਂ ਸਹਿਕਾਰੀ ਸਭਾਵਾਂ ਦੇ ਸਕੱਤਰ ਜਿਨ੍ਹਾਂ ਵਿਚ ਮਲਵਿੰਦਰ ਸਿੰਘ ਕੰਗ ਦਾਊਦਪੁਰ, ਹਰਮਨਦੀਪ ਸਿੰਘ ਦੁਰਗਾਪੁਰ, ਅਰੁਣ ਕੁਮਾਰ ਸੋਬਤੀ ਭੁਲਾਣਾ, ਪ੍ਰਗਟ ਸਿੰਘ ਦਿਆਲਪੁਰ, ਜਗਜੀਤ ਸਿੰਘ ਖੀਰਾਂਵਾਲੀ, ਸੰਦੀਪ ਧਾਲੀਵਾਲ ਧਾਲੀਵਾਲ ਬੇਟ, ਗੁਰਬੀਰ ਸਿੰਘ ਨਡਾਲਾ, ਸੰਦੀਪ ਸਿੰਘ ਦੇਸਲ, ਗੁਰਮੁਖ ਸਿੰਘ ਸ਼ੇਖੂਪੁਰ, ਪਰਮਜੀਤ ਸਿੰਘ ਗੋਸਲ, ਮਨਜਿੰਦਰ ਸਿੰਘ ਧੰਮ, ਅਮਨਦੀਪ ਸਿੰਘ ਰਮੀਦੀ, ਹਰਮਨਦੀਪ ਸਿੰਘ ਰਮੀਦੀ, ਗੁਰਕਮਲ ਸਿੰਘ ਖੱਸਣ, ਬਲਜਿੰਦਰ ਸਿੰਘ ਬੇਗੋਵਾਲ, ਪਰਮਜੀਤ ਸਿੰਘ ਬਾਮੂੰਮਵਾਲ, ਅਮਨਪ੍ਰੀਤ ਸਿੰਘ ਰਾਏਪੁਰ ਪੀਰ ਬਖਸ਼ਵਾਲਾ, ਨਰੈਣ ਸਿੰਘ ਸ਼ੇਰ ਸਿੰਘ ਵਾਲਾ, ਤਰਸੇਮ ਸਿੰਘ ਔਜਲਾ, ਇੰਦਰਜੀਤ ਸਿੰਘ ਭਗਵਾਨਪੁਰ, ਮਨਜਿੰਦਰ ਸਿੰਘ ਬਲੇਰਖਾਨਪੁਰ, ਗੇਬਿਨਜੀਤ ਸਿੰਘ ਬੁਤਾਲਾ ਤੇ ਗੁਰਵਿੰਦਰ ਸਿੰਘ ਗੋਲਡੀ ਕਪੂਰਥਲਾ ਸ਼ਾਮਿਲ ਸਨ |