ਕਿਸਾਨ ਪਰਾਲੀ ਦੀ ਸਾਂਭ ਸੰਭਾਲ ਲਈ ਸਹਿਕਾਰੀ ਸਭਾਵਾਂ ਪਾਸੋਂ ਖੇਤੀਬਾੜੀ ਸੰਦ ਪ੍ਰਾਪਤ ਕਰ ਸਕਦੇ-ਡਾ: ਜਗਜੀਤ ਸਿੰਘ
ਫਗਵਾੜਾ, 3 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)-ਦੀ ਭਾਣੋਕੀ ਸਹਿਕਾਰੀ ਖੇਤੀਬਾੜੀ ਬਹੁਮੰਤਵੀ ਸੇਵਾ ਸਭਾ ਲਿਮਟਿਡ ਤਹਿਸੀਲ ਫਗਵਾੜਾ ਵਿਖੇ ਪਰਾਲੀ ਸਾੜਨ ਵਿਰੁੱਧ ਅਤੇ ਸਭਾ ਵਿਚ ਮੌਜੂਦ ਖੇਤੀਬਾੜੀ ਸੰਦਾਂ ਦੀ ਸੁਚੱਜੇ ਢੰਗ ਨਾਲ ਵਰਤੋਂ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ | ਕੈਂਪ ਦੌਰਾਨ ਡਾ. ਜਗਜੀਤ ਸਿੰਘ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਕਪੂਰਥਲਾ, ਕੁਲਦੀਪ ਸਿੰਘ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਫਗਵਾੜਾ ਅਤੇ ਸੁਖਜੀਤ ਸਿੰਘ ਇੰਸਪੈਕਟਰ ਸਹਿਕਾਰੀ ਸਭਾਵਾਂ ਭਾਣੋਕੀ ਵਲੋਂ ਕਿਸਾਨਾਂ ਨੂੰ ਪਰਾਲੀ ਨੂੰ ਨਾ ਸਾੜਨ, ਵਾਤਾਵਰਨ ਦੀ ਸਾਂਭ ਸੰਭਾਲ ਅਤੇ ਪਰਾਲੀ ਸਾੜਨ ਤੋਂ ਹੋਣ ਵਾਲੇ ਮਾਰੂ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ ਗਈ | ਉਨ੍ਹਾਂ ਨੂੰ ਦੱਸਿਆ ਕਿ ਸਭਾ ਪਾਸ ਟਰੈਕਟਰ, ਬੇਲਰ, ਰੋਟਾਵੇਟਰ, ਸੁਪਰ ਸੀਡਰ, ਲੇਜ਼ਰ ਲੈਂਡ ਲੈਬਲਰ, ਪਲਟਾਵੇ ਹੱਲ, ਰੋਟਰੀ ਸਲੈਸ਼ਰ, ਹੈਪੀ ਸੀਡਰ, ਮਲਚਰ, ਸੀਡ ਡਰਿੱਲ ਅਤੇ ਸੁਹਾਗਾ ਮੌਜੂਦ ਹੈ | ਸੀਜ਼ਨ ਦੌਰਾਨ ਸਭਾ ਦੇ ਨੇੜਲੇ ਪਿੰਡਾਂ ਦੇ ਕਿਸਾਨ ਐੜਾ ਖੇਤੀਬਾੜੀ ਸੰਦਾਂ ਦੀ ਵਰਤੋ ਪਰਾਲੀ ਦੀ ਰਹਿੰਦ ਖੂੰਹਦ ਦੀ ਸਾਂਭ ਸੰਭਾਲ ਲਈ ਕਰ ਸਕਦੇ ਹਾਂ | ਇਸ ਮੌਕੇ ਪਿਛਲੇ ਲੰਬੇ ਸਮੇਂ ਤੋਂ ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ ਕਿਸਾਨ ਵੀਰਾਂ ਨੂੰ ਵਾਤਾਵਰਨ ਦੇ ਰਾਖੇ ਵਜੋਂ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਸਭਾ ਵੱਲੋਂ ਪਿਛਲੇ ਪੰਜ ਸਾਲਾਂ ਦਾ ਤਕਰੀਬਨ 2 ਕਰੋੜ 24 ਲੱਖ ਰੁਪਏ ਮੁਨਾਫ਼ਾ ਵੀ ਵੰਡਿਆ ਗਿਆ | ਇਸ ਮੌਕੇ ਤੇ ਸਭਾ ਦੇ ਪ੍ਰਧਾਨ ਕੁਲਵਿੰਦਰ ਸਿੰਘ, ਕੁੰਦਨ ਸਿੰਘ ਸਰਪੰਚ ਭਾਣੋਕੀ, ਸੁਰਜੀਤ ਕੁਮਾਰ ਸਰਪੰਚ ਠੱਕਰਕੀ, ਸ਼੍ਰੀਮਤੀ ਨਿਰਮਲ ਮੀਤ ਪ੍ਰਧਾਨ, ਸ਼੍ਰੀਮਤੀ ਸੁਖਵਿੰਦਰ ਕੌਰ, ਜੋਗਾ ਸਿੰਘ, ਦੇਸਰਾਜ ਝੱਲੀ, ਮੱਖਣ ਸਿੰਘ, ਪਰਮਿੰਦਰ ਕੁਮਾਰ ਸੈਕਟਰੀ ਪਲਾਹੀ, ਹਰਜਿੰਦਰ ਸਿੰਘ, ਮਲਕੀਤ ਸਿੰਘ, ਹਰਪ੍ਰੀਤ ਸਿੰਘ ਸਾਰੇ ਕਮੇਟੀ ਮੈਂਬਰ, ਮਨੀਸ਼, ਪਿਆਰਾ ਲਾਲ, ਪਾਲ ਚੰਦ, ਦਿਲਪ੍ਰੀਤ ਸਿੰਘ, ਰਾਮ ਕਿਸ਼ਨ, ਮਨਦੀਪ ਕੌਰ, ਮਨਜਿੰਦਰ ਕੌਰ ਗੁਰਚਰਨ ਸਿੰਘ ਸ਼ਿੰਦੋ ਪ੍ਰਵੀਨ ਬਾਲਾ ਕਰਮ ਚੰਦ ਸਾਰੇ ਪੰਚਾਇਤ ਮੈਂਬਰ ਸਮੇਤ ਸਭਾ ਦੀ ਮੈਂਬਰ ਮੌਜੂਦ ਸਨ |