05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਪਰਗਟ ਸਿੰਘ ਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਬਣਨ ’ਤੇ ਕਿਸ਼ਨਗੜ੍ਹ ’ਚ ਕਾਂਗਰਸੀ ਆਗੂਆਂ ਤੇ ਵਰਕਰਾਂ ਵਲੋਂ ਲੱਡੂ ਵੰਡੇ

ਕਿਸ਼ਨਗੜ੍ਹ, 4 ਅਕਤੂਬਰ (ਹੁਸਨ ਲਾਲ)-ਕਾਂਗਰਸ ਹਾਈ ਕਮਾਂਡ ਵੱਲੋਂ ਜਲੰਧਰ ਕੈਂਟ ਤੋਂ ਵਿਧਾਇਕ ਤੇ ਸਾਬਕਾ ਸਿੱਖਿਆ ਮੰਤਰੀ ਪਦਮਸ਼੍ਰੀ ਪ੍ਰਗਟ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਨਵਾਂ ਪ੍ਰਧਾਨ ਨਿਯੁਕਤ ਕੀਤੇ ਜਾਣ ’ਤੇ ਹਲਕਾ ਆਦਮਪੁਰ ਦੇ ਅੱਡਾ ਕਿਸ਼ਨਗੜ੍ਹ ‘ਚ ਸੰਘਵਾਲ, ਕਿਸ਼ਨਗੜ੍ਹ, ਕਰਾੜੀ ਤੇ ਕਈ ਹੋਰ ਪਿੰਡਾਂ ਦੇ ਕਾਂਗਰਸੀ ਆਗੂਆਂ ਤੇ ਵਰਕਰਾਂ ਵੱਲੋਂ ਸਾਂਝੇ ਤੌਰ ‘ਤੇ ਲਖਵੀਰ ਕੋਟਲੀ ਪ੍ਰਧਾਨ ਜ਼ਿਲ੍ਹਾ ਯੂਥ ਕਾਂਗਰਸ ਤੇ ਯੂਥ ਕਾਂਗਰਸੀ ਆਗੂ ਅਜੈ ਬੰਗੜ ਕਰਾੜੀ ਦੀ ਸਾਂਝੀ ਅਗਵਾਈ ਵਿੱਚ ਖੁਸ਼ੀ ਦਾ ਇਜ਼ਹਾਰ ਕਰਦਿਆਂ ਲੱਡੂ ਵੰਡੇ ਗਏ। ਇਸ ਮੌਕੇ ‘ਤੇ ਬੋਲਦਿਆਂ ਲਖਵੀਰ ਕੋਟਲੀ ਤੇ ਅਜੇ ਬੰਗੜ ਕਰਾੜੀ ਦੋਨੋਂ ਯੂਥ ਕਾਂਗਰਸੀ ਆਗੂਆਂ ਨੇ ਸਾਂਝੇ ਤੌਰ ‘ਤੇ ਆਖਿਆ ਕਿ ਪਦਮ ਸ੍ਰੀ ਪਰਗਟ ਸਿੰਘ ਦੇ ਪੰਜਾਬ ਕਾਂਗਰਸ ਪ੍ਰਧਾਨ ਬਣਨ ‘ਤੇ ਪੰਜਾਬ ਪ੍ਰਦੇਸ਼ ਕਾਂਗਰਸ ਵਿੱਚ ਪਹਿਲਾਂ ਨਾਲੋਂ ਵਧੇਰੇ ਮਜਬੂਤੀ ਤੇ ਇੱਕ ਜੁੱਟਤਾ ਵਧੇਰੇ ਮਜਬੂਤ ਹੋਵੇਗੀ ਅਤੇ ਸੂਬੇ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਪਾਰਟੀ ਇੱਕ ਵਾਰ ਫਿਰ ਕਾਂਗਰਸ ਦੀ ਸਰਕਾਰ ਬਣਾ ਕੇ ਨਵਾਂ ਕੀਰਤੀਮਾਨ ਸਥਾਪਤ ਕਰੇਗੀ।

Ad Position 21
No active advertisement
ਅਜੀਤ ਡੈਸਕ 05-10-2026
ਕਿਸ਼ਨਗੜ੍ਹ, 4 ਅਕਤੂਬਰ (ਹੁਸਨ ਲਾਲ)-ਕਾਂਗਰਸ ਹਾਈ ਕਮਾਂਡ ਵੱਲੋਂ ਜਲੰਧਰ ਕੈਂਟ ਤੋਂ ਵਿਧਾਇਕ ਤੇ ਸਾਬਕਾ ਸਿੱਖਿਆ ਮੰਤਰੀ ਪਦਮਸ਼੍ਰੀ ਪ੍ਰਗਟ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਨਵਾਂ ਪ੍ਰਧਾਨ ਨਿਯੁਕਤ ਕੀਤੇ ਜਾਣ ’ਤੇ ਹਲਕਾ ਆਦਮਪੁਰ ਦੇ ਅੱਡਾ ਕਿਸ਼ਨਗੜ੍ਹ ‘ਚ ਸੰਘਵਾਲ, ਕਿਸ਼ਨਗੜ੍ਹ, ਕਰਾੜੀ ਤੇ ਕਈ ਹੋਰ ਪਿੰਡਾਂ ਦੇ ਕਾਂਗਰਸੀ ਆਗੂਆਂ ਤੇ ਵਰਕਰਾਂ ਵੱਲੋਂ ਸਾਂਝੇ ਤੌਰ ‘ਤੇ ਲਖਵੀਰ ਕੋਟਲੀ ਪ੍ਰਧਾਨ ਜ਼ਿਲ੍ਹਾ ਯੂਥ ਕਾਂਗਰਸ ਤੇ ਯੂਥ ਕਾਂਗਰਸੀ ਆਗੂ ਅਜੈ ਬੰਗੜ ਕਰਾੜੀ ਦੀ ਸਾਂਝੀ ਅਗਵਾਈ ਵਿੱਚ ਖੁਸ਼ੀ ਦਾ ਇਜ਼ਹਾਰ ਕਰਦਿਆਂ ਲੱਡੂ ਵੰਡੇ ਗਏ। ਇਸ ਮੌਕੇ ‘ਤੇ ਬੋਲਦਿਆਂ ਲਖਵੀਰ ਕੋਟਲੀ ਤੇ ਅਜੇ ਬੰਗੜ ਕਰਾੜੀ ਦੋਨੋਂ ਯੂਥ ਕਾਂਗਰਸੀ ਆਗੂਆਂ ਨੇ ਸਾਂਝੇ ਤੌਰ ‘ਤੇ ਆਖਿਆ ਕਿ ਪਦਮ ਸ੍ਰੀ ਪਰਗਟ ਸਿੰਘ ਦੇ ਪੰਜਾਬ ਕਾਂਗਰਸ ਪ੍ਰਧਾਨ ਬਣਨ ‘ਤੇ ਪੰਜਾਬ ਪ੍ਰਦੇਸ਼ ਕਾਂਗਰਸ ਵਿੱਚ ਪਹਿਲਾਂ ਨਾਲੋਂ ਵਧੇਰੇ ਮਜਬੂਤੀ ਤੇ ਇੱਕ ਜੁੱਟਤਾ ਵਧੇਰੇ ਮਜਬੂਤ ਹੋਵੇਗੀ ਅਤੇ ਸੂਬੇ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਪਾਰਟੀ ਇੱਕ ਵਾਰ ਫਿਰ ਕਾਂਗਰਸ ਦੀ ਸਰਕਾਰ ਬਣਾ ਕੇ ਨਵਾਂ ਕੀਰਤੀਮਾਨ ਸਥਾਪਤ ਕਰੇਗੀ। ਇਸ ਮੌਕੇ ਹੋਰਾਂ ਤੋਂ ਇਲਾਵਾ ਸਰਪੰਚ ਡਾ. ਗੁਰਬਖਸ਼ ਸੁਆਮੀ, ਨੰਬਰਦਾਰ ਜੋਰਾਵਰ ਸਿੰਘ ਸੰਘਵਾਲ, ਵੈਬਿਸ ਸ਼ਰਮਾ ਜਨਰਲ ਸਕੱਤਰ ਯੂਥ ਕਾਂਗਰਸ, ਰਿਤਮ ਮਹਿਤਾ ਜਿਲਾ ਜਨ. ਸਕੱਤਰ ਯੂਥ ਕਾਂਗਰਸ, ਮੁਕੱਦਰ ਲਾਲ ਅਲਾਵਲਪੁਰ, ਡਾ. ਪ੍ਰਗਟ ਸਿੰਘ ਸੰਘਵਾਲ, ਜੀਤ ਰਾਮ ਲੇਸੜੀਵਾਲ ਚੇਅਰਮੈਨ ਐਸ. ਸੀ. ਵਿਭਾਗ, ਜਸਕਰਨ ਸਿੰਘ ਸ਼ਾਲੂ, ਨੰਬਰਦਾਰ ਇੰਦਰਜੀਤ ਸਿੰਘ ਬਿੱਲੂ, ਦਿਲਬਾਗ ਬਾਗੀ ਸੰਘਵਾਲ, ਹਰਮਨਦੀਪ ਸਿੰਘ ਕਿੰਮੀ, ਜਸਕਰਨ ਸ਼ਾਲੂ, ਨੰਬਰਦਾਰ ਬਹਾਦਰ ਚੰਦ, ਗੁਰਵੀਰ ਸਿੰਘ ਢਿੱਲੋ, ਸੁੱਖਾ ਸੰਘਵਾਲ, ਰਾਜੇਸ਼ ਕੁਮਾਰ, ਨਵਾਬ ਸਿੰਘ, ਲਕਸ਼ਦੀਪ ਸਿੰਘ, ਸਾਬੀ ਕਰਾੜੀ, ਨਿਖ਼ਲ ਕਰਾੜੀ, ਕਾਰਤਿਕ, ਲਵਪ੍ਰੀਤ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਸਵ.ਰਾਮ ਪ੍ਰਤਾਪ ਖੁਰਮੀ ਦੀ ਯਾਦ ’ਚ ਮਾਂ ਵੈਸਨੂੰ ਦੇਵੀ ਯਾਤਰਾ ਲਈ ਮੁਫ਼ਤ ਬੱਸ ਰਵਾਨਾ ਮਹਿਤਪੁਰ, 4 ਅਕਤੂਬਰ (ਲਖਵਿੰਦਰ ਸਿੰਘ)-ਮਹਿਤਪੁਰ ਮੇਨ ਬਾਜ਼ਾਰ ’ਚੋਂ ਸਵ.ਰਾਮ ਪ੍ਰਤਾਪ ਖੁਰਮੀ ਦੀ ਯਾਦ ’ਚ ਉਨ੍ਹਾਂ ਦੇ ਪਰਿਵਾਰ ਵਲੋਂ ਮਾਤਾ ਵੈਸ਼ਨੂੰ ਦੇਵੀ ਦੀ ਯਾਤਰਾ ਲਈ ਮੁਫ਼ਤ ਏ.ਸੀ ਬੱਸ ਰਵਾਨਾ ਹੋਈ। ਸੰਗਤਾਂ ਵਲੋਂ ਮਾਤਾ ਦੇ ਜੈਕਾਰਿਆ ਲੱਗਾ ਕੇ ਬੱਸ ਯਾਤਰਾ ਆਰੰਭ ਕੀਤੀ ਗਈ। ਇਸ ਮੌਕੇ ਦੀਪਾ ਖੁਰਮੀ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਵਲੋਂ ਆਪਣੇ ਪਿਤਾ ਸਵ.ਰਾਮ ਪ੍ਰਤਾਪ ਖੁਰਮੀ ਦੀ ਯਾਦ ’ਚ ਹਰ ਸਾਲ ਸੰਗਤਾਂ ਲਈ ਮੁਫ਼ਤ ਏ.ਸੀ ਬੱਸ ਮਾਤਾ ਵੈਸਨੂੰ ਦੇਵੀ ਦੇ ਦਰਸਨਾ ਲਈ ਰਵਾਨਾ ਕੀਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਬੀ.ਐੱਸ.ਸੀ. ਨਰਸਿੰਗ ਦਾਖ਼ਲਿਆਂ ਲਈ ਆਈ.ਐੱਨ.ਸੀ. ਵੱਲੋਂ 10 ਫ਼ੀਸਦੀ ਅੰਕਾਂ ਦੀ ਛੋਟ ਅਗਲੀ ਖ਼ਬਰ ਪਰਗਟ ਸਿੰਘ ਦੇ ਪ੍ਰਧਾਨ ਬਣਨ ਨਾਲ ਵਰਕਰਾਂ ’ਚ ਆਇਆ ਨਵਾਂ ਜੋਸ਼-ਪੁਰੀ, ਕੁਮਰਾ ਪੰਜਾਬ ਨੂੰ ਮੁੜ ਵਿਕਾਸ ਦੀ ਲੀਹ ’ਤੇ ਲਿਆਉਣ...
Ad Position 24