05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਡੇਢ ਸਾਲ ਪਹਿਲਾਂ ਸ਼ਿਕਾਇਤ ਦਰਜ ਹੋਣ ਦੇ ਬਾਵਜੂਦ ਨਹੀਂ ਹੋਇਆ ਹੱਲ ਬਰਸਾਤ ਸਮੇਂ ਸਕੂਲੀ ਬੱਚਿਆਂ ਸਮੇਤ ਰਾਹਗੀਰ ਹੁੰਦੇ ਹਨ ਖੱਜਲ-ਖੁਆਰ

ਨਡਾਲਾ, 4 ਅਕਤੂਬਰ (ਰਘਬਿੰਦਰ ਸਿੰਘ)-ਪਿੰਡ ਨਡਾਲਾ ਦੀ ਫਿਰਨੀ ਦਾ ਕਰੀਬ ਇੱਕ ਕਿੱਲੋਮੀਟਰ ਲੰਬਾ ਟੋਟਾ ਪਿਛਲੇ ਲੰਬੇ ਸਮੇਂ ਤੋਂ ਵਿਕਾਸ ਦੀ ਉਡੀਕ ਕਰ ਰਿਹਾ ਹੈ | ਪੀ. ਡਬਲਿਊ.

Ad Position 21
No active advertisement
ਕਸਬਾ ਨਡਾਲਾ ਦੀ ਖਸਤਾ ਹਾਲਤ ਹੋਈ ਫਿਰਨੀ ਦਾ ਦਿ੍ਸ਼ | ਤਸਵੀਰ. ਰਘਬਿੰਦਰ ਸਿੰਘ 4 ਕੇਪੀਟੀ ਚਾਨਾ3 ਡਾ. ਜੀ.ਬੀ ਸਿੰਘ ਦੀ ਤਸਵੀਰ | 05-10-2026
ਨਡਾਲਾ, 4 ਅਕਤੂਬਰ (ਰਘਬਿੰਦਰ ਸਿੰਘ)-ਪਿੰਡ ਨਡਾਲਾ ਦੀ ਫਿਰਨੀ ਦਾ ਕਰੀਬ ਇੱਕ ਕਿੱਲੋਮੀਟਰ ਲੰਬਾ ਟੋਟਾ ਪਿਛਲੇ ਲੰਬੇ ਸਮੇਂ ਤੋਂ ਵਿਕਾਸ ਦੀ ਉਡੀਕ ਕਰ ਰਿਹਾ ਹੈ | ਪੀ.ਡਬਲਿਊ.ਡੀ. ਵਿਭਾਗ ਦੇ ਅਧੀਨ ਆਉਂਦੇ ਇਸ ਰਸਤੇ ਦੀ ਮਾੜੀ ਹਾਲਤ ਕਾਰਨ ਇਲਾਕਾ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਖ਼ਾਸ ਕਰਕੇ ਬਰਸਾਤ ਦੇ ਦਿਨਾਂ ਵਿਚ ਇੱਥੋਂ ਲੰਘਣਾ ਬੇਹੱਦ ਮੁਸ਼ਕਲ ਹੋ ਜਾਂਦਾ ਹੈ ਅਤੇ ਸਕੂਲੀ ਬੱਚਿਆਂ ਨੂੰ ਵੀ ਆਉਣ-ਜਾਣ ਵਿਚ ਦਿੱਕਤਾਂ ਝੱਲਣੀਆਂ ਪੈਂਦੀਆਂ ਹਨ | ਇਲਾਕਾ ਵਾਸੀਆਂ ਨੇ ਦੱਸਿਆ ਕਿ ਕਰੀਬ ਡੇਢ ਸਾਲ ਪਹਿਲਾਂ ਸਰਕਾਰ ਵੱਲੋਂ ਲਗਾਏ ਗਏ ਸ਼ਿਕਾਇਤ ਨਿਵਾਰਨ ਕੈਂਪ ਦੌਰਾਨ ਇਸ ਸਮੱਸਿਆ ਸਬੰਧੀ ਬਕਾਇਦਾ ਸ਼ਿਕਾਇਤ ਦਰਜ ਕਰਵਾਈ ਗਈ ਸੀ | ਉਸ ਸਮੇਂ ਸਬੰਧਿਤ ਅਧਿਕਾਰੀਆਂ ਵੱਲੋਂ ਜਲਦ ਹੀ ਰਸਤੇ ਦੀ ਹਾਲਤ ਸੁਧਾਰਨ ਦਾ ਭਰੋਸਾ ਦਿੱਤਾ ਗਿਆ ਸੀ, ਪਰ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਹਾਲੇ ਤੱਕ ਸਮੱਸਿਆ ਦਾ ਕੋਈ ਪੱਕਾ ਹੱਲ ਨਹੀਂ ਹੋ ਸਕਿਆ | ਲੋਕਾਂ ਅਨੁਸਾਰ ਪੀ.ਡਬਲਿਊ.ਡੀ. ਵਿਭਾਗ ਵੱਲੋਂ ਇਹ ਵੀ ਦੱਸਿਆ ਗਿਆ ਸੀ ਕਿ ਡਿਪਟੀ ਕਮਿਸ਼ਨਰ ਕਪੂਰਥਲਾ ਵੱਲੋਂ ਇਸ ਸਥਾਨ ‘ਤੇ ਇੰਟਰਲਾਕ ਟਾਈਲਾਂ ਲਗਾਉਣ ਸਬੰਧੀ ਗੱਲ ਕੀਤੀ ਗਈ ਹੈ | ਇਸ ਦੇ ਬਾਵਜੂਦ ਜ਼ਮੀਨੀ ਪੱਧਰ ‘ਤੇ ਅਜੇ ਤੱਕ ਕੋਈ ਕੰਮ ਸ਼ੁਰੂ ਨਹੀਂ ਹੋਇਆ ਬਰਸਾਤ ਦੇ ਮੌਸਮ ਦੌਰਾਨ ਰਸਤੇ ਦੀ ਹਾਲਤ ਹੋਰ ਵੀ ਖਸਤਾ ਹੋ ਜਾਂਦੀ ਹੈ | ਚਿੱਕੜ ਅਤੇ ਪਾਣੀ ਖੜ੍ਹਾ ਹੋਣ ਕਾਰਨ ਦੋਪਹੀਆ ਵਾਹਨ ਚਾਲਕਾਂ, ਰਾਹਗੀਰਾਂ ਅਤੇ ਵਿਸ਼ੇਸ਼ ਤੌਰ ‘ਤੇ ਸਕੂਲੀ ਬੱਚਿਆਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਹਾਲਾਤ ਨੂੰ ਦੇਖਦਿਆਂ ਨਗਰ ਪੰਚਾਇਤ ਨਡਾਲਾ ਦੀ ਪ੍ਰਧਾਨ ਬਲਜੀਤ ਕੌਰ ਵਾਲੀਆ ਦੇ ਪਤੀ ਅਵਤਾਰ ਸਿੰਘ ਵਾਲੀਆ ਵੱਲੋਂ ਆਪਣੇ ਨਿੱਜੀ ਖ਼ਰਚੇ ‘ਤੇ ਇਸ ਸਥਾਨ ‘ਤੇ ਭੱਠੇ ਦੀ ਕੇਰੀ ਪਵਾ ਕੇ ਰਸਤੇ ਨੂੰ ਆਰਜ਼ੀ ਤੌਰ ‘ਤੇ ਚੱਲਣ-ਫਿਰਣ ਯੋਗ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ | ਹਾਲਾਂਕਿ ਇਹ ਸਿਰਫ਼ ਆਰਜ਼ੀ ਰਾਹਤ ਹੈ ਅਤੇ ਸਮੱਸਿਆ ਦਾ ਪੱਕਾ ਹੱਲ ਅਜੇ ਵੀ ਬਾਕੀ ਹੈ |ਇਲਾਕਾ ਵਾਸੀਆਂ ਨੇ ਪੰਜਾਬ ਸਰਕਾਰ, ਡਿਪਟੀ ਕਮਿਸ਼ਨਰ ਕਪੂਰਥਲਾ ਤੇ ਪੀ.ਡਬਲਿਊ.ਡੀ. ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਇੱਕ ਕਿੱਲੋਮੀਟਰ ਦੇ ਟੋਟੇ ਦੀ ਮੁਰੰਮਤ ਜਾਂ ਇੰਟਰਲਾਕ ਟਾਈਲਾਂ ਲਗਾਉਣ ਦਾ ਕੰਮ ਬਿਨਾਂ ਹੋਰ ਦੇਰੀ ਦੇ ਸ਼ੁਰੂ ਕਰਵਾਇਆ ਜਾਵੇ, ਤਾਂ ਜੋ ਲੋਕਾਂ ਅਤੇ ਸਕੂਲੀ ਬੱਚਿਆਂ ਨੂੰ ਆ ਰਹੀਆਂ ਮੁਸ਼ਕਲਾਂ ਤੋਂ ਨਿਜਾਤ ਮਿਲ ਸਕੇ | ਲੋਕਾਂ ਦਾ ਕਹਿਣਾ ਹੈ ਕਿ ਡੇਢ ਸਾਲ ਪਹਿਲਾਂ ਦਰਜ ਹੋਈ ਸ਼ਿਕਾਇਤ ਤੋਂ ਬਾਅਦ ਵੀ ਜੇਕਰ ਕੰਮ ਨਹੀਂ ਹੋਇਆ ਤਾਂ ਹੁਣ ਇਸ ਮਾਮਲੇ ਨੂੰ ਹੋਰ ਲਟਕਾਉਣ ਦੀ ਬਜਾਏ ਜ਼ਮੀਨੀ ਪੱਧਰ ‘ਤੇ ਤੁਰੰਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ | ਇਸ ਸਬੰਧੀ ਜਦੋਂ ਪੀ.ਡਬਲਊ.ਡੀ ਵਿਭਾਗ ਦੇ ਐਸ.ਡੀ.ਓ. ਰਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਇਹ ਮਸਲਾ ਉਨ੍ਹਾਂ ਦੇ ਧਿਆਨ ਵਿਚ ਹੈ ਅਤੇ ਜਲਦ ਹੀ ਇਸ ਦਾ ਹੱਲ ਕੀਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਪਰਗਟ ਸਿੰਘ ਨੂੰ ਪ੍ਰਧਾਨ ਬਣਨ ’ਤੇ ਵਿਧਾਇਕ ਖਹਿਰਾ ਤੇ ਅਮਰੀਕ ਸਿੰਘ ਬੋਪਾਰਾਏ ਵਲੋਂ ਮੁਬਾਰਕਬਾਦ ਅਗਲੀ ਖ਼ਬਰ ਰਾਣਾ ਧੜਾ ਤੇ ‘ਆਪ’ ਦੇ ਕੌਂਸਲਰ ਤੇ ਸਮਰਥਕ ਹੋਏ ਆਹਮੋ ਸਾਹਮਣੇ
Ad Position 24