ਰਾਣਾ ਧੜਾ ਤੇ ‘ਆਪ’ ਦੇ ਕੌਂਸਲਰ ਤੇ ਸਮਰਥਕ ਹੋਏ ਆਹਮੋ ਸਾਹਮਣੇ
ਸੁਲਤਾਨਪੁਰ ਲੋਧੀ, 4 ਅਕਤੂਬਰ (ਨਰੇਸ਼ ਹੈਪੀ)-ਨਗਰ ਕੌਂਸਲ ‘ਤੇ ਕਾਬਜ ਰਾਣਾ ਧੜੇ ਦੇ ਪ੍ਰਧਾਨ, ਸਾਥੀ ਕੌਂਸਲਰਾਂ ਤੇ ਸਮਰਥਕਾਂ ਅਤੇ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਕੌਂਸਲਰਾਂ ਵਿਚਕਾਰ ਉਸ ਵੇਲੇ ਮਾਹੌਲ ਤਣਾਅ ਪੂਰਨ ਹੋ ਗਿਆ ਜਦੋਂ ਸਦਰ ਬਾਜ਼ਾਰ, ਪੁਲਿਸ ਥਾਣਾ ਨੇੜੇ ਨਗਰ ਕੌਂਸਲ ਦੇ ਪ੍ਰਧਾਨ ਅਤੇ ਰਾਣਾ ਧੜੇ ਦੇ ਕੌਂਸਲਰਾਂ ਵੱਲੋਂ ਸਦਰ ਬਾਜ਼ਾਰ ਦੀ ਸੜਕ ਦਾ ਨਿਰਮਾਣ ਕਾਰਜ ਸ਼ੁਰੂ ਕਰਵਾਇਆ ਜਾ ਰਿਹਾ ਸੀ ਤਾਂ ਉੱਥੇ ਆਮ ਆਦਮੀ ਪਾਰਟੀ ਦੇ ਸਮਰਥਕਾਂ ਤੇ ਕੌਂਸਲਰਾਂ ਵਲੋਂ ਪਹੁੰਚ ਕੇ ਇਹ ਦਾਅਵਾ ਕੀਤਾ ਗਿਆ ਕਿ ਸ਼ਹਿਰ ਦੇ ਸਾਰੇ ਵਿਕਾਸ ਕਾਰਜ ਆਮ ਆਦਮੀ ਪਾਰਟੀ ਦੀ ਸਰਕਾਰ ਕਰਵਾ ਰਹੀ ਹੈ | ਆਪ ਕੌਂਸਲਰ ਰਜੀਵ ਧੀਰ ਸ਼ਹਿਰੀ ਪ੍ਰਧਾਨ ਆਮ ਆਦਮੀ ਪਾਰਟੀ, ਕੌਂਸਲਰ ਦਿਨੇਸ਼ ਧੀਰ ਸਾਬਕਾ ਪ੍ਰਧਾਨ, ਕੌਂਸਲਰ ਜਤਿੰਦਰ ਸੇਠੀ, ਕੌਂਸਲਰ ਗੁਰਵਿੰਦਰ ਕੌਰ, ਸਾਬਕਾ ਕੌਂਸਲਰ ਰਜਿੰਦਰ ਸਿੰਘ ਤੇ ਵਿੱਕੀ ਚੌਹਾਨ, ‘ਆਪ’ ਆਗੂ ਸੁਰਿੰਦਰ ਸ਼ਿੰਦਾ, ਦੀਪਕ ਕੁਮਾਰ ਤੇ ਸ਼ਿੰਦਰਪਾਲ ਆਦਿ ਨੇ ਕਿਹਾ ਕਿ ਪਾਵਨ ਨਗਰੀ ਵਿਚ ਜਿੰਨੇ ਵੀ ਕੰਮ ਹੋ ਰਹੇ ਹਨ, ਸਾਰੇ ਸਾਰੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਦੀ ਅਗਵਾਈ ਹੇਠ ਕਰਵਾਏ ਜਾ ਰਹੇ ਹਨ | ਉਨ੍ਹਾਂ ਦੋਸ਼ ਲਗਾਇਆ ਕਿ ਨਗਰ ਕੌਂਸਲ ਦੇ ਪ੍ਰਧਾਨ ਤੇ ਰਾਣਾ ਧੜੇ ਦੇ ਸਮੂਹ ਕੌਂਸਲਰ ਆਮ ਆਦਮੀ ਪਾਰਟੀ ਵੱਲੋਂ ਕੀਤੇ ਗਏ ਤੇ ਕਰਵਾਏ ਜਾਣ ਵਾਲੇ ਕੰਮਾਂ ਦਾ ਸਿਹਰਾ ਆਪਣੇ ਸਿਰ ਬਣਨਾ ਚਾਹੁੰਦੇ ਹਨ | ਉਨ੍ਹਾਂ ਕਿਹਾ ਕਿ ਪਾਵਨ ਨਗਰੀ ਵਿਚ ਅਗਲੇ ਮਹੀਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਪੂਰਬ ਆ ਰਿਹਾ ਹੈ ਅਤੇ ਉਹ ਵੀ ਸ਼ਹਿਰ ਦਾ ਵਿਕਾਸ ਚਾਹੁੰਦੇ ਹਨ, ਪਰ ਇਸ ਦਾ ਸਿਹਰਾ ਕੋਈ ਦੂਸਰਾ ਬੰਨ੍ਹ ਜਾਏ, ਇਹ ਉਨ੍ਹਾਂ ਨੂੰ ਮਨਜ਼ੂਰ ਨਹੀਂ ਹੈ | ਦੂਜੇ ਪਾਸੇ ਨਗਰ ਕੌਂਸਲ ਤੇ ਕਾਬਜ਼ ਰਾਣਾ ਧੜੇ ਨਾਲ ਸੰਬੰਧਿਤ ਨਗਰ ਕੌਂਸਲ ਦੇ ਪ੍ਰਧਾਨ ਸੰਦੀਪ ਕੌਰ ਚੀਮਾ, ਸਾਬਕਾ ਮੀਤ ਪ੍ਰਧਾਨ ਨਵਨੀਤ ਸਿੰਘ ਚੀਮਾ, ਸਾਬਕਾ ਪ੍ਰਧਾਨ ਅਸ਼ੋਕ ਕੁਮਾਰ ਮੋਗਲਾ, ਨਗਰ ਕੌਂਸਲ ਦੇ ਮੀਤ ਪ੍ਰਧਾਨ ਪਵਨ ਕੁਮਾਰ ਕਨੌਜੀਆ, ਕੌਂਸਲਰ ਕਸ਼ਮੀਰ ਸਿੰਘ, ਸਮੁੰਦਰ ਸਿੰਘ ਢਿੱਲੋਂ, ਹਰਪ੍ਰੀਤ ਸਿੰਘ ਬਬਲਾ, ਮੈਨੇਜਰ ਅਰਸ਼ਜੋਤ ਸਿੰਘ, ਕਰਨ ਚੌਹਾਨ, ਸੰਗਮ ਸਿੰਘ ਚੀਮਾ, ਵਿਪਨ ਮੌਗਲਾ ਆਦਿ ਨੇ ਕਿਹਾ ਕਿ ਪਾਵਨ ਨਗਰੀ ਦਾ ਵਿਕਾਸ ਬਿਨਾਂ ਕਿਸੇ ਭੇਦਭਾਵ ਕਰਵਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੋਂ ਪਹਿਲਾਂ ਨਗਰ ਕੌਂਸਲ ਦੀਆਂ ਸਮੂਹ ਸੜਕਾਂ ਨਵੀਆਂ ਬਣਾ ਦਿੱਤੀਆਂ ਜਾਣਗੀਆਂ | ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਵੱਲੋਂ ਵਿਧਾਨ ਸਭਾ ਵਿਚ ਮੰਗ ਕਰਕੇ ਹਲਕੇ ਦੇ ਵਿਕਾਸ ਲਈ ਫ਼ੰਡ ਲਿਆਂਦੇ ਜਾ ਰਹੇ ਹਨ | ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਸਮਾਰਟ ਸਿਟੀ ਦੇ ਕੰਮ ਕੇਂਦਰ ਸਰਕਾਰ ਵੱਲੋਂ ਦਿੱਤੇ ਫ਼ੰਡਾਂ ਨਾਲ ਕਰਵਾਏ ਜਾ ਰਹੇ ਹਨ ਜਦ ਕਿ ਆਮ ਆਦਮੀ ਪਾਰਟੀ ਇਸ ਦਾ ਸਿਹਰਾ ਲੈਣਾ ਚਾਹੁੰਦੀ ਹੈ | ਉਨ੍ਹਾਂ ਕਿਹਾ ਕਿ ਗੁਰੂ ਨਾਨਕ ਨਗਰੀ ਦੇ ਲੋਕਾਂ ਨੇ ਰਾਣੇ ਧੜੇ ਦੇ ਸਮਰਥਕਾਂ ਨੂੰ ਜਿਤਾ ਕੇ ਨਗਰ ਕੌਂਸਲ ਦਾ ਤਾਜ ਬਖ਼ਸ਼ਿਆ ਹੈ ਅਤੇ ਲੋਕਾਂ ਦੀ ਉਮੀਦਾਂ ਤੇ ਉਹ ਹਰ ਹੀਲੇ ਪੂਰਾ ਉੱਤਰਨਗੇ | ਉਨ੍ਹਾਂ ਕਿਹਾ ਕਿ ਪਾਵਨ ਨਗਰੀ ਦੇ ਵਿਕਾਸ ਵਿਚ ਕੋਈ ਵੀ ਕਸਰ ਨਹੀਂ ਛੱਡੀ ਜਾਵੇਗੀ | ਇਸ ਮੌਕੇ ਦੋਵੇਂ ਧੜੇ ਦੇ ਕੌਂਸਲਰਾਂ ਤੇ ਸਮਰਥਕਾਂ ਨੇ ਆਪੋ-ਆਪਣੇ ਨੇਤਾਵਾਂ ਦੇ ਹੱਕ ਵਿਚ ਨਾਅਰੇਬਾਜ਼ੀ ਵੀ ਕੀਤੀ | ਇਸ ਮੌਕੇ ਜੁੜੇ ਲੋਕਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਸਮੂਹ ਕੌਂਸਲਰ ਪਾਵਨ ਨਗਰੀ ਦੇ ਵਿਕਾਸ ਕਾਰਜਾਂ ਨੂੰ ਮਿਲ ਜੁਲ ਕੇ ਕਰਵਾਉਣ | ਬਾਕੀ ਰਹੀ ਗੱਲ ਕੌਣ ਕਿੰਨੇ ਪਾਣੀ ਵਿਚ ਹੈ, ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਸਭ ਨੂੰ ਪਤਾ ਚੱਲ ਜਾਏਗਾ | ਦੋਹੇ ਧੜੇ ਦੇ ਕੌਂਸਲਰਾਂ ਤੇ ਸਮਰਥਕਾਂ ਦਰਮਿਆਨ ਅੱਧਾ ਘੰਟਾ ਚੱਲੀ ਤੂੰ-ਤੂੰ ਮੈਂ-ਮੈਂ ਦਾ ਰਾਹਗੀਰਾਂ ਨੇ ਖ਼ੂਬ ਆਨੰਦ ਮਾਣਿਆ |
ਤ
ਤਸਵੀਰ 4ਕੇਪੀਟੀ ਚਾਨਾ5 ਗੁਰਦਿਆਲ ਸਿੰਘ ਬੁੱਟਰ ਦੀ ਤਸਵੀਰ |
05-10-2026