ਪੰਜਾਬ ਨੂੰ ਮੌਜੂਦਾ ਨਿਘਾਰ ਭਰੇ ਹਾਲਾਤ ’ਚੋਂ ਕੱਢਣ ਲਈ ਲੋਕ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣ-ਸੁਖਬੀਰ ਬਾਦਲ
ਫਗਵਾੜਾ, 5 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਫਗਵਾੜਾ ਦੇ ਪ੍ਰਸਿੱਧ ਕਾਰੋਬਾਰੀ ਅਤੇ ਸ਼ੋ੍ਮਣੀ ਅਕਾਲੀ ਦਲ ਵਪਾਰ ਵਿੰਗ ਦੇ ਸੂਬਾ ਜਨਰਲ ਸਕੱਤਰ ਧਰਮਿੰਦਰ ਕੁਮਾਰ ਟੋਨੀ ਦੇ ਗ੍ਰਹਿ ਵਿਖੇ ਪਹੁੰਚੇ ਤੇ ਪਰਿਵਾਰ ਨਾਲ ਕਾਫ਼ੀ ਸਮਾਂ ਬਿਤਾਇਆ | ਇਸ ਮੌਕੇ ਧਰਮਿੰਦਰ ਕੁਮਾਰ ਟੋਨੀ ਨੇ ਕਿਹਾ ਰਿ ਸੁਖਬੀਰ ਸਿੰਘ ਬਾਦਲ ਨਾਲ ਸਾਡੇ ਪਰਿਵਾਰਕ ਸਬੰਧ ਹਨ ਅਤੇ ਉਹ ਹਮੇਸ਼ਾ ਹੀ ਪਰਿਵਾਰ ਨੂੰ ਮਿਲਣ ਆਉਂਦੇ ਰਹਿੰਦੇ ਹਨ | ਇਸ ਮੌਕੇ ਸ. ਸੁਖਬੀਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਨੂੰ ਮੌਜੂਦਾ ਨਿਘਾਰ ਭਰੇ ਹਾਲਾਤਾਂ ਵਿਚੋਂ ਕੱਢਣ ਲਈ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਸੂਬਾਈ ਚੋਣਾਂ ਵਿਚ ਹੁਣ ਸਿਰਫ਼ ਪੰਜ ਮਹੀਨੇ ਬਾਕੀ ਹਨ, ਪੰਜਾਬ ਨੂੰ ਮੁੜ ਤੋਂ ਖ਼ੁਸ਼ਹਾਲ ਪੰਜਾਬ ਬਣਾਉਣ ਲਈ ਖੇਤਰੀ ਪਾਰਟੀ ਦਾ ਸਾਥ ਜ਼ਰੂਰੀ ਹੈ | ਇਸ ਮੌਕੇ ਉਦਯੋਗ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਆਹਲੂਵਾਲੀਆ, ਰਮੇਸ਼ ਚੰਦਰ, ਪਾਰਸ ਸਹਿਦੇਵ, ਗੌਰਵ ਕੌੜਾ, ਅਮਿੱਤ ਵਰਮਾ, ਮਧੂ ਬਾਲਾ, ਰੌਸ਼ਨ ਲਾਲ ਮਿੰਟੂ, ਲੱਕੀ ਰਾਜਪੂਤ, ਡੋਲੀ ਕੌੜਾ, ਅਮਿੰਦਰ ਕੌਰ, ਅਮਿੱਤ ਵਰਮਾ, ਇੰਦਰਜੀਤ ਸਿੰਘ ਢਿੱਲੋਂ, ਰਣਜੀਤ ਕੌਰ ਢਿੱਲੋਂ ਆਦਿ ਹਾਜ਼ਰ ਸਨ |