ਕਰੀਅਰ ਸੰਬੰਧੀ ਅਗਵਾਈ ਦੇਣ ਲਈ ਲਿਟਲ ਏਂਜਲਸ ਕੋ ਐਡ ਸਕੂਲ ’ਚ ਕਰੀਅਰ ਮੇਲਾ ਭਲਕੇ
ਕਪੂਰਥਲਾ, 8 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)-ਲਿਟਲ ਏਂਜਲਸ ਕੋ ਐਡ ਸਕੂਲ ਕਪੂਰਥਲਾ ਵਲੋਂ ਆਪਣੇ ਪੀਰ ਚੌਧਰੀ ਰੋਡ ਕਪੂਰਥਲਾ ਕੰਪਲੈਕਸ ਵਿਚ 10 ਅਕਤੂਬਰ ਦਿਨ ਸਨਿਚਰਵਾਰ ਨੂੰ ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਵਿਸ਼ਾਲ ਕਰੀਅਰ ਮੇਲਾ ਕਰਵਾਇਆ ਜਾ ਰਿਹਾ ਹੈ | ਜਿਸ ਦਾ ਮੁੱਖ ਮੰਤਵ 10ਵੀਂ, 11ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਭਵਿੱਖ ਤੇ ਕਰੀਅਰ ਸਬੰਧੀ ਯੋਗ ਅਗਵਾਈ ਦੇਣਾ ਹੈ | ਸਕੂਲ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਸ ਮੇਲੇ ਵਿਚ ਜੀ. ਐਨ.
ਕਪੂਰਥਲਾ, 8 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)-ਲਿਟਲ ਏਂਜਲਸ ਕੋ ਐਡ ਸਕੂਲ ਕਪੂਰਥਲਾ ਵਲੋਂ ਆਪਣੇ ਪੀਰ ਚੌਧਰੀ ਰੋਡ ਕਪੂਰਥਲਾ ਕੰਪਲੈਕਸ ਵਿਚ 10 ਅਕਤੂਬਰ ਦਿਨ ਸਨਿਚਰਵਾਰ ਨੂੰ ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਵਿਸ਼ਾਲ ਕਰੀਅਰ ਮੇਲਾ ਕਰਵਾਇਆ ਜਾ ਰਿਹਾ ਹੈ | ਜਿਸ ਦਾ ਮੁੱਖ ਮੰਤਵ 10ਵੀਂ, 11ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਭਵਿੱਖ ਤੇ ਕਰੀਅਰ ਸਬੰਧੀ ਯੋਗ ਅਗਵਾਈ ਦੇਣਾ ਹੈ | ਸਕੂਲ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਸ ਮੇਲੇ ਵਿਚ ਜੀ.ਐਨ.ਏ. ਯੂਨੀਵਰਸਿਟੀ, ਐਮ.ਟੀ. ਯੂਨੀਵਰਸਿਟੀ ਪੰਜਾਬ, ਯੂਨੀਵਰਸਲ ਏ.ਆਈ. ਯੂਨੀਵਰਸਿਟੀ, ਡੀ.ਡੀ.ਏ. ਦਿੱਲੀ, ਆਈ.ਡੀ.ਪੀ. ਆਈਲੈਟਸ, ਐਮ.ਏ.ਏ.ਸੀ. ਅਤੇ ਆਈ.ਆਈ.ਐਲ.ਐਮ.ਆਈ. ਦੇ ਮਾਹਿਰ ਪ੍ਰਤੀਨਿਧ ਵਿਦਿਆਰਥੀਆਂ ਤੇ ਮਾਪਿਆਂ ਦਾ ਮਾਰਗ ਦਰਸ਼ਨ ਕਰਨ ਲਈ ਸ਼ਾਮਲ ਹੋਣਗੇ | ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਵੱਖ-ਵੱਖ ਕੈਰੀਅਰ ਵਿਕਲਪਾਂ, ਦਾਖਲਾ ਪ੍ਰਕਿਰਿਆ ਤੇ ਵਿਦੇਸ਼ ਵਿਚ ਪੜ੍ਹਾਈ ਦੇ ਮੌਕਿਆਂ ਬਾਰੇ ਸਿੱਧੀ ਜਾਣਕਾਰੀ ਪ੍ਰਾਪਤ ਹੋਵੇਗੀ | ਉਨ੍ਹਾਂ ਕਿਹਾ ਕਿ ਇਸ ਮੇਲੇ ਵਿਚ ਸ਼ਾਮਲ ਹੋਣ ਵਾਲੇ ਵਿਦਿਆਰਥੀਆਂ ਨੂੰ ਰਜਿਸਟਰੇਸ਼ਨ ਕਰਵਾਉਣੀ ਪਵੇਗੀ | ਬੁਲਾਰੇ ਨੇ ਦੱਸਿਆ ਕਿ ਵਿਦਿਆਰਥੀ ਰਜਿਸਟਰੇਸ਼ਨ ਦੀ ਫ਼ੀਸ 200 ਰੁਪਏ ਹੋਵੇਗੀ ਤੇ ਰਜਿਸਟਰੇਸ਼ਨ ਪੋਸਟਰ ‘ਤੇ ਦਿੱਤੇ ਗਏ ਕਿਊਆਰ ਨੂੰ ਸਕੈਨ ਕਰਕੇ ਕੀਤੀ ਜਾ ਸਕਦੀ ਹੈ | ਬੁਲਾਰੇ ਨੇ ਇਹ ਵੀ ਦੱਸਿਆ ਕਿ ਰਜਿਸਟਰੇਸ਼ਨ ਦਾ ਭੁਗਤਾਨ ਸਕੂਲ ਦੇ ਗੇਟ ‘ਤੇ ਵੀ ਕੀਤਾ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਜਿਹੜੇ ਵਿਦਿਆਰਥੀਆਂ ਨੇ ਰਜਿਸਟਰੇਸ਼ਨ ਪਹਿਲਾਂ ਕਰਵਾ ਲਈ ਹੈ ਉਹ ਆਪਣੀ ਰਸੀਦ ਨਾਲ ਲੈ ਕੇ ਆਉਣ |