08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਪਰਗਟ ਸਿੰਘ ਉਲੰਪੀਅਨ ਨੂੰ ਪੰਜਾਬ ਕਾਂਗਰਸ ਪ੍ਰਧਾਨ ਬਣਾਉਣ ਨਾਲ ਵਰਕਰਾਂ ’ਚ ਭਰਿਆ ਜੋਸ਼-ਆਗੂ

ਕਾਲਾ ਸੰਘਿਆਂ, 8 ਅਕਤੂਬਰ (ਸੰਘਾ)-ਕਾਂਗਰਸ ਪਾਰਟੀ ਦੀ ਹਾਈਕਮਾਨ ਵਲੋਂ ਭਾਰਤੀ ਹਾਕੀ ਟੀਮ ਦੇ ਕਪਤਾਨ ਰਹੇ ਪ੍ਰਸਿੱਧ ਉਲੰਪੀਅਨ ਤੇ ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦੀ ਜ਼ਿੰਮੇਵਾਰੀ ਮਿਲਣ ਨਾਲ ਵਰਕਰਾਂ ਤੇ ਪਾਰਟੀ ਸਪੋਟਰਾਂ ਤੇ ਵੋਟਰਾਂ ਵਿਚ ਭਾਰੀ ਉਤਸ਼ਾਹ ਤੇ ਖ਼ੁਸ਼ੀ ਪਾਈ ਜਾ ਰਹੀ ਹੈ | ਇਹ ਪ੍ਰਗਟਾਵਾ ਤਰਲੋਚਨ ਸਿੰਘ ਸਰਪੰਚ ਸੁੰਨੜਵਾਲ, ਵਿਧਾਨ ਸਭਾ ਹਲਕਾ ਕਪੂਰਥਲਾ ਦਿਹਾਤੀ ਦੇ ਸਕੱਤਰ ਸੁਖਵਿੰਦਰ ਸਿੰਘ ਚਾਹਲ ਨੇ ਗੱਲਬਾਤ ਕਰਦਿਆਂ ਕੀਤਾ | ਉਕਤ ਆਗੂਆਂ ਨੇ ਕਿਹਾ ਕਿ ਪਰਗਟ ਸਿੰਘ ਨੂੰ ਪ੍ਰਧਾਨ ਬਣਾ ਕੇ ਪਾਰਟੀ ਹਾਈਕਮਾਨ ਨੇ ਬਹੁਤ ਵਧੀਆ ਫ਼ੈਸਲਾ ਲਿਆ | ਸੀਨੀਅਰ ਆਗੂ ਪਰਮਜੀਤ ਸਿੰਘ ਬੱਸਣ, ਜਸਵੀਰ ਸਿੰਘ ਟੌਹਰ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਉਪ ਪ੍ਰਧਾਨ ਡਾ. ਵੇਦ ਪ੍ਰਕਾਸ਼ ਵਾਸੂਦੇਵ ਨੇ ਕਿਹਾ ਕਿ ਪਰਗਟ ਦੇ ਪ੍ਰਧਾਨ ਬਣਨ ਨਾਲ਼ ਸਮੁੱਚੀ ਪੰਜਾਬ ਕਾਂਗਰਸ ਇਕਜੁੱਟ ਹੋ ਕੇ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਕਰੇਗੀ ਅਤੇ 2027 ਵਿਚ ਭਾਰੀ ਬਹੁਮਤ ਨਾਲ ਸੂਬੇ ਦੇ ਲੋਕ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣਗੇ |

Ad Position 21
No active advertisement
ਅਜੀਤ ਡੈਸਕ 09-10-2026

Ad Position 22
No active advertisement
ਪਿਛਲੀ ਖ਼ਬਰ ਜੇ.ਸੀ.ਟੀ. ਮੁਲਾਜ਼ਮਾਂ ਨੂੰ 15 ਦਿਨਾਂ ਅੰਦਰ ਈ.ਪੀ.ਐੱਫ. ਦੀ ਬਕਾਇਆ ਰਕਮ ਮਿਲਣੀ ਸ਼ੁਰੂ ਹੋਵੇਗੀ-ਚੱਬੇਵਾਲ ਅਗਲੀ ਖ਼ਬਰ ਸਿਟੀ ਵਾਲਮੀਕਿ ਸਭਾ ਵਲੋਂ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਸੰਬੰਧੀ ਪ੍ਰਭਾਤ ਫੇਰੀ 11 ਨੂੰ
Ad Position 24