ਜੇ.ਸੀ.ਟੀ. ਮੁਲਾਜ਼ਮਾਂ ਨੂੰ 15 ਦਿਨਾਂ ਅੰਦਰ ਈ.ਪੀ.ਐੱਫ. ਦੀ ਬਕਾਇਆ ਰਕਮ ਮਿਲਣੀ ਸ਼ੁਰੂ ਹੋਵੇਗੀ-ਚੱਬੇਵਾਲ
ਫਗਵਾੜਾ, 8 ਅਕਤੂਬਰ (ਹਰਜੋਤ ਸਿੰਘ ਚਾਨਾ)-ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਜੇ.
ਫਗਵਾੜਾ, 8 ਅਕਤੂਬਰ (ਹਰਜੋਤ ਸਿੰਘ ਚਾਨਾ)-ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਜੇ.ਸੀ.ਟੀ. ਮੁਲਾਜ਼ਮਾਂ ਦੀ ਲੰਬੇ ਸਮੇਂ ਤੋਂ ਬਕਾਇਆ ਕਰਮਚਾਰੀ ਭਵਿੱਖ ਨਿਧੀ (ਈ.ਪੀ.ਐੱਫ.) ਦੀ ਰਕਮ 15 ਦਿਨਾਂ ਦੇ ਅੰਦਰ ਜਾਰੀ ਹੋਣੀ ਸ਼ੁਰੂ ਹੋ ਜਾਵੇਗੀ | ਇਸ ਨਾਲ ਹਜ਼ਾਰਾਂ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਰਾਹਤ ਮਿਲੇਗੀ | ਜੇ.ਸੀ.ਟੀ. ਮੁਲਾਜ਼ਮਾਂ ਨਾਲ ਮੀਟਿੰਗ ਦੌਰਾਨ ਡਾ. ਚੱਬੇਵਾਲ ਨੇ ਕਿਹਾ ਕਿ ਉਹ ਖ਼ੁਦ ਇਸ ਮਾਮਲੇ ਦੀ ਨਿੱਜੀ ਤੌਰ ‘ਤੇ ਨਿਗਰਾਨੀ ਕਰ ਰਹੇ ਹਨ | ਉਨ੍ਹਾਂ ਦੱਸਿਆ ਕਿ ਬਕਾਇਆ ਰਕਮ ਦੇ ਨਿਪਟਾਰੇ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਈ.ਪੀ.ਐੱਫ.ਓ., ਰੈਜ਼ੋਲੂਸ਼ਨ ਪ੍ਰੋਫੈਸ਼ਨਲ ਤੇ ਹੋਰ ਸਬੰਧਿਤ ਧਿਰਾਂ ਦੇ ਅਧਿਕਾਰੀਆਂ ਦੀ ਕਮੇਟੀ ਬਣਾਈ ਗਈ ਹੈ | ਕਮੇਟੀ ਵੱਲੋਂ ਮੁਲਾਜ਼ਮਾਂ ਦੇ ਸੇਵਾ ਰਿਕਾਰਡ, ਪੀ.ਐੱਫ. ਖਾਤਿਆਂ ਅਤੇ ਯੋਗਦਾਨਾਂ ਦੀ ਜਾਂਚ ਕਰਕੇ ਲੋੜੀਂਦੀ ਤਸਦੀਕ ਮੁਕੰਮਲ ਕੀਤੀ ਗਈ ਹੈ | ਵਧੀਕ ਡਿਪਟੀ ਕਮਿਸ਼ਨਰ ਰਣਦੀਪ ਸਿੰਘ ਹੀਰ ਨੇ ਦੱਸਿਆ ਕਿ ਜੇ.ਸੀ.ਟੀ. ਟਰੱਸਟ ਵੱਲੋਂ ਕਰੀਬ 124 ਕਰੋੜ ਰੁਪਏ ਈ.ਪੀ.ਐੱਫ.ਓ. ਕੋਲ ਜਮ੍ਹਾਂ ਕਰਵਾਏ ਗਏ ਹਨ | ਇਨ੍ਹਾਂ ‘ਚੋਂ ਕਰੀਬ 81 ਕਰੋੜ ਰੁਪਏ ਫਗਵਾੜਾ ਯੂਨਿਟ ਨਾਲ ਸਬੰਧਿਤ ਹਨ ਤੇ ਲਗਭਗ 24,000 ਮੁਲਾਜ਼ਮਾਂ ਨੂੰ ਇਸ ਦਾ ਲਾਭ ਮਿਲੇਗਾ |