19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਫਗਵਾੜਾ ਹਲਕੇ ’ਚ ਨਕਲੀ ਮਠਿਆਈਆਂ ਦੀ ਭਰਮਾਰ ਫੂਡ ਸੇਫ਼ਟੀ ਅਧਿਕਾਰੀ ਖਾਨਾਪੂਰਤੀ ਤੱਕ ਸੀਮਤ

ਫਗਵਾੜਾ, 18 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)-ਫਗਵਾੜਾ ਹਲਕੇ ‘ਚ ਨਕਲੀ ਮਠਿਆਈਆਂ ਦੀ ਭਰਮਾਰ ਹੈ ਪਰ ਫੂਡ ਸੇਫ਼ਟੀ ਅਧਿਕਾਰੀ ਖਾਨਾਪੂਰਤੀ ਤੱਕ ਸੀਮਤ ਰਹਿ ਕੇ ਆਪਣੀ ਹਾਜ਼ਰੀ ਪਾ ਰਹੇ ਹਨ | ਫਗਵਾੜਾ ਹਲਕੇ ਵਿਚ 91 ਪਿੰਡ ਹਨ ਅਤੇ ਸ਼ਹਿਰ ਦੇ 50 ਵਾਰਡ ਹਨ ਜਿੱਥੇ ਕਿ ਮਠਿਆਈਆਂ ਦੀਆਂ ਦੁਕਾਨਾਂ ਤਿੰਨ ਤੋਂ ਪੰਜ ਹਨ ਪਰ ਦੁੱਧ ਮਿਲ ਨਹੀਂ ਰਿਹਾ ਹੈ ਅਤੇ ਮਠਿਆਈਆਂ ਦੁੱਧ ਵਾਲੀਆਂ ਦੁਕਾਨਾਂ ‘ਤੇ ਪਈਆਂ ਹਨ | ਪਿੰਡਾਂ ਦੇ ਕਈ ਦੁਕਾਨਦਾਰਾਂ ਕੋਲ ਮਠਿਆਈ ਤਿਆਰ ਕਰਨ ਵਾਲੇ ਹਲਵਾਈ ਹੈ ਨਹੀਂ ਪਰ ਵੇਚਣ ਲਈ ਮਠਿਆਈਆਂ ਸਾਰੀਆਂ ਦੁਕਾਨਾਂ ‘ਤੇ ਪਈਆਂ ਹਨ | ਰੋਜ਼ਾਨਾ ਫਗਵਾੜਾ ਹਲਕੇ ਦੇ ਪਿੰਡਾਂ ‘ਚ ਮਠਿਆਈਆਂ ਵੇਚਣ ਵਾਲੀਆਂ ਗੱਡੀਆਂ ਘੁੰਮ ਰਹੀਆਂ ਹਨ ਪਰ ਕਿੱਥੇ ਬਣ ਰਹੀਆਂ ਹਨ ਤੇ ਕਿੱਥੋਂ ਗੱਡੀਆਂ ਚੱਲ ਰਹੀਆਂ ਹਨ ਫੂਡ ਸੇਫ਼ਟੀ ਅਧਿਕਾਰੀਆਂ ਨੇ ਕੋਈ ਵੀ ਖ਼ੁਲਾਸੇ ਹਾਲੇ ਤੱਕ ਨਹੀਂ ਕੀਤੇ ਪਿੰਡਾਂ ਦੇ ਲੋਕ ਫੂਡ ਸੇਫ਼ਟੀ ਅਧਿਕਾਰੀਆਂ ਤੇ ਖੁੱਲ ਕੇ ਕਥਿਤ ਦੋਸ਼ ਲਗਾ ਰਹੇ ਹਨ ਕਿ ਮਠਿਆਈਆਂ ਫਗਵਾੜਾ ਹਲਕੇ ਵਿਚ ਖ਼ੂਬ ਨਕਲੀ ਮਿਲ ਰਹੀਆਂ ਹਨ ਜੋ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੈ, ਪਰ ਅਧਿਕਾਰੀ ਆਪਣੀਆਂ ਕਥਿਤ ਤੌਰ ‘ਤੇ ਜੇਬਾਂ ਗਰਮ ਕਰਕੇ ਵਾਪਸ ਮੁੜ ਜਾਂਦੇ ਹਨ ਅਤੇ ਨਾ ਹੀ ਕੋਈ ਉੱਚ ਅਧਿਕਾਰੀ ਇਸ ਵੱਲ ਧਿਆਨ ਦੇ ਰਿਹਾ ਹੈ | ਪਿੰਡਾਂ ਦੇ ਲੋਕਾਂ ਨੇ ਆਖਿਆ ਅਸੀਂ ਜਲਦੀ ਖ਼ੁਲਾਸੇ ਕਰਾਂਗੇ ਕਿ ਕਿਹੜਾ ਅਫ਼ਸਰ ਕਿਹੜੀ ਦੁਕਾਨ ਤੋਂ ਕਿੰਨੇ ਪੈਸੇ ਲੈ ਕੇ ਜਾਂਦਾ ਹੈ | ਪਿੰਡਾਂ ਦੇ ਲੋਕਾਂ ਨੇ ਕਿਹਾ ਕਿ ਜੇਕਰ ਅਸੀਂ ਸਿਵਲ ਸਰਜਨ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉਹ ਫ਼ੋਨ ਨਹੀਂ ਚੁੱਕਦੇ ਤੇ ਨਾ ਹੀ ਬਾਅਦ ਵਿਚ ਉਨ੍ਹਾਂ ਦੀ ਕੋਈ ਕਾਲ ਆਉਂਦੀ ਹੈ ਕਿਉਂਕਿ ਉਹ ਅਫ਼ਸਰ ਦੀ ਕੁਰਸੀ ਤੇ ਬੈਠੇ ਹਨ ਤਾਂ ਹੀ ਫ਼ੋਨ ਦਾ ਜਵਾਬ ਨਹੀਂ ਮਿਲਦਾ | ਪਿੰਡਾਂ ਦੇ ਮੋਹਤਬਰ ਲੋਕਾਂ ਨੇ ਆਖਿਆ ਕਿ ਅੱਜ ਤੱਕ ਅਸੀਂ ਨਹੀਂ ਦੇਖਿਆ ਕਿਹੜਾ ਅਫ਼ਸਰ ਮਠਿਆਈਆਂ ਦੀਆਂ ਦੁਕਾਨਾਂ ਚੈੱਕ ਕਰਕੇ ਗਿਆ ਸਿਰਫ਼ ਮੀਡੀਆ ਵਿਚ ਹੀ ਦੇਖੀ ਦਾ ਹੈ | ਇੱਥੇ ਜ਼ਿਕਰਯੋਗ ਹੈ ਕਿ ਬੀਤੇ ਦਿਨ ਕਪੂਰਥਲਾ ਵਿਚ ਦੋ ਗੱਡੀ ਵਿਚ ਵੱਡੀ ਮਾਤਰਾ ਵਿਚ ਪਨੀਰ, ਦਹੀਂ ਤੇ ਮਠਿਆਈ ਬਰਾਮਦ ਹੋਈ ਸੀ, ਪਰ ਉਸ ਦਿਨ ਮੀਡੀਆ ਵਿਚ ਜਾਰੀ ਕਰਨ ਦੀ ਬਜਾਏ ਅਗਲੇ ਦਿਨ ਖਾਨਾਪੂਰਤੀ ਹੀ ਕੀਤੀ ਗਈ | ਇਹ ਸਾਰਾ ਸਮਾਨ ਕਿੱਥੇ ਬਣ ਰਿਹਾ ਹੈ ਤੇ ਕਿੱਥੋਂ ਆ ਰਿਹਾ ਹੈ ਇਸ ਦਾ ਕੋਈ ਵੀ ਥਹੁ ਪਤਾ ਨਹੀਂ ਜੋ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ |

Ad Position 21
No active advertisement
ਅਜੀਤ ਡੈਸਕ 19-10-2026

Ad Position 22
No active advertisement
ਪਿਛਲੀ ਖ਼ਬਰ ਰੇਲਵੇ ਰੋਡ ’ਤੇ ਚੋਰਾਂ ਨੇ ਤਿੰਨ ਦੁਕਾਨਾਂ ਨੂੰ ਬਣਾਇਆ ਨਿਸ਼ਾਨਾ, 1.70 ਲੱਖ ਰੁਪਏ ਦੀ ਨਕਦੀ ਚੋਰੀ ਅਗਲੀ ਖ਼ਬਰ ਫ਼ੈਕਟਰੀ ’ਚ ਹੋਏ ਲੜਾਈ-ਝਗੜੇ ਦੇ ਮਾਮਲੇ ’ਚ ਨਾਮਾਲੂਮ ਵਿਅਕਤੀ ਸਮੇਤ 6 ਵਿਰੁੱਧ ਕੇਸ ਦਰਜ
Ad Position 24