ਪੈਸੇ ਨਾ ਦੇਣ ਤੋਂ ਗੁੱਸੇ ’ ਚ ਆਏ ਨੌਜਵਾਨ ਵਲੋਂ ਸਾਥੀ ਬੁਲਾ ਕੇ ਦੁਕਾਨਦਾਰ ਦੀ ਕੁੱਟਮਾਰ
ਫਗਵਾੜਾ, 20 ਅਕਤੂਬਰ (ਹਰਜੋਤ ਸਿੰਘ ਚਾਨਾ)-ਪੈਸੇ ਦੇਣ ਤੋਂ ਮਨ੍ਹਾ ਕਰਨ ਤੋਂ ਗੁੱਸੇ ‘ਚ ਆਏ ਵਿਅਕਤੀ ਵੱਲੋਂ ਟੈਂਟ ਹਾਊਸ ਦੇ ਮਾਲਕ ਦੀ ਸਾਥੀ ਬੁਲਾ ਕੇ ਕੁੱਟਮਾਰ ਕਰਨ ਦੇ ਸਬੰਧ ‘ਚ ਰਾਵਲਪਿੰਡੀ ਪੁਲਿਸ ਨੇ ਤਿੰਨ ਨੌਜਵਾਨਾਂ ਤੇ ਪੰਜ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ਤਰਲੋਕ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਚੱਕ ਪ੍ਰੇਮਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਕਿ ਉਹ ਮੇਜਰ ਟੈਂਟ ਹਾਊਸ ਦੇ ਨਾਮ ਦੀ ਦੁਕਾਨ ਚਲਾਉਂਦਾ ਹੈ ਤੇ ਉਸ ਦੀ ਦੁਕਾਨ ‘ਤੇ ਸ਼ੀਪਾ ਵਾਸੀ ਬੇਗਮਪੁਰ ਆਇਆ ਜਿਸ ਨੇ ਉਨ੍ਹਾਂ ਤੋਂ 6 ਹਜ਼ਾਰ ਰੁਪਏ ਦੀ ਮੰਗ ਕੀਤੀ ਤੇ ਉਸ ਵੱਲੋਂ ਜਦੋਂ ਪੈਸੇ ਦੇਣ ਤੋਂ ਮਨ੍ਹਾ ਕੀਤਾ ਤਾਂ ਇਸ ਨੇ ਆਪਣੇ ਭਰਾ ਭੋਣੀ ਨੂੰ ਫ਼ੋਨ ਕਰਕੇ ਬੁਲਾ ਲਿਆ ਤੇ ਹੋਰ ਸਾਥੀ ਵੀ ਬੁਲਾ ਲਏ ਤੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਦੁਕਾਨ ਦੀ ਭੰਨਤੋੜ ਕੀਤੀ ਤੇ ਧਮਕੀਆਂ ਕੀਤੀ | ਜਿਸ ਸਬੰਧ ‘ਚ ਪੁਲਿਸ ਨੇ ਸੀਪਾ ਵਾਸੀ ਬੇਗਮਪੁਰ, ਭੋਣੀ ਵਾਸੀ ਬੇਗਮਪੁਰ, ਗੱਗੀ ਵਾਸੀ ਮਲਕਪੁਰ ਤੇ ਪੰਜ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਸੀਪਾ ਨੂੰ ਗਿ੍ਫ਼ਤਾਰ ਕਰ ਲਿਆ ਹੈ |