ੴ ਕੀਰਤਨ ਸੁਸਾਇਟੀ ਭੁਲੱਥ ਦੇ ਮੈਂਬਰਾਂ ਨੂੰ ਜੀ . ਐਮ . ਡੀ . ਸੇਵਾਦਾਰ ਪਰਿਵਾਰ ਨੇ ਕੀਤਾ ਸਨਮਾਨਿਤ
ਭੁਲੱਥ, 20 ਅਕਤੂਬਰ (ਮਨਜੀਤ ਸਿੰਘ ਰਤਨ)-ੴ ਕੀਰਤਨ ਸੁਸਾਇਟੀ ਭੁਲੱਥ ਵੱਲੋਂ ਕਸਬਾ ਭੁਲੱਥ ਦੇ ਰਾਧੇ ਸ਼ਾਮ ਮੰਦਰ ਵਿਖੇ ਜੀ. ਐਮ.
ਭੁਲੱਥ, 20 ਅਕਤੂਬਰ (ਮਨਜੀਤ ਸਿੰਘ ਰਤਨ)-ੴ ਕੀਰਤਨ ਸੁਸਾਇਟੀ ਭੁਲੱਥ ਵੱਲੋਂ ਕਸਬਾ ਭੁਲੱਥ ਦੇ ਰਾਧੇ ਸ਼ਾਮ ਮੰਦਰ ਵਿਖੇ ਜੀ.ਐਮ.ਡੀ. ਸੇਵਾਦਾਰ ਪਰਿਵਾਰ ਵਲੋਂ ਕਰਵਾਏ ਜਾ ਰਹੇ ਪੰਜ ਰੋਜ਼ਾ ਧਾਰਮਿਕ ਸਮਾਗਮ ‘ਨੂਰ ਜੋਤਾਂ ਵਾਲੀ’ ਵਿਚ ਸਹਿਯੋਗ ਦਿੱਤਾ ਗਿਆ | ਇਸ ਮੌਕੇ ਧਾਰਮਿਕ ਸਮਾਗਮ ਦੇ ਪ੍ਰਬੰਧਕਾਂ ਵੱਲੋਂ ੴ ਕੀਰਤਨ ਸੁਸਾਇਟੀ ਭੁਲੱਥ ਦੇ ਮੈਂਬਰਾਂ ਨੂੰ ਉਨ੍ਹਾਂ ਦੇ ਸਹਿਯੋਗ ਅਤੇ ਸੇਵਾ ਭਾਵਨਾ ਲਈ ਸਨਮਾਨਿਤ ਕੀਤਾ ਗਿਆ | ਇਸ ਮੌਕੇ ੴ ਕੀਰਤਨ ਸੁਸਾਇਟੀ ਭੁਲੱਥ ਦੇ ਮੈਂਬਰਾਂ ਨੇ ਕਿਹਾ ਕਿ ਧਾਰਮਿਕ ਸਮਾਗਮ ਸਾਡੀ ਸਾਂਝੀ ਵਿਰਾਸਤ ਦਾ ਅਹਿਮ ਹਿੱਸਾ ਹਨ | ਸਾਨੂੰ ਸਾਰਿਆਂ ਨੂੰ ਆਪਸੀ ਭਾਈਚਾਰੇ, ਧਾਰਮਿਕ ਸ਼ਰਧਾ ਅਤੇ ਸੇਵਾ ਭਾਵਨਾ ਨਾਲ ਅਜਿਹੇ ਸਮਾਗਮਾਂ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਸਮਾਜ ਵਿਚ ਆਪਸੀ ਪਿਆਰ ਅਤੇ ਸਾਂਝ ਨੂੰ ਮਜ਼ਬੂਤ ਕਰਦੇ ਹਨ ਤੇ ਲੋਕਾਂ ਨੂੰ ਧਾਰਮਿਕ ਤੇ ਸਮਾਜਿਕ ਕਾਰਜਾਂ ਵਿਚ ਮਿਲਜੁਲ ਕੇ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਦੇ ਹਨ | ਇਸ ਮੌਕੇ ਐਡਵੋਕੇਟ ਕੁਲਵੰਤ ਸਿੰਘ ਸਹਿਗਲ, ਲੈਕਚਰਾਰ ਹਰਜਿੰਦਰ ਸਿੰਘ, ਪਲਵਿੰਦਰ ਸਿੰਘ ਭਿੰਡਰ, ਨਿਸ਼ਾਨ ਸਿੰਘ ਮੁਲਤਾਨੀ, ਹਰਜਿੰਦਰ ਸਿੰਘ ਮੁਲਤਾਨੀ, ਜਗਦੀਪ ਸਿੰਘ ਹੁੰਦਲ, ਸੁਖਜਿੰਦਰ ਸਿੰਘ, ਤਜਿੰਦਰ ਸਿੰਘ, ਇਕਬਾਲ ਸਿੰਘ, ਬਲਵਿੰਦਰ ਸਿੰਘ ਬਾਜਵਾ, ਜੈਦੀਪ ਸਿੰਘ, ਓਾਕਾਰ ਸਿੰਘ, ਬੌਬੀ ਸਿੰਘ, ਸਰਬਜੀਤ ਸਿੰਘ ਢਿੱਲੋਂ, ਨਰਿੰਦਰ ਸਿੰਘ ਅਤੇ ਪ੍ਰੀਤਨਾਮ ਸਿੰਘ ਸਹਿਗਲ, ਜੀ.ਐਮ.ਡੀ. ਸੇਵਾਦਾਰ ਪਰਿਵਾਰ ਵੱਲੋਂ ਬਨਵਾਰੀ ਦਾਸ ਖੁੱਲਰ, ਮਾ. ਕੰਵਲਜੀਤ ਮੰਨਣ, ਰਾਜਾ ਖੁੱਲਰ, ਬਲਦੇਵ ਸਿੱਧੂ, ਮੰਗਤ ਸਿੱਧੂ ਸਮੇਤ ਹੋਰ ਮੈਂਬਰ ਹਾਜ਼ਰ ਸਨ |