21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਦੁਸਹਿਰਾ ਦੇਖਣ ਗਏ ਪਰਿਵਾਰ ਦੇ ਘਰ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ

ਫਗਵਾੜਾ, 20 ਅਕਤੂਬਰ (ਹਰਜੋਤ ਸਿੰਘ ਚਾਨਾ)-ਫਗਵਾੜਾ ਸ਼ਹਿਰ ’ਚ ਚੋਰੀ ਦੀਆਂ ਲਗਾਤਾਰ ਵਧ ਰਹੀਆਂ ਵਾਰਦਾਤਾਂ ਨੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ | ਇੱਥੋਂ ਦੇ ਮੁਹੱਲਾ ਤਾਰੂ ਕਾ ਵਾੜਾ ਸਥਿਤ ਫਰੈਂਡਜ਼ ਕਾਲੋਨੀ ਵਿਖੇ ਚੋਰਾਂ ਨੇ ਦੁਸਹਿਰਾ ਦੇਖਣ ਗਏ ਪਰਿਵਾਰ ਦੇ ਘਰ ਨੂੰ ਨਿਸ਼ਾਨਾ ਬਣਾਇਆ | ਜਾਣਕਾਰੀ ਅਨੁਸਾਰ ਸੁਭਾਵਤੀ ਦੇਵੀ ਪਤਨੀ ਰਾਮ ਕਿਸ਼ਨ ਦੇ ਘਰੋਂ ਚਾਰ ਤੋਲੇ ਸੋਨਾ ਚੋਰੀ ਹੋ ਗਿਆ | ਪੀੜਤ ਪਰਿਵਾਰ ਅਨੁਸਾਰ ਉਹ ਦੁਸਹਿਰਾ ਦੇਖਣ ਲਈ ਘਰੋਂ ਬਾਹਰ ਗਏ ਹੋਏ ਸੀ | ਇਸ ਦੌਰਾਨ ਚੋਰ ਕੰਧ ਟੱਪ ਕੇ ਘਰ ਅੰਦਰ ਦਾਖ਼ਲ ਹੋਏ ਅਤੇ ਸੋਨਾ ਚੋਰੀ ਕਰਕੇ ਫ਼ਰਾਰ ਹੋ ਗਏ | ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ | ਲੋਕਾਂ ਦਾ ਦੋਸ਼ ਹੈ ਕਿ ਚੋਰੀ ਦੀਆਂ ਵਾਰਦਾਤਾਂ ਨੂੰ ਲੈ ਕੇ ਪੁਲਿਸ ਦੀ ਗੰਭੀਰਤਾ ਨਜ਼ਰ ਨਹੀਂ ਆ ਰਹੀ, ਜਿਸ ਕਾਰਨ ਆਮ ਲੋਕਾਂ ’ਚ ਅਸੁਰੱਖਿਆ ਦੀ ਭਾਵਨਾ ਵਧ ਰਹੀ ਹੈ |

Ad Position 21
No active advertisement
ਅਜੀਤ ਡੈਸਕ 21-10-2026

Ad Position 22
No active advertisement
ਪਿਛਲੀ ਖ਼ਬਰ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ’ਤੇ ਕੇਂਦਰੀ ਮੰਦਰ ਮੁਹੱਲਾ ਸ਼ਹਿਰੀਆਂ ’ਚ ਝੰਡੇ ਦੀ ਰਸਮ ਅਦਾ ਕੀਤੀ ਅਗਲੀ ਖ਼ਬਰ ੴ ਕੀਰਤਨ ਸੁਸਾਇਟੀ ਭੁਲੱਥ ਦੇ ਮੈਂਬਰਾਂ ਨੂੰ ਜੀ . ਐਮ . ਡੀ . ਸੇਵਾਦਾਰ ਪਰਿਵਾਰ ਨੇ ਕੀਤਾ ਸਨਮਾਨਿਤ
Ad Position 24