20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਦਾਣਾ ਮੰਡੀ ਲੱਖਣ-ਕੇ-ਪੱਡਾ ਵਿਖੇ ਝੋਨੇ ਦੀ ਖ਼ਰੀਦ ਨਾ ਹੋਣ ਕਰਕੇ ਆੜ੍ਹਤੀ ਤੇ ਕਿਸਾਨ ਪ੍ਰੇਸ਼ਾਨ

ਸੁਭਾਨਪੁਰ, 20 ਅਕਤੂਬਰ (ਸਤਨਾਮ ਸਿੰਘ)-ਫੋਕਲ ਪੁਆਇੰਟ ਦਾਣਾ ਮੰਡੀ ਲੱਖਣ-ਕੇ-ਪੱਡਾ ਵਿਖੇ ਝੋਨੇ ਦੀ ਖ਼ਰੀਦ ਨਾ ਹੋਣ ਕਰਕੇ ਜਿੱਥੇ ਆੜ੍ਹਤੀ ਪ੍ਰੇਸ਼ਾਨ ਹੋ ਰਹੇ ਹਨ, ਉੱਥੇ ਕਿਸਾਨ ਵੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ | ਆੜ੍ਹਤੀ ਅਮਰੀਕ ਸਿੰਘ ਬਰਾੜ ਤੇ ਆੜ੍ਹਤੀ ਸੋਹਣ ਸਿੰਘ ਪੱਡਾ ਨੇ ਦੱਸਿਆ ਕਿ 18 ਤਰੀਕ ਤੋਂ ਬਾਅਦ ਸਰਕਾਰੀ ਝੋਨੇ ਦੀ ਖ਼ਰੀਦ ਬੰਦ ਕਰ ਦਿੱਤੀ ਗਈ ਹੈ | ਜਿਸ ਨਾਲ ਮੰਡੀ ਵਿਚ ਝੋਨੇ ਦੀਆਂ ਬੋਰੀਆਂ ਦੇ ਅੰਬਾਰ ਲੱਗ ਗਏ ਹਨ ਤੇ ਕਿਸਾਨ ਅੱਗੋਂ ਹੋਰ ਝੋਨਾ ਲੈ ਕੇ ਮੰਡੀ ਵਿਚ ਆ ਰਹੇ ਹਨ | ਇਸ ਮੌਕੇ ਮੰਡੀ ਵਿਚ ਕਿਸਾਨਾਂ ਨੇ ਦੱਸਿਆ ਕਿ ਕਈ ਝੋਨੇ ਦੀਆਂ ਢੇਰੀਆਂ ਨੂੰ ਪੱਖਾ ਵੀ ਲਗਾ ਦਿੱਤਾ ਗਿਆ ਹੈ, ਪ੍ਰੰਤੂ ਤੋਲਿਆ ਨਹੀਂ ਜਾ ਰਿਹਾ, ਕਿਉਂਕਿ ਸਰਕਾਰੀ ਬੋਲੀ ਨਹੀਂ ਹੋ ਰਹੀ ਹੈ | ਇਸ ਮੌਕੇ ਸਮੂਹ ਆੜ੍ਹਤੀਆਂ ਨੇ ਦੱਸਿਆ ਕੇ ਇਸ ਸਬੰਧੀ ਉਹ ਐਸ. ਡੀ.

Ad Position 21
No active advertisement
ਅਜੀਤ ਡੈਸਕ 21-10-2026
ਸੁਭਾਨਪੁਰ, 20 ਅਕਤੂਬਰ (ਸਤਨਾਮ ਸਿੰਘ)-ਫੋਕਲ ਪੁਆਇੰਟ ਦਾਣਾ ਮੰਡੀ ਲੱਖਣ-ਕੇ-ਪੱਡਾ ਵਿਖੇ ਝੋਨੇ ਦੀ ਖ਼ਰੀਦ ਨਾ ਹੋਣ ਕਰਕੇ ਜਿੱਥੇ ਆੜ੍ਹਤੀ ਪ੍ਰੇਸ਼ਾਨ ਹੋ ਰਹੇ ਹਨ, ਉੱਥੇ ਕਿਸਾਨ ਵੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ | ਆੜ੍ਹਤੀ ਅਮਰੀਕ ਸਿੰਘ ਬਰਾੜ ਤੇ ਆੜ੍ਹਤੀ ਸੋਹਣ ਸਿੰਘ ਪੱਡਾ ਨੇ ਦੱਸਿਆ ਕਿ 18 ਤਰੀਕ ਤੋਂ ਬਾਅਦ ਸਰਕਾਰੀ ਝੋਨੇ ਦੀ ਖ਼ਰੀਦ ਬੰਦ ਕਰ ਦਿੱਤੀ ਗਈ ਹੈ | ਜਿਸ ਨਾਲ ਮੰਡੀ ਵਿਚ ਝੋਨੇ ਦੀਆਂ ਬੋਰੀਆਂ ਦੇ ਅੰਬਾਰ ਲੱਗ ਗਏ ਹਨ ਤੇ ਕਿਸਾਨ ਅੱਗੋਂ ਹੋਰ ਝੋਨਾ ਲੈ ਕੇ ਮੰਡੀ ਵਿਚ ਆ ਰਹੇ ਹਨ | ਇਸ ਮੌਕੇ ਮੰਡੀ ਵਿਚ ਕਿਸਾਨਾਂ ਨੇ ਦੱਸਿਆ ਕਿ ਕਈ ਝੋਨੇ ਦੀਆਂ ਢੇਰੀਆਂ ਨੂੰ ਪੱਖਾ ਵੀ ਲਗਾ ਦਿੱਤਾ ਗਿਆ ਹੈ, ਪ੍ਰੰਤੂ ਤੋਲਿਆ ਨਹੀਂ ਜਾ ਰਿਹਾ, ਕਿਉਂਕਿ ਸਰਕਾਰੀ ਬੋਲੀ ਨਹੀਂ ਹੋ ਰਹੀ ਹੈ | ਇਸ ਮੌਕੇ ਸਮੂਹ ਆੜ੍ਹਤੀਆਂ ਨੇ ਦੱਸਿਆ ਕੇ ਇਸ ਸਬੰਧੀ ਉਹ ਐਸ.ਡੀ.ਐਮ. ਇਰਵਿਨ ਕੌਰ ਦੇ ਆਫ਼ਿਸ ਗਏ ਸਨ ਤੇ ਉਨ੍ਹਾਂ ਨੂੰ ਝੋਨੇ ਦੀ ਖ਼ਰੀਦ ਨਾ ਹੋਣ ਸੰਬੰਧੀ ਦੱਸਿਆ ਗਿਆ | ਡੀ.ਐਫ.ਸੀ. ਜਸਬੀਰ ਕੌਰ ਨੂੰ ਵੀ ਮਿਲ ਕੇ ਆਏ ਹਨ | ਜਿਨ੍ਹਾਂ ਨੇ ਕਿਹਾ ਕਿ ਪਿਛਲੇ ਸਾਲ ਜਿੰਨੀ ਖ਼ਰੀਦ ਝੋਨੇ ਦੀ ਹੋਈ ਸੀ ਉਨੀ ਖ਼ਰੀਦ ਹੋ ਚੁੱਕੀ ਹੈ | ਹੁਣ ਹੋਰ ਝੋਨਾ ਨਹੀਂ ਖ਼ਰੀਦਿਆ ਜਾਵੇਗਾ | ਜਦਕਿ ਮੰਡੀ ਵਿਚ ਝੋਨੇ ਦੇ ਅੰਬਾਰ ਲੱਗੇ ਹੋਏ ਹਨ | ਕਿਸਾਨ ਭਰਾਵਾਂ ਤੇ ਆੜ੍ਹਤੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਤੋਂ ਪੁਰਜ਼ੋਰ ਸ਼ਬਦਾਂ ਵਿਚ ਮੰਗ ਕੀਤੀ ਹੈ ਕਿ ਲੱਖਣ-ਕੇ-ਪੱਡਾ ਫੋਕਲ ਪੁਆਇੰਟ ਮੰਡੀ ਵਿਚ ਝੋਨੇ ਦੀ ਖ਼ਰੀਦ ਜਲਦੀ ਕਰਵਾਈ ਜਾਵੇ ਤਾਂ ਜੋ ਕਿਸਾਨਾਂ ਤੇ ਆੜ੍ਹਤੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ | ਇਸ ਮੌਕੇ ਆੜ੍ਹਤੀ ਅਮਰੀਕ ਸਿੰਘ ਬਰਾੜ, ਆੜ੍ਹਤੀ ਸੋਹਣ ਸਿੰਘ ਪੱਡਾ, ਆੜ੍ਹਤੀ ਰਾਜਬੀਰ ਸਿੰਘ ਤੂਰ,ਆੜ੍ਹਤੀ ਦਲਜੀਤ ਸਿੰਘ ਪੱਡਾ, ਆੜ੍ਹਤੀ ਸਤਪਾਲ ਸਿੰਘ ਭੁੱਲਰ, ਆੜ੍ਹਤੀ ਮਾਸਟਰ ਕਰਨੈਲ ਸਿੰਘ ਪੱਡਾ, ਆੜ੍ਹਤੀ ਰਣਧੀਰ ਸਿੰਘ ਢਿੱਲੋਂ, ਆੜ੍ਹਤੀ ਜਸਵਿੰਦਰ ਸਿੰਘ ਸੰਧੂ, ਜਗਜੀਤ ਸਿੰਘ ਬਾਜਵਾ, ਦਲਜੀਤ ਸਿੰਘ ਬਿੱਟੂ, ਹਰਭਜਨ ਸਿੰਘ ਗੁਰਾਇਆ, ਗੁਰਮੁਖ ਸਿੰਘ, ਕੁਲਵੰਤ ਸਿੰਘ ਪੱਡਾ ਜਗਜੀਤ ਸਿੰਘ ਬਾਜਵਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਾਹਿਗੁਰੂ ਅਕੈਡਮੀ ਵਲੋਂ ਸਟੱਡੀ, ਟੂਰਿਸਟ, ਸਪਾਊਜ਼ ਤੇ ਵਰਕ ਵੀਜ਼ਾ ਸੰਬੰਧੀ ਮੈਗਾ ਵੀਜ਼ਾ ਸੈਮੀਨਾਰ 22 ਨੂੰ ਅਗਲੀ ਖ਼ਬਰ ਕਾਮਨ ਵੈਲਥ ਚੈਂਪੀਅਨਸ਼ਿਪ ਦੇ ਜੇਤੂ ਤੇਜਬੀਰ ਸਿੰਘ ਰਾਣਾ ਦਾ ਅਜੈ ਗੋਗਨਾ ਵਲੋਂ ਸਨਮਾਨ
Ad Position 24