21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਕਾਮਨ ਵੈਲਥ ਚੈਂਪੀਅਨਸ਼ਿਪ ਦੇ ਜੇਤੂ ਤੇਜਬੀਰ ਸਿੰਘ ਰਾਣਾ ਦਾ ਅਜੈ ਗੋਗਨਾ ਵਲੋਂ ਸਨਮਾਨ

ਭੁਲੱਥ, 20 ਅਕਤੂਬਰ (ਮੇਹਰ ਚੰਦ ਸਿੱਧੂ)-ਪਾਵਰ ਲਿਫ਼ਟਿੰਗ ਇੰਡੀਆ ਵੱਲੋਂ ਕੈਨੇਡਾ ਦੇ ਵਿਨੀਪੈਗ ਵਿਖੇ ਹੋਈ ਪਾਵਰ ਲਿਫ਼ਟਿੰਗ ਤੇ ਬੈਂਚ ਪ੍ਰੈੱਸ ਕਾਮਨ ਵੈਲਥ ਚੈਂਪੀਅਨਸ਼ਿਪ ਵਿਚ ਭਾਰਤੀ ਟੀਮ ਵੱਲੋਂ ਕਾਂਸੀ ਦਾ ਤਗਮਾ ਜੇਤੂ ਤੇਜਬੀਰ ਸਿੰਘ (ਰਾਣਾ ਰੌਕ) ਦਾ ਭਾਰਤੀ ਟੀਮ ਦੇ ਕੋਚ ਤੇ ਕਾਮਨਵੈਲਥ ਚੈਂਪੀਅਨ ਅਜੈ ਗੋਗਨਾ ਨੇ ਉਨ੍ਹਾਂ ਦਾ ਡਾਲਰਾਂ ਦਾ ਹਾਰ ਤੇ ਦੁਸ਼ਾਲਾ ਪਾ ਕੇ ਗੋਗਨਾ ਕਲਾਸਿਕ ਪਾਵਰ ਲਿਫ਼ਟਿੰਗ ਭੁਲੱਥ ਦਾ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦੀ ਇਸ ਪ੍ਰਾਪਤੀ ਲਈ ਵਧਾਈ ਦਿੱਤੀ | ਇਸ ਮੌਕੇ ਅਜੈ ਗੋਗਨਾ ਨੇ ਕਿਹਾ ਕਿ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਠੱਠਗੜੂ ਦੇ ਜੰਮਪਲ ਤੇਜਬੀਰ ਸਿੰਘ ਰਾਣਾ ਇਸ ਤੋਂ ਪਹਿਲੇ ਵੀ ਆਸਟ੍ਰੇਲੀਆ ਵਿਚ ਹੋਏ ਪਾਵਰ ਲਿਫ਼ਟਿੰਗ ਦੇ ਮੁਕਾਬਲਿਆਂ ਵਿਚ ਗੋਲਡ ਮੈਡਲ ਜਿੱਤ ਚੁੱਕਿਆ ਹੈ | ਇਸ ਮੌਕੇ ਧਰਮਿੰਦਰ ਸਿੰਘ ਚੀਮਾ ਗੋਲਡਨ ਸਟਾਰ ਖੇਡ ਪ੍ਰਮੋਟਰ, ਕਾਰੋਬਾਰੀ ਜੀਵਨਰਾਜ ਸਿੰਘ ਖਹਿਰਾ ਰਾਮਗੜ੍ਹ ਰਾਜਾ ਅੰਮਿ੍ਤਸਰ, ਰਾਜ ਕੁਮਾਰ ਗੋਗਨਾ, ਪਾਵਰ ਲਿਫਟਰ ਮਾਧਵ ਕਪੂਰ ਭੁਲੱਥ ਵੀ ਮੌਜੂਦ ਸਨ |

Ad Position 21
No active advertisement
ਅਜੀਤ ਡੈਸਕ 21-10-2026

Ad Position 22
No active advertisement
ਪਿਛਲੀ ਖ਼ਬਰ ਦਾਣਾ ਮੰਡੀ ਲੱਖਣ-ਕੇ-ਪੱਡਾ ਵਿਖੇ ਝੋਨੇ ਦੀ ਖ਼ਰੀਦ ਨਾ ਹੋਣ ਕਰਕੇ ਆੜ੍ਹਤੀ ਤੇ ਕਿਸਾਨ ਪ੍ਰੇਸ਼ਾਨ ਅਗਲੀ ਖ਼ਬਰ ਪਰਮਜੀਤ ਔਜਲਾ ਸ਼ੋ੍ਮਣੀ ਰੰਘਰੇਟਾ ਦਲ ਦੇ ਸ਼ਹਿਰੀ ਪ੍ਰਧਾਨ ਨਿਯੁਕਤ
Ad Position 24