ਅੱਖਾਂ ਦੇ ਲਗਾਏ ਮੁਫ਼ਤ ਜਾਂਚ ਕੈਂਪ ’ਚ 550 ਮਰੀਜ਼ਾਂ ਦੀ ਜਾਂਚ
ਢਿਲਵਾਂ, 27 ਅਕਤੂਬਰ (ਗੋਬਿੰਦ ਸੁਖੀਜਾ)-ਯੂਨਾਈਟਿਡ ਸਿੱਖ ਮਿਸ਼ਨ ਫੋਨਟਾਨਾ ਸੀ. ਏ.
ਢਿਲਵਾਂ, 27 ਅਕਤੂਬਰ (ਗੋਬਿੰਦ ਸੁਖੀਜਾ)-ਯੂਨਾਈਟਿਡ ਸਿੱਖ ਮਿਸ਼ਨ ਫੋਨਟਾਨਾ ਸੀ. ਏ. ਯੂ. ਐਸ. ਏ. ਵਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸੰਤ ਬਾਬਾ ਪ੍ਰਤਾਪ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਗੁਰਦੁਆਰਾ ਸਾਹਿਬ ਪੱਤੀ ਰਾਮੂ ਕੀ ਢਿਲਵਾਂ ਵਿਖੇ ਲਗਾਇਆ ਗਿਆ। ਮੁੱਖ ਪ੍ਰਬੰਧਕ ਨੰਬਰਦਾਰ ਹਰਪ੍ਰੀਤ ਸਿੰਘ, ਤਲਵਿੰਦਰ ਸਿੰਘ ਅਤੇ ਮਨਰਾਜ ਸਿੰਘ ਸਾਬਕਾ ਕੌਂਸਲਰ ਢਿਲਵਾਂ, ਬਲਜਿੰਦਰ ਸਿੰਘ ਮੰਗਾ ਨੇ ਦੱਸਿਆ ਕਿ ਕੈਂਪ ਵਿਚ ਅੱਖਾਂ ਦਾ ਮੁਆਇਨਾ ਸਵੇਰੇ 9:00 ਵਜੇ ਤੋਂ ਦੁਪਹਿਰ 1:00 ਵਜੇ ਤੱਕ ਕੀਤਾ ਗਿਆ। ਇਸ ਕੈਂਪ ਵਿਚ ਅੱਖਾਂ ਦੇ ਮਾਹਿਰ ਡਾ. ਅਮਨਦੀਪ ਸਿੰਘ ਅਰੋਡ਼ਾ (ਅਰੋਡ਼ਾ ਅੱਖਾਂ ਦਾ ਹਸਪਤਾਲ, ਜਲੰਧਰ) ਅਤੇ ਡਾ. ਦਲਜੀਤ ਸਿੰਘ ਦੀ ਟੀਮ ਵੱਲੋਂ 550 ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ। ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਅਤੇ ਲੋਡ਼ਵੰਦਾਂ ਨੂੰ ਐਨਕਾਂ ਵੰਡੀਆਂ ਗਈਆਂ।ਇਨ੍ਹਾਂ ਵਿਚੋਂ 62 ਮਰੀਜ਼ ਅਪ੍ਰੇਸ਼ਨ ਲਈ ਚੁਣੇ ਗਏ, ਜਿਨ੍ਹਾਂ ਨੂੰ ਬੱਸ ਰਾਹੀਂ ਅਰੋਡ਼ਾ ਹਸਪਤਾਲ, ਜਲੰਧਰ ਭੇਜਿਆ ਗਿਆ, ਜਿੱਥੇ ਉਨ੍ਹਾਂ ਦਾ ਅਪ੍ਰੇਸ਼ਨ ਬਿਲਕੁਲ ਮੁਫ਼ਤ ਕੀਤਾ ਜਾਵੇਗਾ। ਇਸ ਮੌਕੇ ਹਰਪ੍ਰੀਤ ਸਿੰਘ ਨੰਬਰਦਾਰ, ਮਨਰਾਜ ਸਿੰਘ ਸਾਬਕਾ ਕੌਂਸਲਰ, ਤਲਵਿੰਦਰ ਸਿੰਘ, ਰਘਬੀਰ ਸਿੰਘ, ਹਰਨੇਕ ਸਿੰਘ ਚੱਕੀ ਵਾਲੇ, ਕੁਨਾਲ, ਅਮਰ ਸਿੰਘ, ਤਰਲੋਚਨ ਸਿੰਘ ਅੰਤਰਰਾਸ਼ਟਰੀ ਕਬੱਡੀ ਕੋਚ,ਹਰਜੀਤ ਸਿੰਘ ਆਦਿ ਹਾਜ਼ਰ ਸਨ।