31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਸਰਕਾਰ ਨੇ 253 ਅਧਿਆਪਕਾਂ ਦੀਆਂ ਸੇਵਾਵਾਂ ਖ਼ਤਮ ਕਰਕੇ ਉਨ੍ਹਾਂ ਦੇ ਭਵਿੱਖ ਨਾਲ ਖਿਲਵਾਡ਼ ਕੀਤਾ-ਅਧਿਆਪਕ ਆਗੂ

ਕਪੂਰਥਲਾ, 30 ਅਕਤੂਬਰ (ਵਿ. ਪ੍ਰ.)

Ad Position 21
No active advertisement
ਅਜੀਤ ਡੈਸਕ 31-10-2026
ਕਪੂਰਥਲਾ, 30 ਅਕਤੂਬਰ (ਵਿ.ਪ੍ਰ.)-ਪੰਜਾਬ ਸਰਕਾਰ ਵਲੋਂ 4161 ਮਾਸਟਰ ਕਾਡਰ ਭਰਤੀ ਅਧੀਨ ਨਿਯੁਕਤ ਕੀਤੇ ਅਧਿਆਪਕਾਂ ’ਚੋਂ 253 ਅਧਿਆਪਕਾਂ ਦੀਆਂ ਸੇਵਾਵਾਂ ਖ਼ਤਮ ਕੀਤੇ ਜਾਣ ਦੇ ਫ਼ੈਸਲੇ ਦੀ ਮਾਸਟਰ ਕੇਡਰ ਯੂਨੀਅਨ ਨੇ ਸਖ਼ਤ ਸ਼ਬਦਾਂ ’ਚ ਨਿੰਦਾ ਕੀਤੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਆਗੂ ਹਰਭਜਨ ਸਿੰਘ, ਜਗਜੀਤ ਸਿੰਘ, ਰਮਨ ਕੁਮਾਰ, ਵਾਸ਼ਿੰਗਟਨ ਸਿੰਘ ਸ਼ਮੀਰੋਵਾਲ, ਪ੍ਰਭਜਿੰਦਰ ਸਿੰਘ, ਬਲਦੇਵ ਸਿੰਘ ਬੁੱਟਰ, ਸੰਦੀਪ ਕੁਮਾਰ, ਹਰਪ੍ਰੀਤ ਸਿੰਘ ਖੁੰਡਾ, ਨਰੇਸ਼ ਕੋਹਲੀ, ਗੁਰਿੰਦਰਜੀਤ ਸਿੰਘ ਮਜੀਠੀਆ, ਦਲਵਿੰਦਰਜੀਤ ਗਿੱਲ ਤੇ ਸੁਖਦੇਵ ਸਾਗਰ ਨੇ ਪੰਜਾਬ ਸਰਕਾਰ ਦੇ ਇਸ ਫ਼ੈਸਲੇ ਨੂੰ ਅਧਿਆਪਕ ਵਿਰੋਧੀ ਦੱਸਿਆ ਤੇ ਕਿਹਾ ਕਿ ਸਿੱਖਿਆ ਵਿਭਾਗ ਦੀਆਂ ਅਣਗਹਿਲੀਆਂ ਦਾ ਖ਼ਮਿਆਜ਼ਾ ਅਧਿਆਪਕ ਭੁਗਤ ਰਹੇ ਹਨ। ਮਾਸਟਰ ਕੇਡਰ ਯੂਨੀਅਨ ਦੇ ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਅਧਿਆਪਕ ਬਹਾਲ ਨਾ ਹੋਏ ਤਾਂ ਯੂਨੀਅਨ ਹੋਰ ਸਹਿਯੋਗੀ ਜਥੇਬੰਦੀਆਂ ਨੂੰ ਨਾਲ ਲੈ ਕੇ ਤਿੱਖਾ ਸੰਘਰਸ਼ ਛੇਡ਼ਨ ਲਈ ਮਜਬੂਰ ਹੋਵੇਗੀ, ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।
Ad Position 22
No active advertisement
ਪਿਛਲੀ ਖ਼ਬਰ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੋਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਅਗਲੀ ਖ਼ਬਰ ਥਾਰ ਚਾਲਕ ਨੇ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਕੇ ਕੀਤਾ ਜ਼ਖਮੀ ਅੱਜ ਬਿਜਲੀ ਬੰਦ ਰਹੇਗੀ.
Ad Position 24