ਪਿੰਡ ਭਗਤਪੁਰ (ਦੰਦੂਪੁਰ) ਅੱਡੇ ’ਤੇ ਅਣਪਛਾਤੇ ਬਜ਼ੁਰਗ ਵਿਅਕਤੀ ਦੀ ਲਾਸ਼ ਬਰਾਮਦ
ਕਪੂਰਥਲਾ, 6 ਨਵੰਬਰ (ਅਮਨਜੋਤ ਸਿੰਘ ਵਾਲੀਆ)-ਪਿੰਡ ਭਗਤਪੁਰ (ਦੰਦੂਪੁਰ) ਅੱਡੇ ’ਤੇ ਬੰਦ ਪਈ ਦੁਕਾਨ ਦੇ ਬਾਹਰ ਇਕ ਅਣਪਛਾਤੇ ਬਜ਼ੁਰਗ ਦੀ ਲਾਸ਼ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਕੋਤਵਾਲੀ ਦੇ ਐਸ.
ਕਪੂਰਥਲਾ, 6 ਨਵੰਬਰ (ਅਮਨਜੋਤ ਸਿੰਘ ਵਾਲੀਆ)-ਪਿੰਡ ਭਗਤਪੁਰ (ਦੰਦੂਪੁਰ) ਅੱਡੇ ’ਤੇ ਬੰਦ ਪਈ ਦੁਕਾਨ ਦੇ ਬਾਹਰ ਇਕ ਅਣਪਛਾਤੇ ਬਜ਼ੁਰਗ ਦੀ ਲਾਸ਼ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਕੋਤਵਾਲੀ ਦੇ ਐਸ.ਐਚ.ਓ. ਲਖਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਕ ਅਣਪਛਾਤੀ ਬਜ਼ੁਰਗ ਵਿਅਕਤੀ ਦੀ ਲਾਸ਼ ਪਿੰਡ ਭਗਤਪੁਰ (ਦੰਦੂਪੁਰ) ਅੱਡੇ ’ਤੇ ਪਈ ਹੈ। ਜਿਸ ’ਤੇ ਉਹ ਮੌਕੇ ’ਤੇ ਪੁੱਜੇ ਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਉਸਦੀ ਸ਼ਨਾਖ਼ਤ ਕਰਨ ਲਈ ਆਸ ਪਾਸ ਇਲਾਕੇ ਵਿਚ ਪੁੱਛਗਿੱਛ ਕੀਤੀ ਪਰ ਉਸਦੀ ਸ਼ਨਾਖ਼ਤ ਨਾ ਹੋਣ ਕਾਰਨ ਲਾਸ਼ ਨੂੰ ਸਿਵਲ ਹਸਪਤਾਲ ਕਪੂਰਥਲਾ ਦੇ ਮੁਰਦਾ ਘਰ ਵਿਚ 72 ਘੰਟੇ ਵਾਸਤੇ ਰਖਵਾ ਦਿੱਤੀ ਗਈ ਹੈ।