07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਗੁਰੂ ਹਰਗੋਬਿੰਦ ਮਾਡਲ ਮਿਸ਼ਨਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ

ਫਗਵਾਡ਼ਾ, 6 ਨਵੰਬਰ (ਅਸ਼ੋਕ ਕੁਮਾਰ ਵਾਲੀਆ)-ਬ੍ਰਹਮ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਦੁਆਰਾ ਸਥਾਪਤ ਤੇ ਬਾਬਾ ਜੀ ਦੀ ਦੋਹਤੀ ਬੀਬੀ ਜਸਵਿੰਦਰ ਕੌਰ ਕੈਨੇਡਾ ਦੀ ਅਗਵਾਈ ਹੇਠ ਚੱਲ ਰਿਹਾ ਸ੍ਰੀ ਗੁਰੂ ਹਰਗੋਬਿੰਦ ਮਾਡਲ ਮਿਸ਼ਨਰੀ ਸੀਨੀਅਰ ਸੈਕੰਡਰੀ ਸਕੂਲ ਹਰਗੋਬਿੰਦਗਡ਼੍ਹ ਵਿਖੇ ਦੀਵਾਲੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ । ਇਸ ਮੌਕੇ ’ਤੇ ਪ੍ਰਧਾਨ ਫ਼ਤਿਹ ਸਿੰਘ ਤੇ ਜੋਗਾ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ।

Ad Position 21
No active advertisement
ਡੀ.ਏ.ਵੀ. ਕਾਲਜ ਨਕੋਦਰ ਵਿਖੇ ਮਨਾਈ ‘ਗਰੀਨ ਦੀਵਾਲੀ’ ਮਨਾਉਣ ਮੌਕੇ ਪ੍ਰੋ. ਵਿਨੈ ਕੁਮਾਰ ਨੂੰ ਸਨਮਾਨਿਤ ਕਰਦੇ ਪ੍ਰਿੰਸੀਪਲ ਸਲਿਲ ਕੁਮਾਰ ਤੇ ਹੋਰ। ਤਸਵੀਰ- ਗੁਰਵਿੰਦਰ ਸਿੰਘ 07-11-2026
ਫਗਵਾਡ਼ਾ, 6 ਨਵੰਬਰ (ਅਸ਼ੋਕ ਕੁਮਾਰ ਵਾਲੀਆ)-ਬ੍ਰਹਮ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਦੁਆਰਾ ਸਥਾਪਤ ਤੇ ਬਾਬਾ ਜੀ ਦੀ ਦੋਹਤੀ ਬੀਬੀ ਜਸਵਿੰਦਰ ਕੌਰ ਕੈਨੇਡਾ ਦੀ ਅਗਵਾਈ ਹੇਠ ਚੱਲ ਰਿਹਾ ਸ੍ਰੀ ਗੁਰੂ ਹਰਗੋਬਿੰਦ ਮਾਡਲ ਮਿਸ਼ਨਰੀ ਸੀਨੀਅਰ ਸੈਕੰਡਰੀ ਸਕੂਲ ਹਰਗੋਬਿੰਦਗਡ਼੍ਹ ਵਿਖੇ ਦੀਵਾਲੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ । ਇਸ ਮੌਕੇ ’ਤੇ ਪ੍ਰਧਾਨ ਫ਼ਤਿਹ ਸਿੰਘ ਤੇ ਜੋਗਾ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ । ਇਸ ਮੌਕੇ ’ਤੇ ਮਨਜੀਤ ਕੌਰ ਖੰਗੂਡ਼ਾ ਵਲੋਂ ਬੱਚਿਆਂ ਨੂੰ ਸਟੇਸ਼ਨਰੀ, ਵਰਦੀਆਂ ਤੇ ਹੋਰ ਸਮੱਗਰੀ ਵੰਡੀ। ਇਸ ਮੌਕੇ ’ਤੇ ਪ੍ਰਿੰਸੀਪਲ ਡਾ: ਗੁਰਦੇਵ ਕੌਰ ਮੰਡ ਨੇ ਦੱਸਿਆ ਕਿ ਜਥੇਦਾਰ ਜੋਗਾ ਸਿੰਘ ਦੇ ਪਰਿਵਾਰਕ ਮੈਂਬਰ ਮੈਡਮ ਮਨਜੀਤ ਕੌਰ ਖੰਗੂਡ਼ਾ, ਮੈਡਮ ਜਤਿੰਦਰ ਕੌਰ ਵਲੋਂ ਦੀਵਾਲੀ ਮੌਕੇ ਬੱਚਿਆਂ ਦੀ ਸਹਾਇਤਾ ਕਰਨਾ ਵਧੀਆ ਉਪਰਾਲਾ ਹੈ । ਇਸ ਮੌਕੇ ’ਤੇ ਸਹਿਯੋਗੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ । ਵਿੱਦਿਆ ਦੇ ਖੇਤਰ ’ਚ ਵਧੀਆਂ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ । ਵਿਦਿਆਰਥੀਆਂ ਵਲੋਂ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ। ਸਕੂਲ ਪ੍ਰਿੰਸੀਪਲ ਡਾ: ਗੁਰਦੇਵ ਕੌਰ ਮੰਡ, ਚੇਅਰਪਰਸਨ ਜਸਵਿੰਦਰ ਕੌਰ ਅਤੇ ਪ੍ਰਧਾਨ ਫ਼ਤਿਹ ਸਿੰਘ ਵਲੋਂ ਵਿਦਿਆਰਥੀਆਂ ਨੂੰ ਬੰਦੀ ਛੋਡ਼ ਦਿਵਸ ਤੇ ਦੀਵਾਲੀ ਦੀ ਸਭਨਾਂ ਨੂੰ ਵਧਾਈ ਦਿੱਤੀ । ਇਸ ਮੌਕੇ ’ਤੇ ਪ੍ਰਧਾਨ ਫ਼ਤਿਹ ਸਿੰਘ, ਪ੍ਰਿੰਸੀਪਲ ਡਾ: ਗੁਰਦੇਵ ਕੌਰ ਬਾਜਵਾ, ਜੋਗਾ ਸਿੰਘ ਢੱਡੇ, ਮਨਜੀਤ ਕੌਰ ਖੰਗੂਡ਼ਾ, ਜਤਿੰਦਰ ਕੌਰ, ਚੇਤਣਾ ਰਾਣੀ, ਨਵਜੋਤ, ਮਨਪ੍ਰੀਤ ਕੋਰ, ਹਰਪ੍ਰੀਤ ਕੌਰ, ਮਨਜੀਤ ਕੌਰ, ਸੁਮਨ ਬਾਲਾ, ਇੰਦਰਜੀਤ ਕੌਰ, ਮੁਸਕਾਨ, ਨਵਪ੍ਰੀਤ ਕੌਰ, ਸਿਮਰਨ ਸ਼ਾਕੌਰ, ਨਿ ਪੁਰੀ, ਦਲਜਿੰਦਰ ਕੌਰ, ਕਿਰਨਬਾਲਾ, ਪ੍ਰਿਯਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ 215 ਪਿੰਡ, ਇੱਕੋ ਸੰਕਲਪ: ਸਾਫ਼ ਹਵਾ ਦੀ ਪਹਿਰੇਦਾਰੀ ’ਤੇ ਡਟੀ ਸੁਲਤਾਨਪੁਰ ਲੋਧੀ ਦੀ ਫ਼ੀਲਡ ਟੀਮ ਅਗਲੀ ਖ਼ਬਰ ਐਸ.ਐਸ.ਪੀ. ਗੁਰਮੀਤ ਸਿੰਘ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਏ
Ad Position 24