07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

215 ਪਿੰਡ, ਇੱਕੋ ਸੰਕਲਪ: ਸਾਫ਼ ਹਵਾ ਦੀ ਪਹਿਰੇਦਾਰੀ ’ਤੇ ਡਟੀ ਸੁਲਤਾਨਪੁਰ ਲੋਧੀ ਦੀ ਫ਼ੀਲਡ ਟੀਮ

ਸੁਲਤਾਨਪੁਰ ਲੋਧੀ, 6 ਨਵੰਬਰ (ਨਰੇਸ਼ ਹੈਪੀ)-ਹਰ ਸਵੇਰ ਖੇਤਾਂ ’ਚ ਪਹਿਲੀ ਕੰਬਾਈਨ ਚੱਲਣ ਤੋਂ ਪਹਿਲਾਂ ਹੀ ਸਬ-ਡਵੀਜ਼ਨ ਸੁਲਤਾਨਪੁਰ ਲੋਧੀ ’ਚ ਸਰਕਾਰੀ ਕਰਮਚਾਰੀਆਂ ਦੀ ਇੱਕ ਟੀਮ ਆਪਣੇ ਕੰਮ ’ਤੇ ਲੱਗ ਜਾਂਦੀ ਹੈ। ਉਪ ਮੰਡਲ ਮੈਜਿਸਟਰੇਟ ਜਸਜੀਤ ਸਿੰਘ ਤੇ ਸਹਾਇਕ ਪੁਲਿਸ ਕਪਤਾਨ ਧੀਰੇਂਦਰ ਵਰਮਾ, ਆਈ.

Ad Position 21
No active advertisement
ਅਜੀਤ ਡੈਸਕ 07-11-2026
ਸੁਲਤਾਨਪੁਰ ਲੋਧੀ, 6 ਨਵੰਬਰ (ਨਰੇਸ਼ ਹੈਪੀ)-ਹਰ ਸਵੇਰ ਖੇਤਾਂ ’ਚ ਪਹਿਲੀ ਕੰਬਾਈਨ ਚੱਲਣ ਤੋਂ ਪਹਿਲਾਂ ਹੀ ਸਬ-ਡਵੀਜ਼ਨ ਸੁਲਤਾਨਪੁਰ ਲੋਧੀ ’ਚ ਸਰਕਾਰੀ ਕਰਮਚਾਰੀਆਂ ਦੀ ਇੱਕ ਟੀਮ ਆਪਣੇ ਕੰਮ ’ਤੇ ਲੱਗ ਜਾਂਦੀ ਹੈ। ਉਪ ਮੰਡਲ ਮੈਜਿਸਟਰੇਟ ਜਸਜੀਤ ਸਿੰਘ ਤੇ ਸਹਾਇਕ ਪੁਲਿਸ ਕਪਤਾਨ ਧੀਰੇਂਦਰ ਵਰਮਾ, ਆਈ.ਪੀ.ਐਸ ਦੀ ਅਗਵਾਈ ਹੇਠ ਸਬ-ਡਵੀਜ਼ਨ ਦੇ ਸਾਰੇ 215 ਪਿੰਡਾਂ ’ਚ ਹਰ ਪਿੰਡ ਲਈ ਇੱਕ ਨੋਡਲ ਅਫ਼ਸਰ ਅਤੇ ਪਟਵਾਰੀ ਤਾਇਨਾਤ ਹੈ, ਜਦਕਿ 11 ਕਲੱਸਟਰ ਅਫ਼ਸਰ ਲਗਭਗ 20-20 ਪਿੰਡਾਂ ਦੀ ਨਿਗਰਾਨੀ ਕਰ ਰਹੇ ਹਨ। ਇਸ ਸੀਜ਼ਨ ’ਚ ਇਨ੍ਹਾਂ ਸਭ ਦਾ ਇੱਕੋ ਟੀਚਾ ਹੈ ਕਿ ਪਰਾਲੀ ਨੂੰ ਅੱਗ ਦੀ ਭੇਟ ਨਹੀਂ, ਸਗੋਂ ਖੇਤ ਦੀ ਦੌਲਤ ਬਣਾਉਣਾ ਹੈ। ਹਰ ਵਿਭਾਗ ਤੋਂ ਜੁਡ਼ੀ ਇੱਕ ਟੀਮ ਇਸ ਮੁਹਿੰਮ ਨੇ ਵੈਟਰਨਰੀ ਅਫ਼ਸਰਾਂ ਤੇ ਇੰਸਪੈਕਟਰਾਂ, ਵਾਟਰ ਸਪਲਾਈ ਅਤੇ ਲੋਕ ਨਿਰਮਾਣ ਵਿਭਾਗ ਦੇ ਇੰਜੀਨੀਅਰਾਂ, ਸਹਿਕਾਰਤਾ ਤੇ ਖੇਤੀਬਾਡ਼ੀ ਅਧਿਕਾਰੀਆਂ, ਬੀ.ਡੀ.ਪੀ.ਓਜ਼, ਪੰਚਾਇਤ ਸਕੱਤਰਾਂ, ਗ੍ਰਾਮ ਰੋਜ਼ਗਾਰ ਸੇਵਕਾਂ, ਪੀ.ਐਸ.ਪੀ.ਸੀ.ਐਲ ਦੇ ਲਾਈਨਮੈਨਾਂ, ਪਟਵਾਰੀਆਂ, ਨੰਬਰਦਾਰਾਂ, ਆਸ਼ਾ ਤੇ ਆਂਗਣਵਾਡ਼ੀ ਵਰਕਰਾਂ ਤੇ ਥਾਣਾ ਸੁਲਤਾਨਪੁਰ ਲੋਧੀ, ਕਬੀਰਪੁਰ ਤੇ ਤਲਵੰਡੀ ਚੌਧਰੀਆਂ ਦੀ ਪੁਲਿਸ ਨੂੰ ਇੱਕ ਮੰਚ ’ਤੇ ਲਿਆ ਖਡ਼੍ਹਾ ਕੀਤਾ ਹੈ। ਖੇਤੀਬਾਡ਼ੀ ਵਿਕਾਸ ਅਫ਼ਸਰ ਡਾ. ਜਸਪਾਲ ਸਿੰਘ ਸਬ-ਡਵੀਜ਼ਨ ਪੱਧਰੀ ਕਮੇਟੀ ਦੇ ਕਨਵੀਨਰ ਵਜੋਂ ਫ਼ੀਲਡ ਦੇ ਕੰਮ ਦਾ ਤਾਲਮੇਲ ਕਰ ਰਹੇ ਹਨ, ਜਦਕਿ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਮਾਲ ਅਮਲੇ ਦੀ ਅਗਵਾਈ ਕਰ ਰਹੇ ਹਨ। ਗੁਰਦੁਆਰਿਆਂ ਤੋਂ ਸਕੂਲਾਂ ਦੀਆਂ ਜਮਾਤਾਂ ਤੱਕ ਪਿਛਲੇ ਹਫ਼ਤਿਆਂ ਦੌਰਾਨ ਅਧਿਕਾਰੀਆਂ ਨੇ ਪਿੰਡ-ਪਿੰਡ ਜਾ ਕੇ ਗੁਰਦੁਆਰਾ ਸਾਹਿਬਾਨ, ਪੰਚਾਇਤ ਘਰਾਂ, ਸਹਿਕਾਰੀ ਸਭਾਵਾਂ ਤੇ ਖੇਤਾਂ ਦੀਆਂ ਵੱਟਾਂ ’ਤੇ ਮੀਟਿੰਗਾਂ ਤੇ ਕੈਂਪ ਲਗਾਏ। 44 ਪਿੰਡਾਂ ’ਚ ਜਾਗਰੂਕਤਾ ਕੈਂਪ ਲਗਾਏ ਗਏ ਤੇ ਪਿਛਲੇ ਸਾਲਾਂ ’ਚ ਵੱਧ ਘਟਨਾਵਾਂ ਵਾਲੇ ਪਿੰਡਾਂ ਵਿਚ ਵਿਸ਼ੇਸ਼ ਸੈਸ਼ਨ ਕੀਤੇ ਗਏ। ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਲਗਨ ਅਤੇ ਕਿਸਾਨਾਂ ਤੇ ਪੰਚਾਇਤਾਂ ਦੇ ਸਹਿਯੋਗ ਦੀ ਸ਼ਲਾਘਾ ਕਰਦਿਆਂ ਐਸ.ਡੀ.ਐਮ ਨੇ ਸੁਲਤਾਨਪੁਰ ਲੋਧੀ ਦੇ ਹਰ ਵਾਸੀ ਨੂੰ ਅਪੀਲ ਕੀਤੀ ਕਿ ਸੀਜ਼ਨ ਦੇ ਬਾਕੀ ਰਹਿੰਦੇ ਖੇਤਾਂ ਨੂੰ ਵੀ ਅੱਗ ਤੋਂ ਬਚਾਇਆ ਜਾਵੇ। ਏ.ਐਸ.ਪੀ ਧੀਰੇਂਦਰ ਵਰਮਾ ਨੇ ਕਿਹਾ ਕਿ ਪੁਲਿਸ ਜਾਗਰੂਕਤਾ ਦੇ ਕੰਮ ਵਿਚ ਕਿਸਾਨਾਂ ਦੇ ਨਾਲ ਖਡ਼੍ਹੀ ਰਹੇਗੀ ਤੇ ਨਾਲ ਹੀ ਮਾਣਯੋਗ ਸੁਪਰੀਮ ਕੋਰਟ, ਨੈਸ਼ਨਲ ਗ੍ਰੀਨ ਟ੍ਰਿਬਿਊਨਲ ਅਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੀਆਂ ਹਦਾਇਤਾਂ ਦੀ ਪੂਰੀ ਪਾਲਣਾ ਵੀ ਯਕੀਨੀ ਬਣਾਏਗੀ।
Ad Position 22
No active advertisement
ਪਿਛਲੀ ਖ਼ਬਰ ਸੌਂਦ ਬਿਲਡਿੰਗ ਮਟੀਰੀਅਲ ਸਟੋਰ ਠੱਟਾ ਨਵਾਂ ਵਲੋਂ ਸੈਨੇਟਰੀ, ਪੇਂਟ ਤੇ ਟਾਈਲਾਂ ਉੱਪਰ ਛੋਟ ਅਗਲੀ ਖ਼ਬਰ ਗੁਰੂ ਹਰਗੋਬਿੰਦ ਮਾਡਲ ਮਿਸ਼ਨਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ
Ad Position 24