ਪਟਾਕੇ ਚਲਾਉਣ ਦੀ ਥਾਂ ਲੋੜਵੰਦਾਂ ਦੀ ਮਦਦ ਕਰਕੇ ਮਨਾਈਏ ਅਸਲੀ ਦੀਵਾਲੀ- ਪ੍ਰੋ. ਸਚਦੇਵਾ
ਸ਼ਾਹਕੋਟ, 6 ਨਵੰਬਰ (ਸੁਖਦੀਪ ਸਿੰਘ)- ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਬਕਾ ਮੈਂਬਰ ਪ੍ਰੋ. ਕਰਤਾਰ ਸਿੰਘ ਸਚਦੇਵਾ (ਸਟੇਟ ਤੇ ਨੈਸ਼ਨਲ ਐਵਾਰਡੀ) ਜਨਰਲ ਸਕੱਤਰ ਅਰੋੜਾ ਮਹਾਂਸਭਾ ਯੂਨਿਟ, ਸ਼ਾਹਕੋਟ ਨੇ ਲੋਕਾਂ ਨੂੰ ਦੀਵਾਲੀ ਦਾ ਤਿਉਹਾਰ ਸ਼ਰਧਾ ਅਨੁਸਾਰ ਵਾਤਾਵਰਨ ਨੂੰ ਬਚਾਉਂਦਿਆਂ ਮਨਾਉਣ ਦੀ ਅਪੀਲ ਕੀਤੀ ਹੈ।
ਐ
ਐਸ.ਆਈ. ਪ੍ਰਮੋਟ ਹੋਏ ਬੂਟਾ ਸਿੰਘ ਮੇਹਲੀਆਣਾ ਨੂੰ ਸਟਾਰ ਲਗਾਉਂਦੇ ਹੋਏ ਐਸ.ਪੀ. ਫਗਵਾਡ਼ਾ ਮੇਜਰ ਸਿੰਘ। ਤਸਵੀਰ : ਵਾਲੀਆ
07-11-2026
ਸ਼ਾਹਕੋਟ, 6 ਨਵੰਬਰ (ਸੁਖਦੀਪ ਸਿੰਘ)- ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਬਕਾ ਮੈਂਬਰ ਪ੍ਰੋ. ਕਰਤਾਰ ਸਿੰਘ ਸਚਦੇਵਾ (ਸਟੇਟ ਤੇ ਨੈਸ਼ਨਲ ਐਵਾਰਡੀ) ਜਨਰਲ ਸਕੱਤਰ ਅਰੋੜਾ ਮਹਾਂਸਭਾ ਯੂਨਿਟ, ਸ਼ਾਹਕੋਟ ਨੇ ਲੋਕਾਂ ਨੂੰ ਦੀਵਾਲੀ ਦਾ ਤਿਉਹਾਰ ਸ਼ਰਧਾ ਅਨੁਸਾਰ ਵਾਤਾਵਰਨ ਨੂੰ ਬਚਾਉਂਦਿਆਂ ਮਨਾਉਣ ਦੀ ਅਪੀਲ ਕੀਤੀ ਹੈ। ਪ੍ਰੋ. ਸਚਦੇਵਾ ਨੇ ਕਿਹਾ ਕਿ ਦੀਵਾਲੀ ਰੌਸ਼ਨੀ, ਪਿਆਰ ਤੇ ਭਾਈਚਾਰੇ ਦਾ ਤਿਉਹਾਰ ਹੈ, ਪਰ ਅੱਜ ਅਸੀਂ ਖੁਸ਼ੀ ਦੇ ਨਾਂਅ ’ਤੇ ਪਟਾਕੇ ਚਲਾ ਕੇ ਆਪਣੇ ਹੀ ਵਾਤਾਵਰਨ ਨੂੰ ਪ੍ਰਦੂਸ਼ਿਤ ਕਰ ਦਿੰਦੇ ਹਾਂ। ਪਟਾਕਿਆਂ ਦਾ ਧੂੰਆਂ ਤੇ ਸ਼ੋਰ ਸਾਡੇ ਬੱਚਿਆਂ, ਬਜ਼ੁਰਗਾਂ, ਦਿਲ ਤੇ ਸਾਹ ਦੇ ਮਰੀਜ਼ਾਂ ਅਤੇ ਬੇਜ਼ੁਬਾਨ ਪਸ਼ੂ-ਪੰਛੀਆਂ ਲਈ ਬਹੁਤ ਹਾਨੀਕਾਰਕ ਹੈ। ਉਨ੍ਹਾਂ ਕਿਹਾ ਕਿ ਸਾਨੂੰ ਮਿੱਟੀ ਦੇ ਦੀਵਿਆਂ ਨਾਲ ਦੀਵਾਲੀ ਮਨਾਉਣੀ ਚਾਹੀਦੀ ਹੈ। ਇਸ ਨਾਲ ਜਿੱਥੇ ਸਾਡਾ ਵਾਤਾਵਰਨ ਸਾਫ਼ ਰਹੇਗਾ, ਉੱਥੇ ਹੋਰਾਂ ਲੋਕਾਂ ਨੂੰ ਵੀ ਖੁਸ਼ੀ ਮਿਲੇਗੀ। ਉਨ੍ਹਾਂ ਕਿਹਾ ਕਿ ਈਕੋ ਫਰੈਂਡਲੀ ਦੀਵਾਲੀ ਮਨਾਈਏ, ਜਿਸ ਵਿਚ ਘੱਟ ਬਿਜਲੀ, ਘੱਟ ਕੂੜਾ, ਘੱਟ ਪ੍ਰਦੂਸ਼ਣ ਤੇ ਵੱਧ ਪਿਆਰ ਹੋਵੇ। ਮਿਠਾਈਆਂ ਦੀ ਥਾਂ ਫ਼ਲ ਜਾਂ ਸੁੱਕੇ ਮੇਵੇ ਵੰਡੀਏ ਤਾਂ ਸਿਹਤ ਵੀ ਵਧੀਆ ਰਹੇਗੀ। ਉਨ੍ਹਾਂ ਕਿਹਾ ਕਿ ਜੇ ਅਸੀਂ ਪਟਾਕਿਆਂ ’ਤੇ ਖਰਚ ਹੋਣ ਵਾਲੇ ਪੈਸੇ ਕਿਸੇ ਲੋੜਵੰਦ ਦੀ ਮਦਦ, ਕਿਸੇ ਗਰੀਬ ਬੱਚੇ ਦੀ ਪੜ੍ਹਾਈ ਜਾਂ ਕਿਸੇ ਦੇ ਘਰ ਦੀ ਰੌਸ਼ਨੀ ਲਈ ਵਰਤੀਏ ਤਾਂ ਉਹੀ ਸਭ ਤੋਂ ਵੱਡੀ ਸੇਵਾ ਤੇ ਅਸਲੀ ਦੀਵਾਲੀ ਹੋਵੇਗੀ।