06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਡੀ.ਏ.ਵੀ. ਕਾਲਜ ਨਕੋਦਰ ਵਿਖੇ ਮਨਾਈ ‘ਗਰੀਨ ਦੀਵਾਲੀ’

ਨਕੋਦਰ, 6 ਨਵੰਬਰ (ਗੁਰਵਿੰਦਰ ਸਿੰਘ, ਤਿਲਕ ਰਾਜ ਸ਼ਰਮਾ)-ਕੇ. ਆਰ.

Ad Position 21
No active advertisement
ਅਜੀਤ ਡੈਸਕ 07-11-2026
ਨਕੋਦਰ, 6 ਨਵੰਬਰ (ਗੁਰਵਿੰਦਰ ਸਿੰਘ, ਤਿਲਕ ਰਾਜ ਸ਼ਰਮਾ)-ਕੇ.ਆਰ.ਐਮ. ਡੀ.ਏ.ਵੀ. ਕਾਲਜ, ਨਕੋਦਰ ਵਿਖੇ ਪ੍ਰਿੰਸੀਪਲ ਡਾ. ਸਲਿਲ ਕੁਮਾਰ ਦੀ ਅਗਵਾਈ ਹੇਠ ਐਨ.ਐਸ.ਐਸ. ਵਿਭਾਗ ਵਲੋਂ ਪ੍ਰੋਗਰਾਮ ਅਫ਼ਸਰ ਡਾ. ਸਾਹਿਲ ਅਰੋੜਾ ਤੇ ਡਾ. ਦੁਰਗੇਸ਼ ਨੰਦਨੀ ਦੀ ਦੇਖ-ਰੇਖ ਹੇਠ ਗਰੀਨ ਦੀਵਾਲੀ ਮਨਾਈ ਗਈ। ਸਮਾਗਮ ਦੌਰਾਨ ਐਲ.ਐਮ.ਸੀ. ਮੈਂਬਰ ਪ੍ਰੋ . ਵਿਨੈ ਕੁਮਾਰ ਨੇ ਰਿਸੋਰਸ ਪਰਸਨ ਵਜੋਂ ਸ਼ਿਰਕਤ ਕੀਤੀ। ਸਭ ਤੋਂ ਪਹਿਲਾਂ ਮਹਿਮਾਨਾਂ, ਪ੍ਰਿੰਸੀਪਲ ਤੇ ਸਟਾਫ਼ ਵੱਲੋਂ ਸ਼ਮਾ ਰੌਸ਼ਨ ਕੀਤੀ ਗਈ, ਉਪਰੰਤ ਡੀ.ਏ.ਵੀ. ਗਾਨ ਪੇਸ਼ ਕੀਤਾ ਗਿਆ। ਪ੍ਰੋਗਰਾਮ ਅਫ਼ਸਰ ਡਾ. ਸਾਹਿਲ ਅਰੋੜਾ ਨੇ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਅੱਜ ਦਾ ਸਮਾਗਮ ਸਾਡੇ ਲਈ ਬਹੁਤ ਖਾਸ ਹੈ। ਐਨ.ਐਸ.ਐਸ. ਵਲੰਟੀਅਰਾਂ ਨੇ ਇਸ ਸੰਦੇਸ਼ ਨੂੰ ਘਰ-ਘਰ ਪਹੁੰਚਾਉਣ ਦਾ ਪ੍ਰਣ ਲਿਆ ਹੈ। ਰਿਸੋਰਸ ਪਰਸਨ ਪ੍ਰੋ. ਵਿਨੈ ਕੁਮਾਰ ਨੇ ਈਕੋ ਫਰੈਂਡਲੀ ਦੀਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ। ਸਾਨੂੰ ਮਿੱਟੀ ਦੇ ਦੀਵਿਆਂ ਨਾਲ ਦੀਵਾਲੀ ਮਨਾਉਣੀ ਚਾਹੀਦੀ ਹੈ ਤਾਂ ਜੋ ਸਾਡੀ ਖੁਸ਼ੀ ਕਿਸੇ ਹੋਰ ਲਈ ਦੁੱਖ ਦਾ ਕਾਰਨ ਨਾ ਬਣੇ। ਐਚ.ਕੇ.ਐਲ. ਗਲੋਬਲ ਮੂਵਮੈਂਟ ਬੁਲੰਦਪੁਰੀ ਗੁਰਦੁਆਰਾ ਸਾਹਿਬ ਦੇ ਮੈਂਬਰ ਮਨਜਿੰਦਰ ਕੌਰ, ਹਰਪ੍ਰੀਤ ਕੌਰ ਤੇ ਕਮਲਜੋਤ ਕੌਰ ਨੇ ਕਿਹਾ ਕਿ ਸਾਨੂੰ ਦੀਵਾਲੀ ’ਤੇ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ। ਐਲ.ਐਮ.ਸੀ. ਮੈਂਬਰ ਪ੍ਰੇਮ ਸਾਗਰ ਸ਼ਰਮਾ ਨੇ ਕਿਹਾ ਕਿ ਡੀ.ਏ.ਵੀ. ਸੰਸਥਾਵਾਂ ਹਮੇਸ਼ਾ ਸੰਸਕਾਰਾਂ ਤੇ ਸੰਸਕ੍ਰਿਤੀ ਨਾਲ ਜੁੜ ਕੇ ਸਮਾਜ ਨੂੰ ਸੇਧ ਦਿੰਦੀਆਂ ਆਈਆਂ ਹਨ। ਪ੍ਰਿੰਸੀਪਲ ਡਾ. ਸਲਿਲ ਕੁਮਾਰ ਨੇ ਸਾਰਿਆਂ ਨੂੰ ਦੀਵਾਲੀ ਦੇ ਤਿਉਹਾਰ ਦੀ ਵਧਾਈ ਦਿੰਦਿਆਂ ਕਿਹਾ ਕਿ ਦੀਵਾਲੀ ਸਿਰਫ਼ ਦੀਵੇ ਜਗਾਉਣ ਦਾ ਤਿਉਹਾਰ ਨਹੀਂ, ਸਗੋਂ ਹਨੇਰੇ ਤੋਂ ਚਾਨਣ ਵੱਲ ਜਾਣ ਦਾ ਸੰਦੇਸ਼ ਹੈ। ਅਖੀਰ ’ਚ ਪ੍ਰੋਗਰਾਮ ਅਫ਼ਸਰ ਡਾ. ਦੁਰਗੇਸ਼ ਨੰਦਨੀ ਨੇ ਸਾਰਿਆਂ ਦਾ ਧੰਨਵਾਦ ਕੀਤਾ। ਕਾਲਜ ਵਲੋਂ ਮਹਿਮਾਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਪ੍ਰੋ. ਰਾਜਨ ਕਪੂਰ, ਪ੍ਰੋ. ਪੰਕਜ ਵਰਮਾ, ਪ੍ਰੋ. ਸਮੀਰ ਸੱਭਰਵਾਲ, ਪ੍ਰੋ. ਸੋਨੀਆ ਅਰੋੜਾ, ਮੈਡਮ ਰੇਖਾ ਰਾਣੀ, ਪ੍ਰੋ. ਮੋਨਿਕਾ, ਪ੍ਰੋ. ਰਿਚਾ ਟੰਡਨ, ਪ੍ਰੋ. ਅਰਸ਼ਦੀਪ ਕੌਰ, ਪ੍ਰੋ. ਗੌਰਵ ਕੁਮਾਰ, ਪ੍ਰੋ. ਆਂਚਲ, ਪ੍ਰੋ. ਰਿੰਕੂ, ਪ੍ਰੋ. ਮੁਸਕਾਨ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠ 2027 ’ਚ ‘ਪੰਥਕ ਸਰਕਾਰ’ ਬਣੇਗੀ- ਜਥੇਦਾਰ ਸ਼ਾਹਕੋਟ, ਜਥੇਦਾਰ ਲੋਹੀਆਂ ਦਲ ਦਾ ਯੂਥ ਕ... ਅਗਲੀ ਖ਼ਬਰ ਪਟਾਕੇ ਚਲਾਉਣ ਦੀ ਥਾਂ ਲੋੜਵੰਦਾਂ ਦੀ ਮਦਦ ਕਰਕੇ ਮਨਾਈਏ ਅਸਲੀ ਦੀਵਾਲੀ- ਪ੍ਰੋ. ਸਚਦੇਵਾ
Ad Position 24