08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਰਾਣਾ ਗੁਰਜੀਤ ਸਿੰਘ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਇਮਾਰਤ ਦੀ ਬਦਹਾਲੀ ਨੂੰ ਲੈ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ ਕਿਹਾ-ਸਭ ਕੁਝ ਧਿਆਨ ਵਿਚ ਹੋਣ ਦੇ ਬਾਵਜੂਦ ਪ੍ਰਸ਼ਾਸਨਿਕ ਅਧਿਕਾਰੀ ਮੂਕ ਦਰਸ਼ਕ ਬਣੇ

ਜਲੰਧਰ, 7 ਨਵੰਬਰ (ਐੱਮ. ਐੱਸ.

Ad Position 21
No active advertisement
ਅਜੀਤ ਡੈਸਕ 08-11-2026
ਜਲੰਧਰ, 7 ਨਵੰਬਰ (ਐੱਮ. ਐੱਸ. ਲੋਹੀਆ)-ਆਗਾਜ਼ ਐੱਨ. ਜੀ. ਓ. ਵਲੋਂ ਥੈਲਾਸੀਮਕ ਬੱਚਿਆਂ ਨਾਲ ਦੀਵਾਲੀ ਦਾ ਤਿਉਹਾਰ ਮਨਾਇਆ। ਇਸ ਸੰਬੰਧੀ ਸਿਵਲ ਹਸਪਤਾਲ, ਜਲੰਧਰ ਦੇ ਥੈਲਾਸੀਮਕ ਵਾਰਡ ਵਿਖੇ ਇਕ ਸਮਾਗਮ ਕਰਵਾਇਆ। ਆਗਾਜ਼ ਦੇ ਪ੍ਰਧਾਨ ਪਰਮਪ੍ਰੀਤ ਸਿੰਘ ਵਿੱਟੀ ਭਾਟੀਆ ਨੇ ਜਾਣਕਾਰੀ ਦਿੱਤੀ ਕਿ 30 ਦੇ ਕਰੀਬ ਥੈਲਾਸੀਮਕ ਬੱਚਿਆਂ ਨਾਲ ਦੀਵਾਲੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਇਹ ਉਹ ਥੈਲਾਸੀਮਕ ਬੱਚੇ ਹਨ, ਜੋ ਪਿਛਲੇ ਕਈ ਸਾਲਾਂ ਤੋਂ ਸਿਵਲ ਹਸਪਤਾਲ ਥੈਲਾਸੀਮਕ ਵਾਰਡ ’ਚੋਂ ਬਲੱਡ ਚੜ੍ਹਾਉਂਦੇ ਹਨ, ਤੇ ਇਹ ਸੇਵਾ ਪਿਛਲੇ 15 ਸਾਲ ਤੋਂ ਆਗਾਜ਼ ਐੱਨ. ਜੀ. ਓ. ਦੇ ਮੈਂਬਰ, ਇਕ ਸ਼ਪੈਸ਼ਲ ਥੈਲਾਸੀਮਕ ਬੱਚਿਆਂ ਲਈ ਵਾਰਡ ਬਣਾ ਕੇ ਬਲੱਡ ਬੈਂਕ ਸਿਵਲ ਹਸਪਤਾਲ ਦੇ ਸਟਾਫ਼ ਤੇ ਡਾਕਟਰਾਂ ਨਾਲ ਮਿਲਕੇ ਸੇਵਾ ਕਰ ਰਹੇ ਹਨ। ਸਮਾਗਮ ਦੌਰਾਨ ਇੰਜੀਨੀਅਰ ਟੀ. ਐੱਸ. ਭਾਟੀਆ ਵਿਸ਼ੇਸ਼ ਤੌਰ ’ਤੇ ਬੱਚਿਆਂ ਨੂੰ ਅਸ਼ੀਰਵਾਦ ਦੇਣ ਪਹੁੰਚੇ ਅਤੇ ਉਨ੍ਹਾਂ ਬੱਚਿਆਂ ਨੂੰ ਤਿਉਹਾਰ ਮਨਾਉਣ ਲਈ ਨਕਦ ਰਾਸ਼ੀ ਦਿੱਤੀ। ਸਮਾਗਮ ਦੌਰਾਨ ਬੱਚਿਆਂ ਨੂੰ ਮਠਿਆਈ ਦੇ ਡੱਬੇ, ਸਟੇਸ਼ਨਰੀ ਪੈਕ, ਚਾਕਲੇਟਾਂ ਤੇ ਜੂਸ ਆਦਿ ਵੰਡਿਆ। ਇਸ ਮੌਕੇ ਜਸਪ੍ਰੀਤ ਸਿੰਘ ਚੌਹਾਨ (ਯੂਥ ਅਕਾਲੀ ਲੀਡਰ), ਐਡਵੋਕੇਟ ਸਿਮਰਨਜੀਤ ਕੌਰ ਰੰਧਾਵਾ, ਡਾ. ਰੁਪਿੰਦਰ ਕੌਰ, ਮਨਪ੍ਰੀਤ ਕੌਰ, ਰਣਜੀਤ ਕੌਰ, ਰਣਜੀਤ ਸਿੰਘ ਗੋਲਡੀ, ਜਸਵਿੰਦਰ ਸਿੰਘ ਸਾਹਨੀ, ਗੁਰਿੰਦਰ ਸਿੰਘ ਲਾਟੀ, ਲਖਵਿੰਦਰ ਸਿੰਘ, ਬਿੰਨੀ ਰਾਣੂ, ਬਲਵਿੰਦਰ ਸਿੰਘ, ਪ੍ਰਭਜੀਤ ਸਿੰਘ ਬੇਦੀ, ਜਸਪ੍ਰੀਤ ਸਿੰਘ, ਵਿੱਕੀ ਅਨੰਦ, ਬਿਕਰਮਜੀਤ ਸਿੰਘ, ਅਪਾਰਜੋਤ ਸਿੰਘ, ਰਾਗਵ ਮਿਸ਼ਰਾ, ਦਮਨਪ੍ਰੀਤ ਕੌਰ, ਦਵਿੰਦਰ ਸਿੰਘ ਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵਿਜੀਲੈਂਸ ਜਾਗਰੂਕਤਾ ਹਫ਼ਤੇ ਸੰਬੰਧੀ ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠਡ਼ਾ ਵਿਚ ਸਮਾਗਮ ਚੇਅਰਮੈਨ ਬਾਸੀ ਵਲੋਂ ਕੇਜਰੀਵ... ਅਗਲੀ ਖ਼ਬਰ ਟਰੇਨ ਦੀ ਲਪੇਟ ਵਿਚ ਆਉਣ ਕਾਰਨ ਬਜ਼ੁਰਗ ਦੀ ਮੌਤ
Ad Position 24