08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਵਿਜੀਲੈਂਸ ਜਾਗਰੂਕਤਾ ਹਫ਼ਤੇ ਸੰਬੰਧੀ ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠਡ਼ਾ ਵਿਚ ਸਮਾਗਮ ਚੇਅਰਮੈਨ ਬਾਸੀ ਵਲੋਂ ਕੇਜਰੀਵਾਲ, ਸਿਸੋਦੀਆ, ਸੰਜੇ ਸਿੰਘ ਨਾਲ ਮੁਲਾਕਾਤ

ਤਰਨ ਤਾਰਨ, 7 ਨਵੰਬਰ (ਹਰਿੰਦਰ ਸਿੰਘ)– ਐਲਪਾਈਨ ਸਕੂਲ ਗੋਇੰਦਵਾਲ ਰੋਡ (ਸੰਘੇ), ਤਰਨ ਤਾਰਨ ਵਿਖੇ ਦੀਵਾਲੀ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਵਾਤਾਵਰਨ ਦੀ ਸੰਭਾਲ ਦਾ ਸੁਨੇਹਾ ਦਿੰਦਿਆਂ ‘ਗ੍ਰੀਨ ਦੀਵਾਲੀ’ ਵਜੋਂ ਮਨਾਇਆ ਗਿਆ। ਇਸ ਸਮਾਗਮ ਦਾ ਮੁੱਖ ਮਨੋਰਥ ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਪ੍ਰਦੂਸ਼ਣ-ਮੁਕਤ ਅਤੇ ਸੁਰੱਖਿਅਤ ਦਿਵਾਲੀ ਮਨਾਉਣ ਲਈ ਜਾਗਰੂਕ ਕਰਨਾ ਸੀ।

Ad Position 21
No active advertisement
ਅਜੀਤ ਡੈਸਕ 08-11-2026
ਤਰਨ ਤਾਰਨ, 7 ਨਵੰਬਰ (ਹਰਿੰਦਰ ਸਿੰਘ)– ਐਲਪਾਈਨ ਸਕੂਲ ਗੋਇੰਦਵਾਲ ਰੋਡ (ਸੰਘੇ), ਤਰਨ ਤਾਰਨ ਵਿਖੇ ਦੀਵਾਲੀ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਵਾਤਾਵਰਨ ਦੀ ਸੰਭਾਲ ਦਾ ਸੁਨੇਹਾ ਦਿੰਦਿਆਂ ‘ਗ੍ਰੀਨ ਦੀਵਾਲੀ’ ਵਜੋਂ ਮਨਾਇਆ ਗਿਆ। ਇਸ ਸਮਾਗਮ ਦਾ ਮੁੱਖ ਮਨੋਰਥ ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਪ੍ਰਦੂਸ਼ਣ-ਮੁਕਤ ਅਤੇ ਸੁਰੱਖਿਅਤ ਦਿਵਾਲੀ ਮਨਾਉਣ ਲਈ ਜਾਗਰੂਕ ਕਰਨਾ ਸੀ। ਇਸ ਮੌਕੇ ਸਕੂਲ ਵਿੱਚ ਵੱਖ-ਵੱਖ ਅੰਤਰ-ਹਾਊਸ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿਚ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਬੱਚਿਆਂ ਨੇ ਮਿੱਟੀ ਦੇ ਦੀਵਿਆਂ ਅਤੇ ਮੋਮਬੱਤੀਆਂ ਨੂੰ ਸੁੰਦਰ ਰੰਗਾਂ ਨਾਲ ਸਜਾਇਆ। ਘਰਾਂ ਦੇ ਦਰਵਾਜ਼ਿਆਂ ਲਈ ਰਵਾਇਤੀ ਅਤੇ ਵਾਤਾਵਰਨ ਪੱਖੀ ਤੋਰਨ ਤਿਆਰ ਕੀਤੇ ਗਏ। ਰੰਗਾਂ ਅਤੇ ਫੁੱਲਾਂ ਨਾਲ ‘ਸੇਵ ਅਰਥ’ ਅਤੇ ਗ੍ਰੀਨ ਦੀਵਾਲੀ ਦੇ ਸੰਦੇਸ਼ ਦਿੰਦੀਆਂ ਮਨਮੋਹਕ ਰੰਗੋਲੀਆਂ ਬਣਾਈਆਂ ਗਈਆਂ। ਲੇਖ ਰਚਨਾ ਵਿਚ ਵਿਦਿਆਰਥੀਆਂ ਨੇ ਗ੍ਰੀਨ ਦੀਵਾਲੀ ਦੇ ਮਹੱਤਵ ਅਤੇ ਪਟਾਕਿਆਂ ਤੋਂ ਹੁੰਦੇ ਨੁਕਸਾਨ ’ਤੇ ਆਪਣੇ ਵਿਚਾਰ ਲੇਖ ਰਾਹੀਂ ਪੇਸ਼ ਕੀਤੇ। ਸਮਾਗਮ ਦੇ ਦੂਜੇ ਪੜਾਅ ਵਿਚ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵਲੋਂ ਇਕ ਵਿਸ਼ੇਸ਼ ਗ੍ਰੀਨ ਦੀਵਾਲੀ ਜਾਗਰੂਕਤਾ ਰੈਲੀ’ ਕੱਢੀ ਗਈ। ਇਹ ਰੈਲੀ ਸੰਘੇ, ਪੰਡੋਰੀ ਅਤੇ ਬਾਠ ਦੇ ਆਲੇ-ਦੁਆਲੇ ਦੇ ਖੇਤਰਾਂ ਵਿਚੋਂ ਲੰਘੀ, ਜਿੱਥੇ ਬੱਚਿਆਂ ਨੇ ਹੱਥਾਂ ਵਿਚ ਵਾਤਾਵਰਨ ਸੰਭਾਲ ਦੇ ਸੁਨੇਹੇ ਦਿੰਦੀਆਂ ਤਖਤੀਆਂ ਫੜ ਕੇ ਲੋਕਾਂ ਨੂੰ ਪਟਾਕੇ ਨਾ ਚਲਾਉਣ, ਵੱਧ ਤੋਂ ਵੱਧ ਪੌਦੇ ਲਗਾਉਣ ਅਤੇ ਮਿੱਟੀ ਦੇ ਦੀਵੇ ਬਾਲ ਕੇ ਦਿਵਾਲੀ ਮਨਾਉਣ ਦੀ ਅਪੀਲ ਕੀਤੀ। ਸਕੂਲ ਪ੍ਰਬੰਧਕਾਂ ਅਤੇ ਪ੍ਰਿੰਸੀਪਲ ਨੇ ਮੁਕਾਬਲਿਆਂ ਵਿੱਚ ਜੇਤੂ ਰਹੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਡਿਪਸ ਕਾਲਜ ਆਫ਼ ਐਜੂਕੇਸ਼ਨ ਢਿਲਵਾਂ ਵਿਚ ਆਰਟ ਐਂਡ ਕਰਾਫ਼ਟ ਦੀ ਦੋ ਦਿਨ ਦੀ ਵਰਕਸ਼ਾਪ ਅਗਲੀ ਖ਼ਬਰ ਰਾਣਾ ਗੁਰਜੀਤ ਸਿੰਘ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਇਮਾਰਤ ਦੀ ਬਦਹਾਲੀ ਨੂੰ ਲੈ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਕਾਰਗ...
Ad Position 24