08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਆਤਿਸ਼ਬਾਜ਼ੀ ਨਾਲ ਅੱਗ ਲੱਗਣ ਕਾਰਨ ਕਿਸਾਨ ਦੇ ਸ਼ੈੱਡ ’ਚ ਪਿਆ ਸਾਮਾਨ ਸੜ ਕੇ ਸੁਆਹ

ਕਾਲਾ ਸੰਘਿਆਂ, 9 ਨਵੰਬਰ (ਬਲਜੀਤ ਸਿੰਘ ਸੰਘਾ)-ਨਜ਼ਦੀਕੀ ਪਿੰਡ ਮੰਡੇਰ ਦੋਨਾ ਵਿਖੇ ਬੀਤੀ ਰਾਤ ਦੀਵਾਲੀ ਮੌਕੇ ਆਤਿਸ਼ਬਾਜ਼ੀ ਆਦਿ ਦੇ ਡਿੱਗਣ ਕਾਰਨ ਕਿਸਾਨ ਹਰਜੀਤ ਸਿੰਘ ਸਾਬਕਾ ਸਰਪੰਚ ਦੇ ਖੇਤੀ ਸੰਦ ਰੱਖਣ ਲਈ ਬਣਾਏ ਸ਼ੈੱਡ ਵਿਖੇ ਅੱਗ ਲੱਗ ਗਈ ਜਿਸ ਦੌਰਾਨ ਸ਼ੈੱਡ ’ਚ ਪਿਆ ਸਾਰਾ ਸਮਾਨ, ਸਪਰੇ ਪੰਪ, ਖਾਦ, ਦਵਾਈਆਂ, ਬੀਜ, ਸਡ਼ ਕੇ ਸਵਾਹ ਹੋ ਗਏ। ਜਾਣਕਾਰੀ ਦਿੰਦੇ ਹੋਏ ਕਿਸਾਨ ਹਰਜੀਤ ਸਿੰਘ ਨੇ ਦੱਸਿਆ ਕਿ ਜਦੋਂ ਅੱਗ ਕਾਫ਼ੀ ਤੇਜ਼ ਹੋ ਗਈ ਤਾਂ ਉਨ੍ਹਾਂ ਨੂੰ ਪਤਾ ਚੱਲਿਆ ਜਿਸ ਉਪਰੰਤ ਰਲ ਮਿਲ ਕੇ ਅੱਗ ਤੇ ਪਾਣੀ ਅਤੇ ਮਿੱਟੀ ਦੀ ਵਰਤੋਂ ਨਾਲ ਕਾਬੂ ਪਾਇਆ ਗਿਆ, ਪਰ ਸ਼ੈੱਡ ’ਚ ਪਿਆ ਸਾਰਾ ਸਮਾਨ ਪੂਰੀ ਤਰ੍ਹਾਂ ਨਸ਼ਟ ਹੋ ਗਿਆ।

Ad Position 21
No active advertisement
ਪਿੰਡ ਮੰਡੇਰ ਦੋਨਾ ਦੇ ਕਿਸਾਨ ਹਰਜੀਤ ਸਿੰਘ ਦੀ ਸ਼ੈੱਡ ਵਿਖੇ ਪਟਾਕਿਆਂ ਨਾਲ ਲੱਗੀ ਅੱਗ ਕਾਰਨ ਪੂਰੀ ਤਰ੍ਹਾਂ ਨੁਕਸਾਨਿਆ ਸ਼ੈੱਡ ’ਚ ਪਏ ਖੇਤੀ ਸੰਦ ਤੇ ਹੋਰ ਸਾਮਾਨ। ਤਸਵੀਰ : ਬਲਜੀਤ ਸਿੰਘ ਸੰਘਾ 10-11-2026
ਕਾਲਾ ਸੰਘਿਆਂ, 9 ਨਵੰਬਰ (ਬਲਜੀਤ ਸਿੰਘ ਸੰਘਾ)-ਨਜ਼ਦੀਕੀ ਪਿੰਡ ਮੰਡੇਰ ਦੋਨਾ ਵਿਖੇ ਬੀਤੀ ਰਾਤ ਦੀਵਾਲੀ ਮੌਕੇ ਆਤਿਸ਼ਬਾਜ਼ੀ ਆਦਿ ਦੇ ਡਿੱਗਣ ਕਾਰਨ ਕਿਸਾਨ ਹਰਜੀਤ ਸਿੰਘ ਸਾਬਕਾ ਸਰਪੰਚ ਦੇ ਖੇਤੀ ਸੰਦ ਰੱਖਣ ਲਈ ਬਣਾਏ ਸ਼ੈੱਡ ਵਿਖੇ ਅੱਗ ਲੱਗ ਗਈ ਜਿਸ ਦੌਰਾਨ ਸ਼ੈੱਡ ’ਚ ਪਿਆ ਸਾਰਾ ਸਮਾਨ, ਸਪਰੇ ਪੰਪ, ਖਾਦ, ਦਵਾਈਆਂ, ਬੀਜ, ਸਡ਼ ਕੇ ਸਵਾਹ ਹੋ ਗਏ। ਜਾਣਕਾਰੀ ਦਿੰਦੇ ਹੋਏ ਕਿਸਾਨ ਹਰਜੀਤ ਸਿੰਘ ਨੇ ਦੱਸਿਆ ਕਿ ਜਦੋਂ ਅੱਗ ਕਾਫ਼ੀ ਤੇਜ਼ ਹੋ ਗਈ ਤਾਂ ਉਨ੍ਹਾਂ ਨੂੰ ਪਤਾ ਚੱਲਿਆ ਜਿਸ ਉਪਰੰਤ ਰਲ ਮਿਲ ਕੇ ਅੱਗ ਤੇ ਪਾਣੀ ਅਤੇ ਮਿੱਟੀ ਦੀ ਵਰਤੋਂ ਨਾਲ ਕਾਬੂ ਪਾਇਆ ਗਿਆ, ਪਰ ਸ਼ੈੱਡ ’ਚ ਪਿਆ ਸਾਰਾ ਸਮਾਨ ਪੂਰੀ ਤਰ੍ਹਾਂ ਨਸ਼ਟ ਹੋ ਗਿਆ। ਬਿਜਲੀ ਦੀਆਂ ਤਾਰਾਂ ਵੀ ਪੂਰੇ ਤਰ੍ਹਾਂ ਸੜ ਜਾਣ ਕਾਰਨ ਸਾਰੀ ਬਿਜਲੀ ਦੀ ਸਪਲਾਈ ਠੱਪ ਹੋ ਗਈ। ਇਸੇ ਦੌਰਾਨ ਪਸ਼ੂਆਂ ਤੇ ਜਾਨੀ ਨੁਕਸਾਨ ਤੋਂ ਪੂਰੀ ਤਰ੍ਹਾਂ ਬਚਾਅ ਰਿਹਾ। ਉਨ੍ਹਾਂ ਕਿਹਾ ਕਿ ਜੇ ਪਰਾਲੀ ਨੂੰ ਅੱਗ ਲਾਉਣ ’ਤੇ ਪਾਬੰਦੀ ਲੱਗ ਸਕਦੀ ਹੈ ਤੇ ਪਟਾਕਿਆਂ ਤੇ ਪਾਬੰਧੀ ਕਿਉਂ ਨਹੀਂ ਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੀਵਾਲੀ ਉਪਰੰਤ ਅਸਮਾਨ ’ਤੇ ਪੂਰੀ ਤਰਾਂ ਧੂੰਏਂ ਦੀ ਚਾਦਰ ਛਾਈ ਹੋਈ ਹੈ ਤੇ ਸਰਕਾਰ ਨੂੰ ਭਵਿੱਖ ਵਿਚ ਪਟਕਿਆਂ ਤੇ ਮੁਕੰਮਲ ਰੂਪ ਵਿਚ ਪਾਬੰਧੀ ਲਗਾਈ ਜਾਣੀ ਚਾਹੀਦੀ ਹੈ।
Ad Position 22
No active advertisement
ਪਿਛਲੀ ਖ਼ਬਰ ਬਾਬਾ ਵਿਸ਼ਵਕਰਮਾ ਜੀ ਦੇਸ਼ ਤੇ ਹੁਨਰਮੰਦ ਕਾਰੀਗਰਾਂ, ਹੁਨਰਮੰਦਾ, ਦਸਤਕਾਰਾਂ ਤੇ ਕਿਰਤੀਆਂ ਦੇ ਪ੍ਰੇਰਨਾ ਸਰੋਤ ਹਨ-ਰਾਣਾ ਗੁਰਜ... ਅਗਲੀ ਖ਼ਬਰ ਸਡ਼ਕ ਹਾਦਸੇ ’ਚ ਨੌਜਵਾਨ ਦੀ ਹੋਈ ਮੌਤ ਸੰਬੰਧੀ ਕੇਸ ਦਰਜ
Ad Position 24