ਬਾਬਾ ਵਿਸ਼ਵਕਰਮਾ ਜੀ ਦੇਸ਼ ਤੇ ਹੁਨਰਮੰਦ ਕਾਰੀਗਰਾਂ, ਹੁਨਰਮੰਦਾ, ਦਸਤਕਾਰਾਂ ਤੇ ਕਿਰਤੀਆਂ ਦੇ ਪ੍ਰੇਰਨਾ ਸਰੋਤ ਹਨ-ਰਾਣਾ ਗੁਰਜੀਤ ਸਿੰਘ
ਕਪੂਰਥਲਾ, 9 ਨਵੰਬਰ (ਅਮਰਜੀਤ ਕੋਮਲ)-ਬਾਬਾ ਵਿਸ਼ਵਕਰਮਾ ਜੀ ਦੇਸ਼ ਦੇ ਹੁਨਰਮੰਦ ਕਾਰੀਗਰਾਂ, ਦਸਤਕਾਰਾਂ ਤੇ ਕਿਰਤੀਆਂ ਦੇ ਪ੍ਰੇਰਨਾ ਸਰੋਤ ਹਨ, ਇਸ ਲਈ ਸਾਨੂੰ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਮਿਹਨਤ ਤੇ ਸਮਰਪਣ ਦੀ ਭਾਵਨਾ ਨਾਲ ਦੇਸ਼ ਦੀ ਤਰੱਕੀ ਵਿਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਰਾਣਾ ਗੁਰਜੀਤ ਸਿੰਘ ਕਾਂਗਰਸ ਵਿਧਾਇਕ ਹਲਕਾ ਕਪੂਰਥਲਾ ਨੇ ਭਾਰਤੀ ਮਜ਼ਦੂਰ ਯੂਨੀਅਨ, ਲੇਬਰ ਸੈੱਲ ਕਾਂਗਰਸ ਆਈ ਕਪੂਰਥਲਾ ਵਲੋਂ ਸਥਾਨਕ ਸ਼ਾਲਾਮਾਰ ਬਾਗ ਵਿਚ ਭਗਵਾਨ ਸ੍ਰੀ ਵਿਸ਼ਵਕਰਮਾ ਦਿਵਸ ਸਬੰਧੀ ਕਰਵਾਏ ਗਏ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ।
ਕਪੂਰਥਲਾ, 9 ਨਵੰਬਰ (ਅਮਰਜੀਤ ਕੋਮਲ)-ਬਾਬਾ ਵਿਸ਼ਵਕਰਮਾ ਜੀ ਦੇਸ਼ ਦੇ ਹੁਨਰਮੰਦ ਕਾਰੀਗਰਾਂ, ਦਸਤਕਾਰਾਂ ਤੇ ਕਿਰਤੀਆਂ ਦੇ ਪ੍ਰੇਰਨਾ ਸਰੋਤ ਹਨ, ਇਸ ਲਈ ਸਾਨੂੰ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਮਿਹਨਤ ਤੇ ਸਮਰਪਣ ਦੀ ਭਾਵਨਾ ਨਾਲ ਦੇਸ਼ ਦੀ ਤਰੱਕੀ ਵਿਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਰਾਣਾ ਗੁਰਜੀਤ ਸਿੰਘ ਕਾਂਗਰਸ ਵਿਧਾਇਕ ਹਲਕਾ ਕਪੂਰਥਲਾ ਨੇ ਭਾਰਤੀ ਮਜ਼ਦੂਰ ਯੂਨੀਅਨ, ਲੇਬਰ ਸੈੱਲ ਕਾਂਗਰਸ ਆਈ ਕਪੂਰਥਲਾ ਵਲੋਂ ਸਥਾਨਕ ਸ਼ਾਲਾਮਾਰ ਬਾਗ ਵਿਚ ਭਗਵਾਨ ਸ੍ਰੀ ਵਿਸ਼ਵਕਰਮਾ ਦਿਵਸ ਸਬੰਧੀ ਕਰਵਾਏ ਗਏ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਭਗਵਾਨ ਵਿਸ਼ਵਕਰਮਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਮਜ਼ਦੂਰਾਂ ਦੀ ਏਕਤਾ, ਭਲਾਈ ਤੇ ਉਨ੍ਹਾਂ ਦੇ ਹੱਕਾਂ ਦੀ ਰਾਖੀ ਲਈ ਵੀ ਇੱਕਜੁੱਟ ਹੋ ਕੇ ਕੰਮ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਭਾਰਤੀ ਮਜ਼ਦੂਰ ਯੂਨੀਅਨ ਲੇਬਰ ਸੈੱਲ ਕਾਂਗਰਸ ਦੇ ਪ੍ਰਧਾਨ ਅਸ਼ਵਨੀ ਪਿੰਕੀ ਵਲੋਂ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਬਾਬਾ ਵਿਸ਼ਵਕਰਮਾ ਦਿਵਸ ’ਤੇ ਸਮਾਗਮ ਕਰਵਾਉਣ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਤੋਂ ਪਹਿਲਾਂ ਅਸ਼ਵਨੀ ਪਿੰਕੀ ਨੇ ਸਮਾਗਮ ਵਿਚ ਸ਼ਮੂਲੀਅਤ ਲਈ ਰਾਣਾ ਗੁਰਜੀਤ ਸਿੰਘ ਤੇ ਹੋਰ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। । ਇਸ ਮੌਕੇ ਯੂਨੀਅਨ ਵਲੋਂ ਅਸ਼ਵਨੀ ਪਿੰਕੀ ਤੇ ਉਨ੍ਹਾਂ ਦੇ ਸਾਥੀਆਂ ਨੇ ਕਾਂਗਰਸ ਵਿਧਾਇਕ ਨੂੰ ਸ੍ਰੀ ਸਾਹਿਬ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਯੂਨੀਅਨ ਦੇ ਜਨਰਲ ਸਕੱਤਰ ਵਿਨੋਦ ਪੰਡਿਤ ਤੇ ਪ੍ਰਤਾਪ ਸਿੰਘ, ਸਕੱਤਰ ਬਿਜਲੀ ਸਿੰਘ, ਰਾਜਪੂਤ ਸੈੱਲ ਦੇ ਸਕੱਤਰ ਅਸ਼ਵਨੀ, ਰਾਮ ਪ੍ਰਸਾਦ, ਚੰਦਨ ਸਿੰਘ, ਸੰਤੋਖ ਸਕਸੈਨਾ, ਅਸ਼ਵਨੀ ਕੁਮਾਰ, ਬਲਾਕ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਦੀਪਕ ਸਲਵਾਨ, ਬਲਾਕ ਸੰਮਤੀ ਦੇ ਉਪ ਚੇਅਰਮੈਨ ਮਲਕੀਤ ਸਿੰਘ ਬਿਸ਼ਨਪੁਰ, ਮਨਮੋਹਨ ਸਿੰਘ ਬਾਜਵਾ, ਕੌਂਸਲਰ ਜੋਤੀ ਧੀਰ, ਕੌਂਸਲਰ ਕੁਲਦੀਪ ਸਿੰਘ, ਕਾਂਗਰਸ ਐਸ.ਸੀ. ਸੈੱਲ ਦੇ ਚੇਅਰਮੈਨ ਚਰਨਜੀਤ ਹੰਸ, ਵਿਕਾਸ ਸ਼ਰਮਾ, ਸਾਬਕਾ ਕੌਂਸਲਰ ਹਰਸਿਮਰਨਜੀਤ ਸਿੰਘ ਪ੍ਰਿੰਸ, ਲੱਕੀ ਮੁਹੱਬਤ ਨਗਰ, ਮਨੀਸ਼ ਅਗਰਵਾਲ, ਬਲਬੀਰ ਸਿੰਘ ਬੀਰਾ, ਦੇਸ ਰਾਜ, ਸਤੀਸ਼ ਕੁਮਾਰ, ਕਿੱਕੀ ਵਾਲੀਆ, ਨਰੈਣ ਵਸ਼ਿਸ਼ਟ, ਤਰਸੇਮ ਲਾਲ, ਰਜਿੰਦਰਪਾਲਾ, ਬਲਜੀਤ ਸਿੰਘ ਕਾਲਾ, ਰਜਿਤ ਮਰਵਾਹਾ, ਜਸਵੰਤ ਸਿੰਘ ਲਾਡੀ, ਸਰਬਜੀਤ ਲੰਕੇਸ਼ ਆਦਿ ਵਿਅਕਤੀ ਹਾਜ਼ਰ ਸਨ।