10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਦੀਵਾਲੀ ਦੀ ਰਾਤ ਸੁਲਤਾਨਪੁਰ ਲੋਧੀ ’ਚ ਕਬਾਡ਼ ਦੇ ਗੋਦਾਮ ’ਚ ਲੱਗੀ ਭਿਆਨਕ ਅੱਗ

ਸੁਲਤਾਨਪੁਰ ਲੋਧੀ, 9 ਨਵੰਬਰ (ਨਰੇਸ਼ ਹੈਪੀ)-ਦੀਵਾਲੀ ਦੀ ਰਾਤ ਹੱਟ ਸਾਹਿਬ ਰੋਡ ’ਤੇ ਸਥਿਤ ਕਬਾਡ਼ ਦੇ ਇੱਕ ਗੋਦਾਮ ’ਚ ਲੱਗੀ ਭਿਆਨਕ ਅੱਗ ਨੇ ਦੇਖਦੇ ਹੀ ਦੇਖਦੇ ਵਿਕਰਾਲ ਰੂਪ ਧਾਰਨ ਕਰ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਗੋਦਾਮ ਤੇ ਦੁਕਾਨਾਂ ਹਰਚਰਨ ਸਿੰਘ ਪੁੱਤਰ ਬੱਗਾ ਸਿੰਘ ਵਾਸੀ ਮੁਹੱਲਾ ਸ਼ਾਹ ਸੁਲਤਾਨ ਸੁਲਤਾਨਪੁਰ ਲੋਧੀ ਦੀਆਂ ਹਨ।

Ad Position 21
No active advertisement
ਅਜੀਤ ਡੈਸਕ 10-11-2026
ਸੁਲਤਾਨਪੁਰ ਲੋਧੀ, 9 ਨਵੰਬਰ (ਨਰੇਸ਼ ਹੈਪੀ)-ਦੀਵਾਲੀ ਦੀ ਰਾਤ ਹੱਟ ਸਾਹਿਬ ਰੋਡ ’ਤੇ ਸਥਿਤ ਕਬਾਡ਼ ਦੇ ਇੱਕ ਗੋਦਾਮ ’ਚ ਲੱਗੀ ਭਿਆਨਕ ਅੱਗ ਨੇ ਦੇਖਦੇ ਹੀ ਦੇਖਦੇ ਵਿਕਰਾਲ ਰੂਪ ਧਾਰਨ ਕਰ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਗੋਦਾਮ ਤੇ ਦੁਕਾਨਾਂ ਹਰਚਰਨ ਸਿੰਘ ਪੁੱਤਰ ਬੱਗਾ ਸਿੰਘ ਵਾਸੀ ਮੁਹੱਲਾ ਸ਼ਾਹ ਸੁਲਤਾਨ ਸੁਲਤਾਨਪੁਰ ਲੋਧੀ ਦੀਆਂ ਹਨ। ਹਰਚਰਨ ਸਿੰਘ ਵਲੋਂ ਕਬਾਡ਼ ਇਕੱਠਾ ਕਰਕੇ ਰੱਖਣ ਲਈ ਵੱਖਰਾ ਗੋਦਾਮ ਬਣਾਇਆ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਐਤਵਾਰ ਰਾਤ ਕਰੀਬ 9:30 ਵਜੇ ਸਭ ਤੋਂ ਪਹਿਲਾਂ ਕਬਾਡ਼ ਦੇ ਇਸ ਗੋਦਾਮ ਵਿਚ ਅੱਗ ਲੱਗੀ। ਮੁੱਢਲੀ ਜਾਣਕਾਰੀ ਅਨੁਸਾਰ ਅੱਗ ਲੱਗਣ ਦਾ ਕਾਰਨ ਕਿਸੇ ਪਟਾਕੇ ਦਾ ਗੋਦਾਮ ’ਚ ਡਿਗਣਾ ਦੱਸਿਆ ਜਾ ਰਿਹਾ ਹੈ, ਜਦਕਿ ਇਸ ਦੀ ਅਧਿਕਾਰਤ ਪੁਸ਼ਟੀ ਹੋਣੀ ਬਾਕੀ ਹੈ। ਗੋਦਾਮ ’ਚ ਪਏ ਕਬਾਡ਼ ਦੇ ਵੱਡੀ ਮਾਤਰਾ ’ਚ ਸਾਮਾਨ ਕਾਰਨ ਅੱਗ ਨੇ ਕੁੱਝ ਹੀ ਸਮੇਂ ਵਿਚ ਭਿਆਨਕ ਰੂਪ ਧਾਰਨ ਕਰ ਲਿਆ। ਅੱਗ ਦੀਆਂ ਲਪਟਾਂ ਇੰਨੀਆਂ ਉੱਚੀਆਂ ਉੱਠ ਰਹੀਆਂ ਸਨ ਕਿ ਇਸ ਨੂੰ ਕਾਬੂ ਕਰਨਾ ਫਾਇਰ ਬ੍ਰਿਗੇਡ ਦੀਆਂ ਟੀਮਾਂ ਲਈ ਵੱਡੀ ਚੁਨੌਤੀ ਬਣ ਗਿਆ। ਗੋਦਾਮ ਤੋਂ ਫੈਲੀ ਅੱਗ ਨੇ ਹਰਚਰਨ ਸਿੰਘ ਦੀਆਂ ਤਿੰਨ ਦੁਕਾਨਾਂ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ, ਜਿਸ ਕਾਰਨ ਦੁਕਾਨਾਂ ਅੰਦਰ ਪਿਆ ਸਾਮਾਨ ਵੀ ਸਡ਼ ਕੇ ਸੁਆਹ ਹੋ ਗਿਆ। ਅੱਗ ਦੀ ਗੰਭੀਰਤਾ ਨੂੰ ਦੇਖਦਿਆਂ ਸੁਲਤਾਨਪੁਰ ਲੋਧੀ ਤੋਂ ਇਲਾਵਾ ਕਪੂਰਥਲਾ, ਕਰਤਾਰਪੁਰ, ਸ਼ਾਹਕੋਟ ਤੇ ਭੁਲੱਥ ਸਮੇਤ ਵੱਖ-ਵੱਖ ਇਲਾਕਿਆਂ ਤੋਂ ਕਰੀਬ 20 ਤੋਂ ਵੱਧ ਫਾਇਰ ਬ੍ਰਿਗੇਡ ਗੱਡੀਆਂ ਮੌਕੇ ’ਤੇ ਪੁੱਜੀਆਂ। ਫਾਇਰ ਬ੍ਰਿਗੇਡ ਕਰਮਚਾਰੀਆਂ ਵਲੋਂ ਐਤਵਾਰ ਰਾਤ ਤੋਂ ਹੀ ਅੱਗ ਬੁਝਾਉਣ ਲਈ ਲਗਾਤਾਰ ਜੱਦੋ-ਜਹਿਦ ਕੀਤੀ ਜਾ ਰਹੀ ਸੀ। ਹੈਰਾਨੀ ਦੀ ਗੱਲ ਇਹ ਰਹੀ ਕਿ ਅੱਗ ਲੱਗਣ ਤੋਂ ਕਈ ਘੰਟੇ ਬੀਤ ਜਾਣ ਦੇ ਬਾਵਜੂਦ ਵੀ ਇਸ ’ਤੇ ਪੂਰੀ ਤਰ੍ਹਾਂ ਕਾਬੂ ਨਹੀਂ ਪਾਇਆ ਜਾ ਸਕਿਆ। ਸੋਮਵਾਰ 9 ਨਵੰਬਰ ਦੀ ਸ਼ਾਮ ਤੱਕ ਵੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਅੱਗ ਬੁਝਾਉਣ ’ਚ ਜੁਟੀਆਂ ਹੋਈਆਂ ਸਨ। ਦੀਵਾਲੀ ਦੀ ਰਾਤ ਵਾਪਰੇ ਇਸ ਭਿਆਨਕ ਅਗਨੀ ਕਾਂਡ ਨੇ ਪੀਡ਼ਤ ਦੁਕਾਨਦਾਰ ਨੂੰ ਵੱਡਾ ਆਰਥਿਕ ਨੁਕਸਾਨ ਪਹੁੰਚਾਇਆ ਹੈ। ਗੋਦਾਮ ਤੇ 3 ਦੁਕਾਨਾਂ ’ਚ ਪਏ ਲੱਖਾਂ ਰੁਪਏ ਦੇ ਸਾਮਾਨ ਦੇ ਸਡ਼ ਜਾਣ ਕਾਰਨ ਪਰਿਵਾਰ ਨੂੰ ਭਾਰੀ ਨੁਕਸਾਨ ਝੱਲਣਾ ਪਿਆ ਹੈ। ਅੱਗ ਲੱਗਣ ਦੇ ਅਸਲ ਕਾਰਨਾਂ ਅਤੇ ਕੁੱਲ ਨੁਕਸਾਨ ਸਬੰਧੀ ਅਧਿਕਾਰਤ ਜਾਣਕਾਰੀ ਦੀ ਉਡੀਕ ਹੈ।
Ad Position 22
No active advertisement
ਪਿਛਲੀ ਖ਼ਬਰ ਵਿਧਾਨ ਸਭਾ ਹਲਕਾ ਵੈਸਟ ਤੋਂ ਵਾਲਮੀਕਿ ਭਾਈਚਾਰੇ ਦੇ ਆਗੂ ਨੂੰ ਦਿੱਤੀ ਜਾਵੇ ਟਿਕਟ-ਸਤਪਾਲ ਗਿੱਲ ਅਗਲੀ ਖ਼ਬਰ ਬਾਬਾ ਵਿਸ਼ਵਕਰਮਾ ਜੀ ਦੇਸ਼ ਤੇ ਹੁਨਰਮੰਦ ਕਾਰੀਗਰਾਂ, ਹੁਨਰਮੰਦਾ, ਦਸਤਕਾਰਾਂ ਤੇ ਕਿਰਤੀਆਂ ਦੇ ਪ੍ਰੇਰਨਾ ਸਰੋਤ ਹਨ-ਰਾਣਾ ਗੁਰਜ...
Ad Position 24