ਪ੍ਰਵਾਸੀ ਔਰਤਾਂ ਵਲੋਂ ਭੁਲੱਥ ਵੇਈਂ ਘਾਟ ’ ਤੇ ਛੱਠ ਪੂਜਾ ਦੌਰਾਨ ਡੁੱਬਦੇ ਸੂਰਜ ਨੂੰ ਦਿੱਤੇ ਅਰਗ
ਭੁਲੱਥ, 15 ਨਵੰਬਰ (ਮੇਹਰ ਚੰਦ ਸਿੱਧੂ)-ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਾਮ ਦੇ ਸਮੇਂ ਪ੍ਰਵਾਸੀ ਔਰਤਾਂ ਵਲੋਂ ਛੱਠ ਪੂਜਾ ਦੌਰਾਨ ਵੇਈਂ ਘਾਟ ਭੁਲੱਥ ਵਿਖੇ ਪੂਜਾ ਸ਼ੁਰੂ ਕਰਦਿਆਂ ਡੁੱਬਦੇ ਸੂਰਜ ਨੂੰ ਸ਼ਰਧਾਲੂ ਔਰਤਾਂ ਵਲੋਂ ਅਰਗ ਭੇਟ ਕੀਤੇ ਗਏ। ਪੂਜਾ ਦੌਰਾਨ ਸ਼ਰਧਾਲੂ ਔਰਤਾਂ ਵਲੋਂ ਭਜਨਾਂ ਦਾ ਗੁਣਗਾਨ ਵੀ ਕੀਤਾ ਗਿਆ ਤੇ ਛਠੀ ਮਾਤਾ ਦੇ ਮੰਤਰਾਂ ਦਾ ਗੁਣਗਾਨ ਕਰਦਿਆਂ ਵੇਈਂ ਦੇ ਪਾਣੀ ਵਿਚ ਖਡ਼੍ਹੇ ਹੋ ਕੇ ਛਠੀ ਮਾਤਾ ਦੀ ਪੂਜਾ ਕੀਤੀ ਗਈ , ਤੇ ਡੁੱਬਦੇ ਸੂਰਜ ਵੱਲ ਮੂੰਹ ਕਰਕੇ ਅਰਗ ਭੇਟਾਂ ਕੀਤੇ ਗਏ।
ਅਜੀਤ ਡੈਸਕ
16-11-2026