ਢਿਲਵਾਂ ਵਿਚ ਕਬੱਡੀ ਕੱਪ ਦਾ ਉਦਘਾਟਨ ਤਰਲੋਚਨ ਸਿੰਘ ਅੰਤਰਰਾਸ਼ਟਰੀ ਕਬੱਡੀ ਕੋਚ ਨੇ ਕੀਤਾ
ਢਿਲਵਾਂ, 14 ਨਵੰਬਰ (ਗੋਬਿੰਦ ਸੁਖੀਜਾ, ਪ੍ਰਵੀਨ ਕੁਮਾਰ)-ਸੰਤ ਪ੍ਰਤਾਪ ਸਿੰਘ ਖੇਡ ਸਟੇਡੀਅਮ ਢਿਲਵਾਂ ਵਿਖੇ ਅੱਜ ਕਬੱਡੀ ਕੱਪ ਸ਼ੁਰੂ ਹੋ ਗਿਆ। ਕਬੱਡੀ ਟੂਰਨਾਮੈਂਟ ਦਾ ਉਦਘਾਟਨ ਕਬੱਡੀ ਕੋਚ ਤਰਲੋਚਨ ਸਿੰਘ ਢਿੱਲੋਂ ਨੇ ਕੀਤਾ।
ਢਿਲਵਾਂ, 14 ਨਵੰਬਰ (ਗੋਬਿੰਦ ਸੁਖੀਜਾ, ਪ੍ਰਵੀਨ ਕੁਮਾਰ)-ਸੰਤ ਪ੍ਰਤਾਪ ਸਿੰਘ ਖੇਡ ਸਟੇਡੀਅਮ ਢਿਲਵਾਂ ਵਿਖੇ ਅੱਜ ਕਬੱਡੀ ਕੱਪ ਸ਼ੁਰੂ ਹੋ ਗਿਆ। ਕਬੱਡੀ ਟੂਰਨਾਮੈਂਟ ਦਾ ਉਦਘਾਟਨ ਕਬੱਡੀ ਕੋਚ ਤਰਲੋਚਨ ਸਿੰਘ ਢਿੱਲੋਂ ਨੇ ਕੀਤਾ। ਉਦਘਾਟਨੀ ਮੁਕਾਬਲਾ 35 ਕਿੱਲੋ ਭਾਰ ਵਰਗ ਵਿਚ ਢਿਲਵਾਂ ਤੇ ਬੁਤਾਲਾ ਦੀਆਂ ਟੀਮਾਂ ਵਿਚਕਾਰ ਹੋਇਆ ਜਿਸ ਵਿਚ ਢਿਲਵਾਂ ਦੀ ਟੀਮ ਜੇਤੂ ਰਹੀ। ਇਸ ਮੌਕੇ ਦਿਲਬਾਗ ਸਿੰਘ ਢਿੱਲੋਂ ਯੂ ਕੇ ਪ੍ਰਧਾਨ ਸੰਤ ਪ੍ਰਤਾਪ ਸਿੰਘ ਸਪੋਰਟਸ ਕਲੱਬ ਢਿਲਵਾਂ ਨੇ ਦੱਸਿਆ ਕਿ 70 ਕਿੱਲੋ ਦਾ ਫਾਈਨਲ ਮੈਚ ਕਲ ਨੂੰ ਢਿਲਵਾਂ ਅਤੇ ਖੋਜੇਵਾਲ ਵਿਚਕਾਰ ਹੋਵੇਗਾ। ਇਸ ਮੌਕੇ ਰਘਬੀਰ ਸਿੰਘ ਸਾਬਕਾ ਪ੍ਰਧਾਨ ਗੁਰਦੁਆਰਾ ਪਤੀ ਰਾਮੂ ਕੀ, ਬਲਬੀਰ ਸਿੰਘ ਯੂ ਕੇ, ਹਰਨੇਕ ਸਿੰਘ ਚੱਕੀ ਵਾਲੇ, ਜਸਵਿੰਦਰ ਸਿੰਘ ਬਿੱਟੂ ਸਾਬਕਾ ਪ੍ਰਧਾਨ, ਅਮਨਪ੍ਰੀਤ ਸਿੰਘ ਖ਼ਾਲਸਾ, ਬਲਜਿੰਦਰ ਸਿੰਘ ਮੰਗਾ, ਸੁਖਵਿੰਦਰ ਸਿੰਘ, ਹਰਜੀਤ ਸਿੰਘ ਢਿੱਲੋਂ, ਹਰਜੀਤ ਸਿੰਘ ਲੱਖਣ ਕੇ ਪੱਡਾ, ਜੋਗਿੰਦਰ ਸਿੰਘ ਯੂ.ਐਸ.ਏ., ਜ਼ੋਰਾਵਰ ਸਿੰਘ, ਹਰਵਿੰਦਰ ਸਿੰਘ ਗਿੰਦਾ ਇਟਲੀ, ਸੁਖਬੀਰ ਸਿੰਘ, ਨਿਰਵੈਰ ਸਿੰਘ, ਮਨਰਾਜ ਸਿੰਘ ਸਾਬਕਾ ਕੌਂਸਲਰ, ਆਦਿ ਵੀ ਮੌਜੂਦ ਸਨ।