ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਪਵਨ ਕੁਮਾਰ ਨੇ ਫਗਵਾਡ਼ਾ ਵਿਖੇ ਸੰਭਾਲਿਆ ਅਹੁਦਾ
ਫਗਵਾਡ਼ਾ, 17 ਨਵੰਬਰ (ਅਸ਼ੋਕ ਕੁਮਾਰ ਵਾਲੀਆ)-ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਫਗਵਾਡ਼ਾ ਵਿਖੇ ਨਵੇਂ ਨਿਯੁਕਤ ਹੋਏ ਬੀ. ਡੀ.
ਫਗਵਾਡ਼ਾ, 17 ਨਵੰਬਰ (ਅਸ਼ੋਕ ਕੁਮਾਰ ਵਾਲੀਆ)-ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਫਗਵਾਡ਼ਾ ਵਿਖੇ ਨਵੇਂ ਨਿਯੁਕਤ ਹੋਏ ਬੀ. ਡੀ. ਪੀ. ਓ. ਪਵਨ ਕੁਮਾਰ ਦੇ ਅਹੁਦਾ ਸੰਭਾਲਣ ਮੌਕੇ ਆਪ ਪਾਰਟੀ ਦੇ ਬਲਾਕ ਪ੍ਰਧਾਨਾਂ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਵਲੋਂ ਗੁਲਦਸਤਾ ਭੇਟ ਕਰਕੇ ਨਿੱਘਾ ਸਵਾਗਤ ਕੀਤਾ। ਇਸ ਮੌਕੇ ਬਲਾਕ ਪ੍ਰਧਾਨਾਂ ਨੇ ਭਰੋਸਾ ਜਤਾਇਆ ਕਿ ਬਤੌਰ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਪਵਨ ਕੁਮਾਰ ਵਲੋਂ ਪਿੰਡਾਂ ਦੇ ਵਿਕਾਸ ਵਿਚ ਪੂਰਨ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਨੇ ਦਫ਼ਤਰ ਵਿਚ ਸਰਪੰਚਾਂ ਦੀ ਸਹੂਲਤ ਲਈ ਉਸਾਰੀ ਅਧੀਨ ਮੀਟਿੰਗ ਹਾਲ ਦਾ ਕੰਮ ਜਲਦੀ ਮੁਕੰਮਲ ਕਰਨ ਤੋਂ ਇਲਾਵਾ ਪਿੰਡਾਂ ਦੇ ਅਧੂਰੇ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕਰਵਾਉਣ ਦੀ ਅਪੀਲ ਕੀਤੀ। ਬੀ. ਡੀ. ਪੀ. ਓ. ਪਵਨ ਕੁਮਾਰ ਨੇ ਭਰੋਸਾ ਦਿੱਤਾ ਕਿ ਉਨ੍ਹਾਂ ਵਲੋਂ ਪੰਚਾਇਤਾਂ ਨੂੰ ਪੂਰਾ ਮਾਣ ਸਤਿਕਾਰ ਅਤੇ ਸਹਿਯੋਗ ਦਿੱਤਾ ਜਾਵੇਗਾ। ਫਿਰ ਵੀ ਜੇਕਰ ਕਿਸੇ ਪੰਚਾਇਤ ਨੂੰ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਬੀ. ਡੀ. ਪੀ. ਓ. ਪਵਨ ਕੁਮਾਰ ਦੀ ਨਿਯੁਕਤੀ ਬੀ. ਡੀ. ਪੀ. ਓ. ਲਖਵਿੰਦਰ ਕਲੇਰ ਦੇ ਤਬਾਦਲੇ ਕਾਰਨ ਹੋਈ ਹੈ। ਇਸ ਮੌਕੇ ਸੁਲੱਖਣ ਸਿੰਘ ਟੀ. ਸੀ., ਅਮਰਦੀਪ ਕੈਲੇ ਜੇ. ਈ., ਸੰਜੀਵ ਕੁਮਾਰ ਪ੍ਰਭਦੀਪ ਸਿੰਘ, ਸੁਪਰਡੈਂਟ ਰਣਜੀਤ ਸਿੰਘ ਤੋ ਇਲਾਵਾ ਤਜਿੰਦਰ, ਅਮਨਦੀਪ ਕੁਮਾਰ ਸਰਪੰਚ, ਸੁਰਜੀਤ ਕੁਮਾਰ ਸਰਪੰਚ ਠੱਕਰਕੀ, ਬਿੰਦਰ ਕੁਮਾਰ , ਸੁਨੀਤਾ ਦੇਵੀ, ਪਵਨਦੀਪ ਕੌਰ, ਰਾਣੋ, ਸੁਖਜੀਤ ਕੌਰ, ਬਲਵੀਰ ਚੰਦ, ਰਾਣੀ, ਹਰਵਿੰਦਰ ਸਿੰਘ ਸਰਪੰਚ ਨਾਰੰਗਸ਼ਾਹਪੁਰ ਤੋਂ ਇਲਾਵਾ ਆਦਿ ਹਾਜ਼ਰ ਸਨ।