18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਭੁਲੱਥ ਹਲਕੇ ਵਿਚ ਸਵੈ-ਗਣਨਾ (ਜਨਗਣਨਾ) ਜਾਗਰੂਕਤਾ ਅਭਿਆਨ ਦੀ ਸ਼ੁਰੂਆਤ

ਭੁਲੱਥ, 18 ਨਵੰਬਰ (ਮਨਜੀਤ ਸਿੰਘ ਰਤਨ)-ਜਨਗਣਨਾ ਦਾ ਦੂਸਰਾ ਗੇਡ਼ ਜੋ ਕਿ 9 ਜਨਵਰੀ 2027 ਤੱਕ ਚੱਲੇਗਾ ਦੇ ਤਹਿਤ 30 ਨਵੰਬਰ 2026 ਤੱਕ ਸਵੈ-ਗਣਨਾ ਕਰਵਾਈ ਜਾ ਰਹੀ ਹੈ। ਇਸ ਸਬੰਧੀ ਤਹਿਸੀਲ ਭੁਲੱਥ ਵਿਖੇ ਰੂਰਲ ਭੁਲੱਥ ਦੇ ਇੰਚਾਰਜ ਅਫ਼ਸਰ ਤਰਸੇਮ ਲਾਲ (ਨਾਇਬ ਤਹਿਸੀਲਦਾਰ) ਵੱਲੋਂ ਸਵੈ-ਗਣਨਾ ਅਭਿਆਨ ਦੀ ਰਸਮੀ ਸ਼ੁਰੂਆਤ ਕਰਵਾਈ ਗਈ।

Ad Position 21
No active advertisement
ਅਜੀਤ ਡੈਸਕ 19-11-2026
ਭੁਲੱਥ, 18 ਨਵੰਬਰ (ਮਨਜੀਤ ਸਿੰਘ ਰਤਨ)-ਜਨਗਣਨਾ ਦਾ ਦੂਸਰਾ ਗੇਡ਼ ਜੋ ਕਿ 9 ਜਨਵਰੀ 2027 ਤੱਕ ਚੱਲੇਗਾ ਦੇ ਤਹਿਤ 30 ਨਵੰਬਰ 2026 ਤੱਕ ਸਵੈ-ਗਣਨਾ ਕਰਵਾਈ ਜਾ ਰਹੀ ਹੈ। ਇਸ ਸਬੰਧੀ ਤਹਿਸੀਲ ਭੁਲੱਥ ਵਿਖੇ ਰੂਰਲ ਭੁਲੱਥ ਦੇ ਇੰਚਾਰਜ ਅਫ਼ਸਰ ਤਰਸੇਮ ਲਾਲ (ਨਾਇਬ ਤਹਿਸੀਲਦਾਰ) ਵੱਲੋਂ ਸਵੈ-ਗਣਨਾ ਅਭਿਆਨ ਦੀ ਰਸਮੀ ਸ਼ੁਰੂਆਤ ਕਰਵਾਈ ਗਈ। ਇਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ 16 ਨਵੰਬਰ ਤੋਂ 30 ਨਵੰਬਰ ਤੱਕ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਜਨਗਣਨਾ 2026 ਸਬੰਧੀ ਜਾਗਰੂਕ ਕੀਤਾ ਜਾਵੇਗਾ। ਇਸ ਤੋਂ ਬਾਅਦ 1 ਦਸੰਬਰ 2026 ਤੋਂ 4 ਜਨਵਰੀ 2027 ਤੱਕ ਘਰ-ਘਰ ਜਾ ਕੇ ਜਨਗਣਨਾ ਦਾ ਕੰਮ ਮੁਕੰਮਲ ਕੀਤਾ ਜਾਵੇਗਾ ਤੇ 5 ਜਨਵਰੀ 2027 ਤੋਂ 9 ਜਨਵਰੀ 2027 ਤੱਕ ਰਿਵੀਜ਼ਨਲ ਦੌਰ ਚੱਲੇਗਾ। ਇਸ ਮੌਕੇ ਫੀਲਡ ਟਰੇਨਰ ਹਰੀਪਾਲ ਸਿੰਘ ਤੇ ਮਨਜੀਤ ਲਾਲ ਵਲੋਂ ਲੋਕਾਂ ਨੂੰ ਸਵੈ-ਗਣਨਾ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ। ਨਾਇਬ ਤਹਿਸੀਲਦਾਰ ਤਰਸੇਮ ਲਾਲ ਨੇ ਸਮੂਹ ਭੁਲੱਥ ਹਲਕੇ ਦੇ ਪਿੰਡ ਵਾਸੀਆਂ ਨੂੰ ਆਪਣਾ ਫਰਜ਼ ਸਮਝਦੇ ਹੋਏ 16 ਤੋਂ 30 ਨਵੰਬਰ ਤੱਕ ਵੱਧ ਤੋਂ ਵੱਧ ਸਵੈ-ਗਣਨਾ ਕਰਨ ਦੀ ਅਪੀਲ ਕੀਤੀ। ਸਮਾਗਮ ਮੌਕੇ ਫੀਲਡ ਟਰੇਨਰ ਹਰਪਾਲ ਸਿੰਘ, ਮਨਜੀਤ ਲਾਲ, ਡਾ. ਜਗਰੂਪ ਸਿੰਘ, ਸ੍ਰੀਮਤੀ ਸੁਖਜਿੰਦਰ ਕੌਰ ( ਸੁਪਰਡੈਂਟ), ਗੁਲਸ਼ਨ ਕੁਮਾਰ (ਸਟੈਨੋ ) ਅਤੇ ਸ੍ਰੀਮਤੀ ਇੰਦਰਜੀਤ ਕੌਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬੀਐਲਓ ਦੀਆਂ ਡਿਊਟੀਆਂ ਲਗਾਉਣ ਦੇ ਮਾਮਲੇ ’ਚ ਸਾਂਝਾ ਅਧਿਆਪਕ ਮੋਰਚੇ ਦਾ ਵਫ਼ਦ ਐਸ ਡੀ ਐਮ ਨੂੰ ਮਿਲਿਆ ਅਗਲੀ ਖ਼ਬਰ ਬਲੱਡ ਬੈਂਕ ਵਿਖੇ ਲੋਡ਼ਵੰਦ ਔਰਤਾਂ ਨੂੰ ਵੰਡਿਆ ਰਾਸ਼ਨ
Ad Position 24