20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਭੁਲੱਥ ਵਿਖੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮਹੀਨਾਵਾਰ ਮੀਟਿੰਗ

ਭੁਲੱਥ, 20 ਨਵੰਬਰ (ਮਨਜੀਤ ਸਿੰਘ ਰਤਨ)-ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੀ ਮਹੀਨਾਵਾਰ ਮੀਟਿੰਗ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿਟਾਂ ਤੇ ਬਲਾਕ ਪ੍ਰਧਾਨ ਪੂਰਨ ਸਿੰਘ ਖੱਸਣ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸ੍ਰੀ ਸੁਖ ਸਾਗਰ ਬੇਰੀਆਂ ਵਾਲਾ ਭੁਲੱਥ ਵਿਖੇ ਹੋਈ। ਮੀਟਿੰਗ ਵਿਚ ਕਿਸਾਨੀ ਨਾਲ ਜੁਡ਼ੇ ਭਖਦੇ ਮੁੱਦਿਆਂ ’ਤੇ ਡੂੰਘੀ ਵਿਚਾਰ-ਚਰਚਾ ਕੀਤੀ ਗਈ ਤੇ ਕੇਂਦਰ ਤੇ ਪੰਜਾਬ ਸਰਕਾਰ ਤੋਂ ਮੰਗਾਂ ਜਲਦ ਪੂਰੀਆਂ ਕਰਨ ਦੀ ਅਪੀਲ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 21-11-2026
ਭੁਲੱਥ, 20 ਨਵੰਬਰ (ਮਨਜੀਤ ਸਿੰਘ ਰਤਨ)-ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੀ ਮਹੀਨਾਵਾਰ ਮੀਟਿੰਗ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿਟਾਂ ਤੇ ਬਲਾਕ ਪ੍ਰਧਾਨ ਪੂਰਨ ਸਿੰਘ ਖੱਸਣ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸ੍ਰੀ ਸੁਖ ਸਾਗਰ ਬੇਰੀਆਂ ਵਾਲਾ ਭੁਲੱਥ ਵਿਖੇ ਹੋਈ। ਮੀਟਿੰਗ ਵਿਚ ਕਿਸਾਨੀ ਨਾਲ ਜੁਡ਼ੇ ਭਖਦੇ ਮੁੱਦਿਆਂ ’ਤੇ ਡੂੰਘੀ ਵਿਚਾਰ-ਚਰਚਾ ਕੀਤੀ ਗਈ ਤੇ ਕੇਂਦਰ ਤੇ ਪੰਜਾਬ ਸਰਕਾਰ ਤੋਂ ਮੰਗਾਂ ਜਲਦ ਪੂਰੀਆਂ ਕਰਨ ਦੀ ਅਪੀਲ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਵੱਖ-ਵੱਖ ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਗੰਨੇ ਦਾ ਪਿਛਲਾ ਰਹਿੰਦਾ ਬਕਾਇਆ, ਜੋ ਕਿ ਫਗਵਾਡ਼ਾ ਸ਼ੂਗਰ ਮਿੱਲ ਵੱਲ ਤਕਰੀਬਨ 50 ਕਰੋਡ਼ ਰੁਪਏ ਖਡ਼੍ਹਾ ਹੈ , ਹੁਣ ਮਿੱਲ ਚੱਲਣ ਤੋਂ ਪਹਿਲਾਂ ਵਿਆਜ ਸਮੇਤ ਕਿਸਾਨਾਂ ਦੇ ਖਾਤਿਆਂ ਵਿਚ ਪਾਇਆ ਜਾਵੇ। ਇਸ ਤੋਂ ਇਲਾਵਾ ਅੱਗੇ ਤੋਂ ਮਿੱਲ ਜਲਦੀ ਚਲਾਈ ਜਾਵੇ, ਕਿਸਾਨਾਂ ਨੂੰ ਗੰਨੇ ਦੀ ਨਕਦ ਅਦਾਇਗੀ (ਪੇਮੈਂਟ) ਕੀਤੀ ਜਾਵੇ ਤੇ ਗੰਨੇ ਦਾ ਰੇਟ 600 ਰੁਪਏ ਪ੍ਰਤੀ ਕੁਇੰਟਲ ਕੀਤਾ ਜਾਵੇ। ਕਿਸਾਨ ਆਗੂਆਂ ਨੇ ਕਿਹਾ ਕਿ ਲਗਾਤਾਰ ਵੱਧ ਰਹੀ ਮਹਿੰਗਾਈ ਦੇ ਹਿਸਾਬ ਨਾਲ ਫ਼ਸਲਾਂ ਦੇ ਰੇਟ ਬਹੁਤ ਘੱਟ ਹਨ। ਐਮ.ਐਸ.ਪੀ. ਦੇ ਹਿਸਾਬ ਨਾਲ ਕਣਕ ਦਾ ਰੇਟ 4000 ਰੁਪਏ, ਝੋਨੇ ਦਾ 3500 ਰੁਪਏ, ਮੱਕੀ ਦਾ 3000 ਰੁਪਏ ਤੇ ਗੰਨੇ ਦਾ ਰੇਟ 600 ਰੁਪਏ ਪ੍ਰਤੀ ਕੁਇੰਟਲ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਟਰੈਕਟਰ, ਖੇਤੀ ਸੰਦ, ਪੈਸਟੀਸਾਈਡ ਦਵਾਈਆਂ, ਲੇਬਰ, ਖਾਦਾਂ, ਡੀਜ਼ਲ ਤੇ ਹੋਰ ਸਮਾਨ ਬਹੁਤ ਮਹਿੰਗਾ ਹੋ ਗਿਆ ਹੈ, ਇਸ ਲਈ ਕੇਂਦਰ ਤੇ ਪੰਜਾਬ ਸਰਕਾਰ ਇਸ ਦਾ ਫ਼ੈਸਲਾ ਜਲਦੀ ਕਰੇ। ਇਸ ਮੌਕੇ ’ਤੇ ਜਸਵਿੰਦਰ ਸਿੰਘ ਮਾਨਾ ਤਲਵੰਡੀ (ਜ਼ਿਲ੍ਹਾ ਮੀਤ ਪ੍ਰਧਾਨ), ਜੋਗਿੰਦਰ ਸਿੰਘ ਬਾਗਡ਼ੀਆਂ (ਜ਼ਿਲ੍ਹਾ ਮੀਤ ਪ੍ਰਧਾਨ), ਕਸ਼ਮੀਰ ਸਿੰਘ ਬੋਪਾਰਾਏ (ਬਲਾਕ ਮੀਤ ਪ੍ਰਧਾਨ), ਸੁੱਚਾ ਸਿੰਘ ਬੋਪਾਰਾਏ , ਕੁਲਵਿੰਦਰ ਸਿੰਘ ਬੋਪਾਰਾਏ , ਸ਼ਿੰਗਾਰਾ ਸਿੰਘ ਬੋਪਾਰਾਏ , ਬੂਟਾ ਸਿੰਘ ਬੋਪਾਰਾਏ , ਕਰਮ ਸਿੰਘ ਮਾਨਾ ਤਲਵੰਡੀ, ਗੁਲਜ਼ਾਰ ਸਿੰਘ ਖੱਸਣ , ਕ੍ਰਿਪਾਲ ਸਿੰਘ ਰਾਏਪੁਰ ਪੀਰ ਬਖਸ਼ ਵਾਲਾ, ਅਰਸ਼ਦੀਪ ਸਿੰਘ ਭੁਲੱਥ, ਪ੍ਰਦੀਪ ਕਈ ਭੁਲੱਥ, ਸਨੀ ਦੱਤਾ ਭੁਲੱਥ, ਸੁਖਵੰਤ ਸਿੰਘ ਲਿਟਾਂ, ਬਲਵਿੰਦਰ ਸਿੰਘ ਲਿਟਾਂ, ਅਮਰੀਕ ਸਿੰਘ ਲਿਟਾਂ, ਡਾਕਟਰ ਜੋਗਿੰਦਰ ਸਿੰਘ ਭੁਲੱਥ, ਬਲਵੀਰ ਸਿੰਘ ਮਹਿਮਦਪੁਰ, ਬਲਵਿੰਦਰ ਸਿੰਘ ਕਮਰਾਏ, ਮਲਕੀਤ ਸਿੰਘ ਕਮਰਾਏ, ਸੁਖਦੇਵ ਸਿੰਘ ਕਮਰਾਏ, ਚਰਨ ਸਿੰਘ ਚੀਮਾ ਕਮਰਾਏ, ਪਰਮਜੀਤ ਸਿੰਘ, ਇੰਦਰਜੀਤ ਸਿੰਘ, ਹਰਭਜਨ ਸਿੰਘ ਮਾਨਾ ਤਲਵੰਡੀ, ਗੁਰਮੀਤ ਸਿੰਘ ਰਾਜਪੁਰ ਆਦਿ ਕਿਸਾਨ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਤੇ ਬਲਾਕ ਪੱਧਰੀ ਵਿੱਦਿਅਕ ਤੇ ਸਹਿ ਵਿੱਦਿਅਕ ਮੁਕਾਬਲੇ ਕਲੱਸਟਰ ਟਿੱਬਾ ਵਿਖੇ ਆਯੋਜਿਤ ਅਗਲੀ ਖ਼ਬਰ ਕਾਰ ਸੇਵਾ ਵਾਲਿਆਂ ਵਲੋਂ ਸਵਾਗਤੀ ਗੇਟਾਂ ਅਤੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਕਰਵਾਈ ਜਾ ਰਹੀ ਸੇਵਾ ਸ਼ਲਾਘਾਯੋਗ : ਮੈਨੇ...
Ad Position 24