20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਸਿੱਖਿਆ ਵਿਭਾਗ ਦੀਆਂ ਹਦਾਇਤਾਂ ਤੇ ਬਲਾਕ ਪੱਧਰੀ ਵਿੱਦਿਅਕ ਤੇ ਸਹਿ ਵਿੱਦਿਅਕ ਮੁਕਾਬਲੇ ਕਲੱਸਟਰ ਟਿੱਬਾ ਵਿਖੇ ਆਯੋਜਿਤ

ਸੁਲਤਾਨਪੁਰ ਲੋਧੀ, 20 ਨਵੰਬਰ (ਥਿੰਦ)-ਸਿੱਖਿਆ ਬਲਾਕ ਮਸੀਤਾਂ ਅਧੀਨ ਪੈਂਦੇ ਸੈਂਟਰ ਟਿੱਬਾ ਵਿਖੇ ਬਲਾਕ ਪੱਧਰੀ ਸਹਿ ਵਿੱਦਿਅਕ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ। ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਕਪੂਰਥਲਾ ਮਮਤਾ ਬਜਾਜ ਦੀ ਅਗਵਾਈ ਹੇਠ ਕਰਵਾਏ ਗਏ ਵਿੱਦਿਅਕ ਤੇ ਸਹਿ ਵਿੱਦਿਅਕ ਮੁਕਾਬਲਿਆਂ ਵਿਚ ਵੱਖ- ਵੱਖ ਕਲੱਸਟਰਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ।

Ad Position 21
No active advertisement
ਸਿੱਖਿਆ ਬਲਾਕ ਮਸੀਤਾਂ ਦੇ ਕਰਵਾਏ ਵਿੱਦਿਅਕ ਮੁਕਾਬਲਿਆਂ ’ਚ ਜੇਤੂ ਬੱਚਿਆਂ ਨੂੰ ਸਨਮਾਨਿਤ ਕਰਦੇ ਹੋਏ ਸਿੱਖਿਆ ਅਧਿਕਾਰੀ । 21-11-2026
ਸੁਲਤਾਨਪੁਰ ਲੋਧੀ, 20 ਨਵੰਬਰ (ਥਿੰਦ)-ਸਿੱਖਿਆ ਬਲਾਕ ਮਸੀਤਾਂ ਅਧੀਨ ਪੈਂਦੇ ਸੈਂਟਰ ਟਿੱਬਾ ਵਿਖੇ ਬਲਾਕ ਪੱਧਰੀ ਸਹਿ ਵਿੱਦਿਅਕ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ। ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਕਪੂਰਥਲਾ ਮਮਤਾ ਬਜਾਜ ਦੀ ਅਗਵਾਈ ਹੇਠ ਕਰਵਾਏ ਗਏ ਵਿੱਦਿਅਕ ਤੇ ਸਹਿ ਵਿੱਦਿਅਕ ਮੁਕਾਬਲਿਆਂ ਵਿਚ ਵੱਖ- ਵੱਖ ਕਲੱਸਟਰਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਪ੍ਰੀ-ਪ੍ਰਾਇਮਰੀ ਤੋਂ ਲੈ ਕੇ ਦੂਸਰੀ ਕਲਾਸ ਤੱਕ ਦੇ ਪਹਿਲੇ ਵਰਗ ’ਚ ਸੁੰਦਰ ਲਿਖਾਈ ਵਿਚ ਸ਼ਿਵੈ ਅਦਾਲਤ ਚੱਕ ਨੇ ਪਹਿਲਾ, ਬਾਲ ਗੀਤ ਵਿਚ ਹਰਲੀਨ ਕੌਰ ਟਿੱਬਾ ਨੇ ਪਹਿਲਾ, ਬੋਲ ਲਿਖਤ ਵਿਚ ਕਾਜਲ ਠੱਟਾ ਨੇ ਪਹਿਲਾ, ਕਵਿਤਾ ਵਿਚ ਇਮਰਾਨ ਮੱਟੂ ਟਿੱਬਾ ਨੇ ਪਹਿਲਾ, ਪਡ਼੍ਹਨ ਮੁਕਾਬਲੇ ਵਿਚ ਤਨਵੀਰ ਕੌਰ ਠੱਟਾ ਨਵਾਂ ਨੇ ਪਹਿਲਾ, ਚਿੱਤਰ ਕਲਾ ਵਿਚ ਸੁਨੇਹਾ ਕੁਮਾਰੀ ਟਿੱਬਾ ਨੇ ਪਹਿਲਾ, ਇਸੇ ਪ੍ਰਕਾਰ ਤੀਸਰੀ ਤੋਂ ਲੈ ਕੇ ਪੰਜਵੀਂ ਕਲਾਸ ਦੇ ਦੂਸਰੇ ਵਰਗ ਵਿਚ ਕਹਾਣੀ ਸੁਣਾਉਣ ਵਿਚ ਸੁਮਨਦੀਪ ਕੌਰ ਸੁਲਤਾਨਪੁਰ ਦਿਹਾਤੀ ਨੇ ਪਹਿਲਾ, ਚਿੱਤਰਕਾਰਾਂ ਵਿਚ ਰਵੀ ਕੁਮਾਰ ਸੁਲਤਾਨਪੁਰ ਲਡ਼ਕੀਆਂ ਨੇ ਪਹਿਲਾ, ਆਮ ਗਿਆਨ ਵਿਚ ਮੇਵਾ ਸਿੰਘ ਵਾਲਾ ਨੇ ਪਹਿਲਾ, ਲੋਕ ਗੀਤ ਵਿਚ ਗੁਰ ਫ਼ਤਿਹ ਸਿੰਘ ਡੱਲਾ ਨੇ ਪਹਿਲਾ, ਭਾਸ਼ਣ ਮੁਕਾਬਲੇ ਵਿਚ ਸੇਜਲਪ੍ਰੀਤ ਕੌਰ ਤੋਤੀ ਨੇ ਪਹਿਲਾ, ਪਹਾਡ਼ਿਆਂ ਦੇ ਮੁਕਾਬਲੇ ਵਿਚ ਮੋਹਿਤ ਕੁਮਾਰ ਡਡਵਿੰਡੀ ਨੇ ਪਹਿਲਾ , ਚਿੱਤਰ ਦੇਖ ਕੇ ਪ੍ਰਸ਼ਨ ਪੁੱਛਣ ਵਿਚ ਮੋਨਿਕਾ ਸਰਾਏ ਜੱਟਾਂ ਨੇ ਪਹਿਲਾਂ, ਅਧਿਆਪਕਾਂ ਦੇ ਸੁੰਦਰ ਲਿਖਾਈ ਮੁਕਾਬਲੇ ਵਿਚ ਹਰਵਿੰਦਰ ਸਿੰਘ ਵਿਰਦੀ ਅੱਲ੍ਹਾ ਦਿੱਤਾ ਨੇ ਪਹਿਲਾ ਤੇ ਚਰਨਜੀਤ ਕੌਰ ਤਾਸ਼ਪੁਰ ਨੇ ਦੂਸਰਾ ਸਥਾਨ ਹਾਸਿਲ ਕੀਤਾ। ਇਸ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਰਾਜੂ ਜੈਨਪੁਰੀ ਤੇ ਸਰਬਜੀਤ ਸਿੰਘ ਪੰਮਣ ਨੇ ਨਿਭਾਈ। ਉਕਤ ਵੱਖ ਵੱਖ ਵਿਸ਼ਿਆਂ ਦੇ ਸਹਿ ਵਿੱਦਿਅਕ ਮੁਕਾਬਲਿਆਂ ਦੌਰਾਨ ਜੱਜਮੈਂਟ ਦੀ ਭੂਮਿਕਾ ਸੈਂਟਰ ਹੈੱਡ ਟੀਚਰ ਰਾਮ ਸਿੰਘ, ਸੈਂਟਰ ਹੈੱਡ ਟੀਚਰ ਮੀਨਾਕਸ਼ੀ ਸ਼ਰਮਾ, ਸੈਂਟਰ ਹੈੱਡ ਟੀਚਰ ਬਲਜੀਤ ਕੌਰ ਸੈਂਟਰ ਹੈੱਡ ਟੀਚਰ ਹਰਵਿੰਦਰਜੀਤ ਕੌਰ, ਸੈਂਟਰ ਹੈੱਡ ਟੀਚਰ ਰਾਜਕੁਮਾਰ,ਹੈੱਡ ਟੀਚਰ ਹਰਜਿੰਦਰ ਸਿੰਘ ਢੋਟ, ਹੈੱਡ ਟੀਚਰ ਅਜੇ ਸ਼ਰਮਾ, ਹੈੱਡ ਟੀਚਰ ਅਸ਼ਵਨੀ ਕੁਮਾਰ, ਹੈੱਡ ਟੀਚਰ ਜਸਪਾਲ ਸਿੰਘ,ਹੈੱਡ ਟੀਚਰ ਸੁਖਦੇਵ ਸਿੰਘ, ਹੈੱਡ ਟੀਚਰ ਸੁਰਜੀਤ ਕੌਰ, ਹੈੱਡ ਟੀਚਰ ਪ੍ਰਦੀਪ ਸਿੰਘ, ਹੈੱਡ ਟੀਚਰ ਮਨੋਜ ਸ਼ਰਮਾ, ਹੈੱਡ ਟੀਚਰ ਮਨਜੀਤ ਕੌਰ, ਹੈੱਡ ਟੀਚਰ ਚਰਨਜੀਤ ਕੌਰ, ਅੰਮ੍ਰਿਤਪਾਲ ਸਿੰਘ, ਪਰਦੀਪ ਕੌਰ, ਭਾਰਤ ਭੂਸ਼ਣ, ਦਲਜੀਤ ਕੌਰ, ਜਸਵਿੰਦਰ ਸਿੰਘ ਸਿਕਾਰਪੁਰ, ਰਜਿੰਦਰ ਕੌਰ, ਮਨਦੀਪ ਕੌਰ, ਨਿਰਮਲ ਸਿੰਘ, ਜਗਮੋਹਣ ਸਿੰਘ, ਸੁਖਦੀਪ ਸਿੰਘ, ਗੁਰਪ੍ਰੀਤ ਸਿੰਘ, ਸੁਖਨਿੰਦਰ ਸਿੰਘ, ਰਾਜਵਿੰਦਰ ਕੌਰ, ਬਰਿੰਦਰ ਸਿੰਘ ਮਾਨ, ਕੰਵਲਪ੍ਰੀਤ ਸਿੰਘ, ਸਾਲਿਨੀ ਸੁਥਰ, ਹੈੱਡ ਟੀਚਰ ਨੀਤੂ, ਹੈੱਡ ਟੀਚਰ ਅਮਨਦੀਪ ਕੌਰ, ਹਰਵਿੰਦਰ ਸਿੰਘ ਵਿਰਦੀ, ਪਰਮਿੰਦਰ ਕੌਰ, ਗੁਰਵਿੰਦਰ ਕੌਰ, ਹਰਜੀਤ ਕੌਰ ਆਦਿ ਨੇ ਬਾਖੂਬੀ ਨਿਭਾਈ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਅਹਿਮ ਮੁੱਦਿਆਂ ’ਤੇ ਸਿਆਸੀ ਪਾਰਟੀਆਂ ਵਲੋਂ ਰੋਡ ਮੈਪ ਜਾਰੀ ਨਾ ਕੀਤੇ ਜਾਣਾ ਚਿੰਤਾਜਨਕ-ਪਲਾਹੀ ਅਗਲੀ ਖ਼ਬਰ ਭੁਲੱਥ ਵਿਖੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮਹੀਨਾਵਾਰ ਮੀਟਿੰਗ
Ad Position 24