ਜੁਡੀਸ਼ੀਅਲ ਕੋਰਟ ਭੁਲੱਥ ਵਿਚ ਸਪੈਸ਼ਲ ਲੋਕ ਅਦਾਲਤ ਲਗਾਈ
ਭੁਲੱਥ, 25 ਨਵੰਬਰ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਜੁਡੀਸ਼ੀਅਲ ਕੋਰਟ ਕੰਪਲੈਕਸ ਭੁਲੱਥ ਵਿਖੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਐਡੀਸ਼ਨਲ ਸਿਵਲ ਜੱਜ ਮੈਡਮ ਸ਼ਗੁਨ ਦੀ ਅਗਵਾਈ ਹੇਠ ਸਪੈਸ਼ਲ ਲੋਕ ਅਦਾਲਤ ਲਗਾਈ ਗਈ, ਜਿਸ ਵਿਚ ਮੈਂਬਰਾਂ ਵਜੋਂ ਐਡਵੋਕੇਟ ਅਭਿਸ਼ੇਕ ਢੱਲ ਤੇ ਐਡਵੋਕੇਟ ਸਰਬਜੀਤ ਕੌਰ ਸ਼ਾਮਿਲ ਹੋਏ। ਇਸ ਮੌਕੇ ਵੱਖ-ਵੱਖ ਪੈਂਡਿੰਗ ਪਏ ਕੇਸਾਂ ਦਾ ਆਪਸੀ ਰਾਜੀਨਾਮੇ ਦੁਆਰਾ ਮੌਕੇ ’ਤੇ ਨਿਪਟਾਰਾ ਕੀਤਾ ਤੇ ਕੁੱਲ 61 ਕੇਸਾਂ ’ਚੋਂ 7 ਕੇਸਾਂ ਦਾ ਮੌਕੇ ’ਤੇ ਨਿਪਟਾਰਾ ਕੀਤਾ।
ਭੁਲੱਥ, 25 ਨਵੰਬਰ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਜੁਡੀਸ਼ੀਅਲ ਕੋਰਟ ਕੰਪਲੈਕਸ ਭੁਲੱਥ ਵਿਖੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਐਡੀਸ਼ਨਲ ਸਿਵਲ ਜੱਜ ਮੈਡਮ ਸ਼ਗੁਨ ਦੀ ਅਗਵਾਈ ਹੇਠ ਸਪੈਸ਼ਲ ਲੋਕ ਅਦਾਲਤ ਲਗਾਈ ਗਈ, ਜਿਸ ਵਿਚ ਮੈਂਬਰਾਂ ਵਜੋਂ ਐਡਵੋਕੇਟ ਅਭਿਸ਼ੇਕ ਢੱਲ ਤੇ ਐਡਵੋਕੇਟ ਸਰਬਜੀਤ ਕੌਰ ਸ਼ਾਮਿਲ ਹੋਏ। ਇਸ ਮੌਕੇ ਵੱਖ-ਵੱਖ ਪੈਂਡਿੰਗ ਪਏ ਕੇਸਾਂ ਦਾ ਆਪਸੀ ਰਾਜੀਨਾਮੇ ਦੁਆਰਾ ਮੌਕੇ ’ਤੇ ਨਿਪਟਾਰਾ ਕੀਤਾ ਤੇ ਕੁੱਲ 61 ਕੇਸਾਂ ’ਚੋਂ 7 ਕੇਸਾਂ ਦਾ ਮੌਕੇ ’ਤੇ ਨਿਪਟਾਰਾ ਕੀਤਾ। ਲੈਣ ਦੇਣ ਸੰਬੰਧੀ ਕੇਸਾਂ ਦੀ ਕੁੱਲ ਰਾਸ਼ੀ 58 ਲੱਖ 89 ਹਜ਼ਾਰ ਰੁਪਏ ਬਣਦੀ ਸੀ, ਜੋ ਨਿਪਟਾਰਾ ਕਰਵਾ ਦਿੱਤਾ ਗਿਆ। ਇਸ ਮੌਕੇ ਐਡਵੋਕੇਟ ਪਰਵਿੰਦਰ ਸਿੰਘ ਸਰਾਂ ਪ੍ਰਧਾਨ ਬਾਰ ਐਸੋਸੀਏਸ਼ਨ ਭੁਲੱਥ, ਐਡਵੋਕੇਟ ਸਤਪਾਲ ਵਧਾਵਨ ਮੈਂਬਰ ਲੋਕ ਅਦਾਲਤ,, ਐਡਵੋਕੇਟ ਕੁਲਵੰਤ ਸਿੰਘ ਸਹਿਗਲ, ਐਡਵੋਕੇਟ ਸੁਖਵਿੰਦਰ ਸਿੰਘ ਬੋਪਾਰਾਏ, ਐਡਵੋਕੇਟ ਗੁਰਪ੍ਰੀਤ ਸਿੰਘ ਰਤਨ, ਐਡਵੋਕੇਟ ਮਨਿੰਦਰ ਸਿੰਘ, ਐਡਵੋਕੇਟ ਮਨਦੀਪ ਸਿੰਘ ਮੁਲਤਾਨੀ, ਐਡਵੋਕੇਟ ਮੰਜੂ ਬਾਲਾ, ਐਡਵੋਕੇਟ ਏ. ਪੀ ਐਸ. ਬੇਦੀ, ਐਡਵੋਕੇਟ ਧਰੁਵ ਗੁਪਤਾ, ਐਡਵੋਕੇਟ ਅਭਿਸ਼ੇਕ ਢੱਲ, ਐਡਵੋਕੇਟ ਅਨੂਪ ਸਿੰਘ, ਐਡਵੋਕੇਟ ਨਵਜਿੰਦਰ ਸਿੰਘ, ਐਡਵੋਕੇਟ ਪੰਥਜੀਤ ਸਿੰਘ ਪੱਡਾ, ਐਡਵੋਕੇਟ ਜਗਜੀਤ ਸਿੰਘ ਟਾਂਡੀ, ਐਡਵੋਕੇਟ ਦੀਪਿਕਾ ਸਹੋਤਾ, ਐਡਵੋਕੇਟ ਅਮਨਦੀਪ ਕੌਰ, ਐਡਵੋਕੇਟ ਹਰਪ੍ਰੀਤ ਕੌਰ, ਐਡਵੋਕੇਟ ਸੁਮਨਜੀਤ ਕੌਰ ਐਡਵੋਕੇਟ ਨਵਸੰਦੀਪ ਕੌਰ, ਐਡਵੋਕੇਟ ਨਵਨੀਤ ਕੁਮਾਰ ਸਹਿਗਲ, ਐਡਵੋਕੇਟ ਆਜ਼ਾਦ ਸਿੱਧੂ ਹਾਜ਼ਰ ਸਨ। ਇਸ ਮੌਕੇ ਰੀਡਰ ਗੁਰਮੇਲ ਸਿੰਘ, ਯਾਦਵਿੰਦਰ ਸਿੰਘ, ਸਟੈਨੋਗ੍ਰਾਫਰ ਪਾਰੁਸ ਸਹੋਤਾ, ਅਰੁਣ, ਰਾਹੁਲ ਡਡਵਾਲ, ਜਤਿੰਦਰ ਸ਼ਰਮਾ ਤੇ ਸਾਜਨ ਸਹੋਤਾ ਹਾਜ਼ਰ ਸਨ।