ਵੈਟਰਨ ਖਿਡਾਰੀ ਸ਼ਿਵ ਕੁਮਾਰ ਨੇ ਜੈਵਲਿਨ ਥਰੋ ’ਚ ਜਿੱਤਿਆ ਗੋਲਡ, 400 ਮੀਟਰ ਦੌਡ਼ ਵਿਚ ਕਾਂਸੀ ਦਾ ਤਮਗਾ
ਨਡਾਲਾ, 26 ਨਵੰਬਰ (ਰਘਬਿੰਦਰ ਸਿੰਘ)-ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿਖੇ ਕਰਵਾਈਆਂ ਗਈਆਂ ‘ਖੇਡਾਂ ਵਤਨ ਪੰਜਾਬ ਦੀਆਂ’ ’ਚ ਨਡਾਲਾ ਦੇ ਵੈਟਰਨ ਖਿਡਾਰੀ ਸ਼ਿਵ ਕੁਮਾਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜੈਵਲਿਨ ਥਰੋ ’ਚ ਗੋਲਡ ਮੈਡਲ ਤੇ 400 ਮੀਟਰ ਦੌਡ਼ ’ਚ ਕਾਂਸੀ ਦਾ ਤਮਗਾ ਜਿੱਤ ਕੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ। ਜ਼ਿਕਰਯੋਗ ਹੈ ਕਿ ਸ਼ਿਵ ਕੁਮਾਰ ਇਸ ਤੋਂ ਪਹਿਲਾਂ ਵੀ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖੇਡ ਮੁਕਾਬਲਿਆਂ ਵਿਚ ਆਪਣੀ ਖੇਡ ਪ੍ਰਤਿਭਾ ਦਾ ਲੋਹਾ ਮਨਵਾ ਚੁੱਕੇ ਹਨ ਅਤੇ ਗੋਲਡ ਮੈਡਲ ਜਿੱਤ ਕੇ ਇਲਾਕੇ ਦਾ ਮਾਣ ਵਧਾ ਚੁੱਕੇ ਹਨ।
ਜਿੱਤੇ ਹੋਏ ਤਮਗਿਆਂ ਨਾਲ ਵੈਟਰਨ ਖਿਡਾਰੀ ਸ਼ਿਵ ਕੁਮਾਰ। ਅਜੀਤ ਤਸਵੀਰ
27-11-2026