ਕੈਮਿਸਟ ਤੇ ਮੈਡੀਕਲ ਸਟੋਰ ਮਾਲਕ ਪ੍ਰੀਗਾਬਾਲਿਨ ਸਾਲਟ ਵਾਲੀਆਂ ਦਵਾਈਆਂ ਨਾ ਰੱਖਣ-ਕਾਲੀਆ
ਭੁਲੱਥ, 26 ਨਵੰਬਰ (ਮੇਹਰ ਚੰਦ ਸਿੱਧੂ)-ਜ਼ਿਲ੍ਹਾ ਡਰੱਗ ਇੰਸਪੈਕਟਰ ਮੈਡਮ ਅਨੁਪਮਾ ਕਾਲੀਆ ਨੇ ਗੱਲਬਾਤ ਦੌਰਾਨ ਮੈਡੀਕਲ ਸਟੋਰਾਂ ਵਾਲਿਆਂ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਕੋਈ ਵੀ ਕੈਮਿਸਟ ਆਪਣੇ ਮੈਡੀਕਲ ਸਟੋਰ ’ਤੇ ਪ੍ਰੀਗਾਬਾਲਿਨ ਸਾਲਟ ਵਾਲੇ ਕੈਪਸੂਲ ਜਾਂ ਗੋਲੀਆਂ ਬਿਲਕੁਲ ਨਾ ਰੱਖਣ। ਉਨ੍ਹਾਂ ਕਿਹਾ ਕਿ ਇਸ ਸਬੰਧੀ ਨੋਟੀਫ਼ਿਕੇਸ਼ਨ ਜਾਰੀ ਹੋ ਚੁੱਕਾ ਹੈ ਤੇ ਪ੍ਰੀਗਾਬਾਲਿਨ ਸਾਲਟ ’ਤੇ ਪੂਰੀ ਤਰ੍ਹਾਂ ਪਾਬੰਦੀ ਲੱਗ ਚੁੱਕੀ ਹੈ।
ਭੁਲੱਥ, 26 ਨਵੰਬਰ (ਮੇਹਰ ਚੰਦ ਸਿੱਧੂ)-ਜ਼ਿਲ੍ਹਾ ਡਰੱਗ ਇੰਸਪੈਕਟਰ ਮੈਡਮ ਅਨੁਪਮਾ ਕਾਲੀਆ ਨੇ ਗੱਲਬਾਤ ਦੌਰਾਨ ਮੈਡੀਕਲ ਸਟੋਰਾਂ ਵਾਲਿਆਂ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਕੋਈ ਵੀ ਕੈਮਿਸਟ ਆਪਣੇ ਮੈਡੀਕਲ ਸਟੋਰ ’ਤੇ ਪ੍ਰੀਗਾਬਾਲਿਨ ਸਾਲਟ ਵਾਲੇ ਕੈਪਸੂਲ ਜਾਂ ਗੋਲੀਆਂ ਬਿਲਕੁਲ ਨਾ ਰੱਖਣ। ਉਨ੍ਹਾਂ ਕਿਹਾ ਕਿ ਇਸ ਸਬੰਧੀ ਨੋਟੀਫ਼ਿਕੇਸ਼ਨ ਜਾਰੀ ਹੋ ਚੁੱਕਾ ਹੈ ਤੇ ਪ੍ਰੀਗਾਬਾਲਿਨ ਸਾਲਟ ’ਤੇ ਪੂਰੀ ਤਰ੍ਹਾਂ ਪਾਬੰਦੀ ਲੱਗ ਚੁੱਕੀ ਹੈ। ਉਨ੍ਹਾਂ ਜ਼ਿਲ੍ਹੇ ਦੇ ਸਮੂਹ ਕੈਮਿਸਟਾਂ ਮੈਡੀਕਲ ਸਟੋਰਾਂ ਦੇ ਮਾਲਕਾਂ ਨੂੰ ਤਾਡ਼ਨਾ ਕਰਦਿਆਂ ਕਿਹਾ ਕਿ ਜੇਕਰ ਕੋਈ ਵੀ ਆਪਣੀ ਦੁਕਾਨ ’ਤੇ ਪ੍ਰੀਗਾਬਾਲਿਨ ਕੈਪਸੂਲ ਵਗੈਰਾ ਵੇਚਦਾ ਪਾਇਆ ਗਿਆ ਤਾਂ ਉਸ ਖ਼ਿਲਾਫ਼ ਤੁਰੰਤ ਕਾਰਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਮੈਡੀਕਲ ਸਟੋਰ ’ਤੇ ਪ੍ਰੀਗਾਬਾਲਿਨ ਸਾਲਟ ਵਾਲੀਆਂ ਦਵਾਈਆਂ ਹਨ ਤਾਂ ਤੁਰੰਤ ਸਟਾਕ ਚੁੱਕਿਆ ਜਾਵੇ। ਉਨ੍ਹਾਂ ਕਿਹਾ ਕਿ ਨਸ਼ਾ ਵਿਰੋਧੀ ਮੁਹਿੰਮ ਤਹਿਤ ਪੰਜਾਬ ਸਰਕਾਰ ਵੱਲੋਂ ਸਖ਼ਤ ਕਦਮ ਉਠਾਏ ਜਾ ਰਹੇ ਹਨ , ਕਿਉਂਕਿ ਪ੍ਰੀਗਾਬਾਲਿਨ ਕੈਪਸੂਲ ਦੀ ਦੁਰਵਰਤੋਂ ਹੁੰਦੀ ਪਾਈ ਜਾ ਰਹੀ ਸੀ , ਜਿਸ ਕਰਕੇ ਸਰਕਾਰ ਵਲੋਂ ਪੂਰੀ ਪਾਬੰਦੀ ਲਗਾ ਦਿੱਤੀ ਗਈ ਹੈ।