10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2025

ਪੀ.ਟੀ. ਊਸ਼ਾ ਵਲੋਂ ਬੀ.ਐਫ.ਆਈ. ਚੋਣਾਂ 'ਚ ਦੇਰੀ ਦਾ ਪਤਾ ਲਗਾਉਣ ਲਈ ਕਮੇਟੀ ਦਾ ਗਠਨ

ਨਵੀਂ ਦਿੱਲੀ, 13 ਜੁਲਾਈ (ਪੀ.ਟੀ.ਆਈ.)-ਇੰਡੀਅਨ ਓਲੰਪਿਕ ਐਸੋਸੀਏਸ਼ਨ (ਆਈ. ਓ. ਏ.) ਦੇ ਪ੍ਰਧਾਨ ਪੀਟੀ ਊਸ਼ਾ ਨੇ ਬਾਕਸਿੰਗ ਫੈਡਰੇਸ਼ਨ ਆਫ਼ ਇੰਡੀਆ (ਬੀ. ਐਫ. ਆਈ.) ਦੀਆਂ ਚੋਣਾਂ 'ਚ ਦੇਰੀ ਦੇ ਕਾਰਨਾਂ ਦਾ ਪਤਾ ਲਗਾਉਣ ਅਤੇ ਨਿਰਪੱਖ ਤੇ ਸਮੇਂ ਸਿਰ ਚੋਣਾਂ ਨੂੰ ਯਕੀਨੀ ਬਣਾਉਣ ਲਈ ਇਕ ਰੋਡਮੈਪ ਦੀ ਸਿਫ਼ਾਰਸ਼ ਕਰਨ ਲਈ 3 ਮੈਂਬਰੀ 'ਤੱਥ ਖੋਜ' ...

Ad Position 21
No active advertisement
ਅਜੀਤ ਡੈਸਕ 13-07-2025

ਨਵੀਂ ਦਿੱਲੀ, 13 ਜੁਲਾਈ (ਪੀ.ਟੀ.ਆਈ.)-ਇੰਡੀਅਨ ਓਲੰਪਿਕ ਐਸੋਸੀਏਸ਼ਨ (ਆਈ. ਓ. ਏ.) ਦੇ ਪ੍ਰਧਾਨ ਪੀਟੀ ਊਸ਼ਾ ਨੇ ਬਾਕਸਿੰਗ ਫੈਡਰੇਸ਼ਨ ਆਫ਼ ਇੰਡੀਆ (ਬੀ. ਐਫ. ਆਈ.) ਦੀਆਂ ਚੋਣਾਂ 'ਚ ਦੇਰੀ ਦੇ ਕਾਰਨਾਂ ਦਾ ਪਤਾ ਲਗਾਉਣ ਅਤੇ ਨਿਰਪੱਖ ਤੇ ਸਮੇਂ ਸਿਰ ਚੋਣਾਂ ਨੂੰ ਯਕੀਨੀ ਬਣਾਉਣ ਲਈ ਇਕ ਰੋਡਮੈਪ ਦੀ ਸਿਫ਼ਾਰਸ਼ ਕਰਨ ਲਈ 3 ਮੈਂਬਰੀ 'ਤੱਥ ਖੋਜ' ਕਮੇਟੀ ਦਾ ਗਠਨ ਕੀਤਾ ਹੈ | ਸ਼ੁੱਕਰਵਾਰ ਨੂੰ ਗਠਿਤ ਇਸ ਕਮੇਟੀ ਦੀ ਅਗਵਾਈ ਆਈ.ਓ.ਏ. ਦੇ ਖਜ਼ਾਨਚੀ ਸਹਿਦੇਵ ਯਾਦਵ ਕਰਨਗੇ, ਜਦੋਂ ਕਿ ਆਈ.ਓ.ਏ. ਕਾਰਜਕਾਰੀ ਕੌਂਸਲ ਦੇ ਮੈਂਬਰ ਭੂਪੇਂਦਰ ਸਿੰਘ ਬਾਜਵਾ ਤੇ ਵਕੀਲ ਪਾਇਲ ਕਾਕੜਾ ਇਸ ਦੇ ਮੈਂਬਰ ਹਨ | 11 ਜੁਲਾਈ ਦੇ ਆਈ.ਓ.ਏ. ਦੇ ਦਫ਼ਤਰੀ ਹੁਕਮ 'ਚ ਊਸ਼ਾ ਨੇ ਕਿਹਾ ਕਿ ਬੀ.ਐਫ.ਆਈ. ਦੀ ਮੌਜੂਦਾ ਕਾਰਜਕਾਰੀ ਕਮੇਟੀ ਦਾ ਕਾਰਜਕਾਲ 2 ਫਰਵਰੀ ਨੂੰ ਖਤਮ ਹੋ ਗਿਆ ਸੀ ਤੇ ਉਦੋਂ ਤੋਂ ਕੋਈ ਨਵੀਂ ਚੋਣ ਨਹੀਂ ਹੋਈ ਹੈ | ਹੁਕਮ 'ਚ ਕਿਹਾ ਗਿਆ ਕਿ ਇਹ ਕਮੇਟੀ ਬੀ.ਐਫ.ਆਈ. ਦੀ ਮੌਜੂਦਾ ਕਾਨੂੰਨੀ ਤੇ ਪ੍ਰਸ਼ਾਸਕੀ ਸਥਿਤੀ ਦੀ ਜਾਂਚ ਕਰੇਗੀ ਤੇ ਭਾਰਤ 'ਚ ਮੁੱਕੇਬਾਜ਼ੀ ਦੇ ਸੰਚਾਲਨ ਅਤੇ ਕੰਮਕਾਜ 'ਤੇ ਦੇਰੀ ਦੇ ਪ੍ਰਭਾਵਾਂ ਦਾ ਮੁਲਾਂਕਣ ਕਰੇਗੀ | ਇਹ ਕਮੇਟੀ ਵਿਸ਼ਵ ਮੁੱਕੇਬਾਜ਼ੀ ਨਾਲ ਗੱਲਬਾਤ ਸਮੇਤ ਜ਼ਰੂਰੀ ਕਾਰਵਾਈ ਦੀ ਸਿਫ਼ਾਰਸ਼ ਕਰੇਗੀ ਅਤੇ ਨਿਰਪੱਖ ਅਤੇ ਸਮੇਂ ਸਿਰ ਚੋਣਾਂ ਕਰਵਾਉਣ ਲਈ ਇਕ ਸਪੱਸ਼ਟ ਰੋਡਮੈਪ ਸੁਝਾਏਗੀ |

Ad Position 22
No active advertisement
ਪਿਛਲੀ ਖ਼ਬਰ ਚਿੱਤਰਕਾਰ ਵਲੋਂ ਆਪ੍ਰੇਸ਼ਨ ਸੰਧੂਰ ਨੂੰ ਪ੍ਰਦਰਸ਼ਨੀ ਸਮਰਪਿਤ ਅਗਲੀ ਖ਼ਬਰ ਤਾਮਿਲਨਾਡੂ 'ਚ ਤੇਲ ਲਿਜਾ ਰਹੀ ਮਾਲ ਗੱਡੀ ਦੇ ਡੱਬਿਆਂ ਨੂੰ ਲੱਗੀ ਅੱਗ
Ad Position 24