08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2025

ਕਾਰ ਦਰੱਖਤ 'ਚ ਵੱਜਣ ਨਾਲ ਤਿੰਨ ਦੀ ਮੌਤ

ਅਟਾਰੀ, (ਅੰਮ੍ਰਿਤਸਰ), 14 ਜੁਲਾਈ (ਗੁਰਦੀਪ ਸਿੰਘ ਅਟਾਰੀ /ਰਾਜਿੰਦਰ ਸਿੰਘ ਰੂਬੀ)-ਕੌਮਾਂਤਰੀ ਅਟਾਰੀ-ਵਾਹਗਾ ਹਾ...

Ad Position 21
No active advertisement
ਅਜੀਤ ਡੈਸਕ 14-07-2025

ਅਟਾਰੀ, (ਅੰਮ੍ਰਿਤਸਰ), 14 ਜੁਲਾਈ (ਗੁਰਦੀਪ ਸਿੰਘ ਅਟਾਰੀ /ਰਾਜਿੰਦਰ ਸਿੰਘ ਰੂਬੀ)-ਕੌਮਾਂਤਰੀ ਅਟਾਰੀ-ਵਾਹਗਾ ਹਾਈਵੇਅ 'ਤੇ ਸਥਿਤ ਪੁਲਿਸ ਥਾਣਾ ਘਰਿੰਡਾ ਤੋਂ ਪਿੰਡ ਲਹੌਰੀਮੱਲ-ਭਕਨਾ ਨੂੰ ਜਾਂਦੇ ਰੋਡ ਉਤੇ ਕਾਰ ਦਰੱਖਤ ਵਿਚ ਵੱਜਣ ਕਾਰਨ ਭਿਆਨਕ ਹਾਦਸਾ ਵਾਪਰਿਆ, ਜਿਸ ਵਿਚ ਤਿੰਨ ਦੀ ਮੌਤ ਹੋ ਗਈ। ਇਹ ਘਟਨਾ ਪਿੰਡ ਲਾਹੌਰਮੱਲ ਨਜ਼ਦੀਕ ਹੋਈ, ਜਿਸ ਤੋਂ ਬਾਅਦ ਰਾਹਗੀਰਾਂ ਵਲੋਂ ਜ਼ਖਮੀਆਂ ਨੂੰ ਅੰਮ੍ਰਿਤਸਰ ਦੇ ਹਸਪਤਾਲ ਲਿਜਾਇਆ ਗਿਆ।

ਕਾਰ ਤੇਜ਼ ਰਫਤਾਰ ਨਾਲ ਦਰੱਖਤ ਵਿਚ ਵੱਜਣ ਕਾਰਨ ਡਰਾਈਵਰ ਦੀ ਮੌਕੇ ਉਤੇ ਹੀ ਮੌਤ ਹੋ ਗਈ ਅਤੇ 2 ਨੇ ਥੋੜ੍ਹੀ ਦੇਰ ਬਾਅਦ ਦਮ ਤੋੜ ਦਿੱਤਾ। ਮ੍ਰਿਤਕਾਂ ਦੀ ਪਛਾਣ ਬਾਬਾ ਹੀਰਾ ਸਿੰਘ ਵਾਸੀ ਪਿੰਡ ਸੁਰਸਿੰਘ ਜ਼ਿਲ੍ਹਾ ਤਰਨ ਤਾਰਨ ਵਜੋਂ ਹੋਈ। ਬਾਕੀ 2 ਮੈਂਬਰ ਵੀ ਮ੍ਰਿਤਕ ਬਾਬਾ ਹੀਰਾ ਸਿੰਘ ਦੇ ਪਰਿਵਾਰਿਕ ਮੈਂਬਰ ਹੀ ਹਨ। 

Ad Position 22
No active advertisement
ਪਿਛਲੀ ਖ਼ਬਰ ਬਜ਼ੁਰਗ ਦੌੜਾਕ ਫੌਜਾ ਸਿੰਘ ਦਾ 114 ਸਾਲ ਦੀ ਉਮਰ 'ਚ ਦਿਹਾਂਤ ਅਗਲੀ ਖ਼ਬਰ ਭਾਰਤ ਬਨਾਮ ਇੰਗਲੈਂਡ : ਤੀਜੇ ਟੈਸਟ 'ਚ ਭਾਰਤ 22 ਦੌੜਾਂ ਨਾਲ ਹਰਿਆ
Ad Position 24