08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2025

ਪ੍ਰਸਿੱਧ ਅਦਾਕਾਰਾ ਬੀ. ਸਰੋਜਾ ਦੇਵੀ ਦਾ ਦਿਹਾਂਤ, 200 ਤੋਂ ਵੱਧ ਕੀਤੀਆਂ ਫਿਲਮਾਂ

ਚੇਨਈ, 14 ਜੁਲਾਈ - ਤਮਿਲ ਸਿਨੇਮਾ ਦੀ ਦਿੱਗਜ ਅਦਾਕਾਰਾ ਬੀ. ਸਰੋਜਾ ਦੇਵੀ ਹੁਣ ਸਾਡੇ ਵਿਚਕਾਰ ਨਹੀਂ ਰਹੇ । ਬੀ. ਸਰੋਜਾ ਦੇਵੀ ਨੇ 87 ਸਾਲ ਦੀ ਉਮਰ ਵਿਚ ਆਖਰੀ ਸਾਹ ਲਿਆ। ਸਰੋਜਾ ਦੇਵੀ ਦੇ ਦਿਹਾਂਤ ਨਾਲ ਇੰਡਸਟਰੀ ...

Ad Position 21
No active advertisement
ਅਜੀਤ ਡੈਸਕ 14-07-2025

ਚੇਨਈ, 14 ਜੁਲਾਈ - ਤਮਿਲ ਸਿਨੇਮਾ ਦੀ ਦਿੱਗਜ ਅਦਾਕਾਰਾ ਬੀ. ਸਰੋਜਾ ਦੇਵੀ ਹੁਣ ਸਾਡੇ ਵਿਚਕਾਰ ਨਹੀਂ ਰਹੇ । ਬੀ. ਸਰੋਜਾ ਦੇਵੀ ਨੇ 87 ਸਾਲ ਦੀ ਉਮਰ ਵਿਚ ਆਖਰੀ ਸਾਹ ਲਿਆ। ਸਰੋਜਾ ਦੇਵੀ ਦੇ ਦਿਹਾਂਤ ਨਾਲ ਇੰਡਸਟਰੀ ਸੋਗ 'ਚ ਹੈ । ਬੀ. ਸਰੋਜਾ ਦੇਵੀ ਦਾ ਫ਼ਿਲਮੀ ਕਰੀਅਰ ਬਹੁਤ ਲੰਮਾ ਰਿਹਾ ਅਤੇ ਇਸ ਦੌਰਾਨ ਉਨ੍ਹਾਂ ਨੇ 200 ਤੋਂ ਵੱਧ ਫ਼ਿਲਮਾਂ ਵਿਚ ਕੰਮ ਕੀਤਾ। ਸਰੋਜਾ ਦੇਵੀ ਨੇ 17 ਸਾਲ ਦੀ ਉਮਰ ਵਿਚ ਆਪਣਾ ਕਰੀਅਰ ਸ਼ੁਰੂ ਕੀਤਾ।

ਛੋਟੀ ਉਮਰ ਵਿਚ ਆਪਣਾ ਫਿਲਮੀ ਸਫ਼ਰ ਸ਼ੁਰੂ ਕਰਨ ਵਾਲੀ ਸਰੋਜਾ ਨੇ ਸਖ਼ਤ ਮਿਹਨਤ ਕੀਤੀ ਅਤੇ ਪ੍ਰਸਿੱਧੀ ਪ੍ਰਾਪਤ ਕੀਤੀ। ਸਰੋਜਾ ਦੇਵੀ ਦੱਖਣੀ ਸਿਨੇਮਾ ਦੀਆਂ ਪ੍ਰਸਿੱਧ ਅਭਿਨੇਤਰੀਆਂ ਵਿਚੋਂ ਇਕ ਸੀ।  

ਸਰੋਜਾ ਦੇਵੀ ਨੇ 1959 'ਚ ਬਾਲੀਵੁੱਡ 'ਚ ਡੈਬਿਊ ਕੀਤਾ ਸੀ।ਸਰੋਜਾ ਨੂੰ ਦਿਲੀਪ ਕੁਮਾਰ ਨਾਲ ਫ਼ਿਲਮ 'ਪੈਗ਼ਾਮ ' 'ਚ ਦੇਖਿਆ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ 'ਬੇਟੀ ਬੇਟੇ', 'ਸਸੁਰਾਲ', 'ਪਿਆਰ ਕਿਆ ਤੋ ਡਰਨਾ ਕਯਾ' ਵਰਗੀਆਂ ਫਿਲਮਾਂ 'ਚ ਆਪਣਾ ਹੁਨਰ ਦਿਖਾਇਆ। ਦਿਲੀਪ ਕੁਮਾਰ ਹੀ ਨਹੀਂ, ਉਹ ਸੁਨੀਲ ਦੱਤ, ਸ਼ੰਮੀ ਕਪੂਰ, ਰਾਜ ਕਪੂਰ ਵਰਗੇ ਮਸ਼ਹੂਰ ਸਿਤਾਰਿਆਂ ਨਾਲ ਵੀ ਕੰਮ ਕਰ ਚੁੱਕੇ ਹਨ ।

Ad Position 22
No active advertisement
ਪਿਛਲੀ ਖ਼ਬਰ ਯੂ.ਏ.ਈ.: ਮੁੱਖ ਮੰਤਰੀ ਮੋਹਨ ਯਾਦਵ 'ਮੱਧ ਪ੍ਰਦੇਸ਼ ਵਪਾਰ ਨਿਵੇਸ਼ ਫੋਰਮ' ਪ੍ਰੋਗਰਾਮ ਵਿਚ ਹੋਏ ਸ਼ਾਮਿਲ ਅਗਲੀ ਖ਼ਬਰ ਅਦਾਰਾ 'AJIT' ਵਲੋਂ ਬਜ਼ੁਰਗ ਦੌੜਾਕ Fauja Singh ਨੂੰ ਸ਼ਰਧਾਂਜਲੀ
Ad Position 24