03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2025

ਫ਼ਾਜ਼ਿਲਕਾ ’ਚ ਚਾਰ ਦਿਨਾਂ ਲਈ ਮੁਕੰਮਲ ਬੰਦ ਰਹਿਣਗੀਆਂ ਸਪੇਅਰ ਪਾਰਟਸ ਦੀਆਂ ਦੁਕਾਨਾਂ

ਫਾਜ਼ਿਲਕਾ, 23 ਜੁਲਾਈ (ਬਲਜੀਤ ਸਿੰਘ) - ਫਾਜ਼ਿਲਕਾ ਦੇ ਵਿਚ ਸਪੇਅਰ ਪਾਰਟਸ ਯੂਨੀਅਨ ਵਲੋਂ ਗਰਮੀਆਂ ਨੂੰ ਦੇਖਦੇ ਹੋਏ ਚਾਰ ਦਿਨਾਂ ਲਈ ਬਾਜ਼ਾਰ ਬੰਦ ਦਾ ਐਲਾਨ ਕੀਤਾ ਗਿਆ...

Ad Position 21
No active advertisement
ਅਜੀਤ ਡੈਸਕ 23-07-2025

ਫਾਜ਼ਿਲਕਾ, 23 ਜੁਲਾਈ (ਬਲਜੀਤ ਸਿੰਘ) - ਫਾਜ਼ਿਲਕਾ ਦੇ ਵਿਚ ਸਪੇਅਰ ਪਾਰਟਸ ਯੂਨੀਅਨ ਵਲੋਂ ਗਰਮੀਆਂ ਨੂੰ ਦੇਖਦੇ ਹੋਏ ਚਾਰ ਦਿਨਾਂ ਲਈ ਬਾਜ਼ਾਰ ਬੰਦ ਦਾ ਐਲਾਨ ਕੀਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਸਪੇਅਰ ਪਾਰਟਸ ਯੂਨੀਅਨ ਫਾਜ਼ਿਲਕਾ ਦੇ ਪ੍ਰਧਾਨ ਗੁਰਕੀਰਤ ਸਿੰਘ ਕਾਲੂ ਨੇ ਦੱਸਿਆ ਕਿ ਆਉਣ ਵਾਲੀ 24, 25, 26 ਅਤੇ 27 ਜੁਲਾਈ ਨੂੰ ਫ਼ਾਜ਼ਿਲਕਾ ਦੇ ਵਿਚ ਸਮੂਹ ਸਪੇਅਰ ਪਾਰਟਸ ਜਿਨ੍ਹਾਂ ਵਿਚ ਟਰੈਕਟਰ ਸਪੇਅਰ ਪਾਰਟ, ਕੰਬਾਈਨ ਸਪੇਅਰ ਪਾਰਟ ਆਦਿ ਹੋਰ ਦੁਕਾਨਾਂ ਪੂਰਨ ਤੌਰ ’ਤੇ ਬੰਦ ਰੱਖੀਆਂ ਜਾਣਗੀਆਂ।

ਹੋਰ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਸੁਖਵਿੰਦਰ ਸਿੰਘ ਛਿੰਦੀ ਅਤੇ ਕੇਵਲ ਕ੍ਰਿਸ਼ਨ ਕੈਪਟਨ ਨੇ ਦੱਸਿਆ ਕਿ ਇਨ੍ਹਾਂ ਚਾਰ ਦਿਨਾਂ ਦੌਰਾਨ ਫ਼ਾਜ਼ਿਲਕਾ ਦੇ ਵਿਚ ਸਾਰੀਆਂ ਖਰੀਦ ਦੀਆਂ ਦੁਕਾਨਾਂ ਅਤੇ ਵਰਕਸ਼ਾਪਾਂ ਵੀ ਪੂਰਨ ਤੌਰ ’ਤੇ ਬੰਦ ਰੱਖੀਆਂ ਜਾਣਗੀਆਂ ਤੇ ਇਸ ਬੰਦ ਦੇ ਵਿਚ ਉਨ੍ਹਾਂ ਨੂੰ ਹੋਰ ਸਪੇਅਰ ਪਾਰਟ ਯੂਨੀਅਨਾਂ ਦਾ ਵੀ ਪੂਰਾ ਸਹਿਯੋਗ ਮਿਲਿਆ ਹੈ। ਉਨ੍ਹਾਂ ਵਲੋਂ ਨਾਲ ਹੀ ਇਲਾਕੇ ਦੇ ਕਿਸਾਨਾਂ ਅਤੇ ਹੋਰ ਗਾਹਕਾਂ ਨੂੰ ਇਹ ਅਪੀਲ ਵੀ ਕੀਤੀ ਗਈ ਕਿ ਜਿਨ੍ਹਾਂ ਨੂੰ ਕੁਝ ਜ਼ਰੂਰੀ ਸਮਾਨ ਦੀ ਲੋੜ ਹੈ ਤਾਂ ਉਹ ਇਨ੍ਹਾਂ ਤਾਰੀਖ਼ਾਂ ਤੋਂ ਬਾਅਦ ਵਿਚ ਹੀ ਬਾਜ਼ਾਰ ਆਉਣ ਤਾਂ ਕਿ ਕਿਸੇ ਨੂੰ ਕੋਈ ਤਕਲੀਫ਼ ਦਾ ਸਾਹਮਣਾ ਨਾ ਕਰਨਾ ਪਵੇ।

Ad Position 22
No active advertisement
ਪਿਛਲੀ ਖ਼ਬਰ ਟਰੰਪ ਵਲੋਂ ਭਾਰਤ-ਪਾਕਿਸਤਾਨ ਜੰਗਬੰਦੀ ਦੇ ਦਾਅਵੇ ਨੂੰ ‘25 ਵਾਰ’ ਦੁਹਰਾਏ ਜਾਣ ’ਤੇ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ’ਤੇ... ਅਗਲੀ ਖ਼ਬਰ ਸਿੱਖ ਸੰਸਥਾਵਾਂ, ਭਾਰਤ ਤੇ ਪੰਜਾਬ ਸਰਕਾਰਾਂ 23 ਜੁਲਾਈ ਨੂੰ ‘ਗੁਰੂ ਨਾਨਕ ਜਹਾਜ਼ ਯਾਦਗਾਰੀ ਦਿਹਾੜੇ ਵਜੋਂ ਐਲਾਨਣ- ਜਥੇਦਾਰ...
Ad Position 24