25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2025

ਯੂਏਈ ਵਿਚ ਹੋਵੇਗਾ ਪੁਰਸ਼ ਏਸ਼ੀਆ ਕੱਪ 2025, ਭਾਰਤ-ਪਾਕਿ ਮਹਾਂਮੁਕਾਬਲਾ 14 ਸਤੰਬਰ ਨੂੰ

ਢਾਕਾ, 26 ਜੁਲਾਈ - ਏਸ਼ੀਅਨ ਕ੍ਰਿਕਟ ਕੌਂਸਲ (ਏਸੀਸੀ) ਦੇ ਪ੍ਰਧਾਨ ਮੋਹਸਿਨ ਨਕਵੀ ਨੇ ਪੁਸ਼ਟੀ ਕੀਤੀ ਹੈ ਕਿ ਏਸ਼ੀਆ ਕੱਪ 2025 ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ 9 ਤੋਂ 28 ਸਤੰਬਰ ਤੱਕ ਆਯੋਜਿਤ ਕੀਤਾ ਜਾਵੇਗਾ ਅਤੇ ਇਹ ਟੂਰਨਾਮੈਂਟ ਹਾਈਬ੍ਰਿਡ...

Ad Position 21
No active advertisement
ਅਜੀਤ ਡੈਸਕ 26-07-2025

ਢਾਕਾ, 26 ਜੁਲਾਈ - ਏਸ਼ੀਅਨ ਕ੍ਰਿਕਟ ਕੌਂਸਲ (ਏਸੀਸੀ) ਦੇ ਪ੍ਰਧਾਨ ਮੋਹਸਿਨ ਨਕਵੀ ਨੇ ਪੁਸ਼ਟੀ ਕੀਤੀ ਹੈ ਕਿ ਏਸ਼ੀਆ ਕੱਪ 2025 ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ 9 ਤੋਂ 28 ਸਤੰਬਰ ਤੱਕ ਆਯੋਜਿਤ ਕੀਤਾ ਜਾਵੇਗਾ ਅਤੇ ਇਹ ਟੂਰਨਾਮੈਂਟ ਹਾਈਬ੍ਰਿਡ ਮਾਡਲ ਵਿਚ ਖੇਡਿਆ ਜਾਵੇਗਾ। ਨਕਵੀ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਏਸੀਸੀ ਦੀ ਮੀਟਿੰਗ 24 ਜੁਲਾਈ ਨੂੰ ਢਾਕਾ ਵਿਚ ਹੋਈ ਸੀ।

ਭਾਰਤ ਨੇ ਢਾਕਾ ਵਿਚ ਹੋਈ ਮਹੱਤਵਪੂਰਨ ਏਸ਼ੀਅਨ ਕ੍ਰਿਕਟ ਕੌਂਸਲ ਦੀ ਮੀਟਿੰਗ ਵਿਚ ਵਰਚੁਅਲੀ ਹਿੱਸਾ ਲਿਆ, ਪਰ ਬੀਸੀਸੀਆਈ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਉਹ ਕਿਸੇ ਵੀ ਪ੍ਰਤੀਨਿਧੀ ਨੂੰ ਸਰੀਰਕ ਤੌਰ 'ਤੇ ਢਾਕਾ ਨਹੀਂ ਭੇਜੇਗਾ। ਇਸ ਦੇ ਬਾਵਜੂਦ, ਮੋਹਸਿਨ ਨਕਵੀ ਦੀ ਪ੍ਰਧਾਨਗੀ ਹੇਠ ਯੂਏਈ ਨੂੰ ਟੂਰਨਾਮੈਂਟ ਦੀ ਮੇਜ਼ਬਾਨੀ ਦੇ ਅਧਿਕਾਰ ਦਿੱਤੇ ਗਏ।

ਭਾਰਤ ਅਤੇ ਪਾਕਿਸਤਾਨ ਇਕੋ ਗਰੁੱਪ ਵਿਚ ਹਨ। ਦੋਵਾਂ ਵਿਚਾਲੇ ਪਹਿਲਾ ਮੈਚ 14 ਸਤੰਬਰ ਨੂੰ ਹੋਵੇਗਾ। ਜੇਕਰ ਦੋਵੇਂ ਟੀਮਾਂ ਸੁਪਰ-4 ਪੜਾਅ ਵਿਚ ਪਹੁੰਚ ਜਾਂਦੀਆਂ ਹਨ, ਤਾਂ ਇੱਥੇ ਵੀ ਦੋਵਾਂ ਵਿਚਾਲੇ ਮੈਚ 21 ਸਤੰਬਰ ਨੂੰ ਖੇਡਿਆ ਜਾਵੇਗਾ।

Ad Position 22
No active advertisement
ਪਿਛਲੀ ਖ਼ਬਰ ਖੜਗੇ ਵਲੋਂ ਬਿਹਾਰ ਵਿਧਾਨ ਸਭਾ ਚੋਣਾਂ ਲਈ ਸਕ੍ਰੀਨਿੰਗ ਕਮੇਟੀ ਦਾ ਗਠਨ ਅਗਲੀ ਖ਼ਬਰ ਆਪ੍ਰੇਸ਼ਨ ਸੰਧੂਰ 'ਤੇ ਨਵਾਂ ਮਾਡਿਊਲ ਜਾਰੀ ਕਰੇਗਾ ਐਨਸੀਈਆਰਟੀ
Ad Position 24