24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2025

ਮਾਨਾਂਵਾਲਾ ਵਿਖੇ ਵਾਪਰੇ ਸੜਕ ਹਾਦਸੇ ਵਿਚ ਇਕ ਐਕਟਿਵਾ ਸਵਾਰ ਨੌਜਵਾਨ ਦੀ ਮੌਤ

ਮਾਨਾਂਵਾਲਾ (ਅੰਮ੍ਰਿਤਸਰ), 27 ਜੁਲਾਈ (ਗੁਰਦੀਪ ਸਿੰਘ ਨਾਗੀ) - ਅੰਮ੍ਰਿਤਸਰ-ਜਲੰਧਰ ਜੀ.ਟੀ. ਰੋਡ ‘ਤੇ ਕਮਿਊਨਟੀ ਹੈਲਥ ਸੈਂਟਰ ਮਾਨਾਂਵਾਲਾ ਨੇੜੇ ਵਾਪਰੇ ਦਰਦਨਾਕ ਸੜਕ ਹਾਦਸੇ ਵਿਚ ਇਕ ਨੌਜਵਾਨ ਹਰਿੰਦਰ ਸਿੰਘ ਵਾਸੀ...

Ad Position 21
No active advertisement
ਅਜੀਤ ਡੈਸਕ 27-07-2025

ਮਾਨਾਂਵਾਲਾ (ਅੰਮ੍ਰਿਤਸਰ), 27 ਜੁਲਾਈ (ਗੁਰਦੀਪ ਸਿੰਘ ਨਾਗੀ) - ਅੰਮ੍ਰਿਤਸਰ-ਜਲੰਧਰ ਜੀ.ਟੀ. ਰੋਡ ‘ਤੇ ਕਮਿਊਨਟੀ ਹੈਲਥ ਸੈਂਟਰ ਮਾਨਾਂਵਾਲਾ ਨੇੜੇ ਵਾਪਰੇ ਦਰਦਨਾਕ ਸੜਕ ਹਾਦਸੇ ਵਿਚ ਇਕ ਨੌਜਵਾਨ ਹਰਿੰਦਰ ਸਿੰਘ ਵਾਸੀ ਬੰਡਾਲਾ ਦੀ ਮੌਤ ਹੋ ਗਈ ।

ਜਾਣਕਾਰੀ ਅਨੁਸਾਰ ਐਕਟਿਵਾ ਸਵਾਰ ਹਰਿੰਦਰ ਸਿੰਘ ਕਮਿਊਨਟੀ ਹੈਲਥ ਸੈਂਟਰ ਮਾਨਾਂਵਾਲਾ ਤੋਂ ਦਵਾਈ ਲੈ ਕੇ ਬਾਹਰ ਨਿਕਲ ਕੇ ਜੀ.ਟੀ. ਰੋਡ ‘ਤੇ ਚੜਿਆ ਹੀ ਸੀ ਕਿ ਇਕ ਨਿੱਜੀ ਸਕੂਲ ਦੀ ਬੱਸ, ਜੋ ਬਿਆਸ ਤੋਂ ਅੰਮ੍ਰਿਤਸਰ ਜਾ ਰਹੀ ਸੀ, ਦੀ ਲਪੇਟ ਵਿਚ ਆ ਗਿਆ, ਜਿਸ ਨਾਲ ਐਕਟਿਵਾ ਬੁਰੀ ਤਰਾਂ ਦਰੜੀ ਗਈ ਅਤੇ ਨੌਜਵਾਨ ਹਰਿੰਦਰ ਸਿੰਘ ਦੀ ਮੌਕੇ ਤੇ ਮੌਤ ਹੋ ਗਈ। ਇਸ ਹਾਦਸੇ ਕਾਰਨ ਜੀ.ਟੀ. ਰੋਡ 'ਤੇ ਭਾਰੀ ਜਾਮ ਲੱਗ ਗਿਆ, ਜਿਸ ਨੂੰ ਪੁਲਿਸ ਪਾਰਟੀ ਭਾਰੀ ਜਦੋ ਜਹਿਦ ਨਾਲ ਹੱਲ ਕੀਤਾ।

Ad Position 22
No active advertisement
ਪਿਛਲੀ ਖ਼ਬਰ ਪੰਚਾਇਤੀ ਉਪ ਚੋਣਾਂ ਨੂੰ ਲੈ ਕੇ ਵੋਟਾਂ ਦਾ ਕੰਮ ਜਾਰੀ ਅਗਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਕਰ ਰਹੇ ਨੇ 'ਮਨ ਕੀ ਬਾਤ'
Ad Position 24