22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2025

ਯੂ.ਪੀ. : ਕਰੰਟ ਫੈਲਣ ਕਾਰਨ ਮੰਦਰ ’ਚ ਭਾਜੜ, 2 ਮੌਤਾਂ, 29 ਜ਼ਖ਼ਮੀ

ਲਖਨਊ, 28 ਜੁਲਾਈ- ਯੂ.ਪੀ. ਦੇ ਬਾਰਾਬੰਕੀ ਦੇ ਔਸ਼ਨੇਸ਼ਵਰ ਮਹਾਦੇਵ ਮੰਦਰ ਵਿਚ ਭਾਜੜ ਮਚ ਗਈ। ਹਾਦਸੇ ਵਿਚ ਦੋ ਸ਼ਰਧਾਲੂਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਤੇ ਔਰਤਾਂ ਅਤੇ ਬੱਚਿਆਂ....

Ad Position 21
No active advertisement
ਅਜੀਤ ਡੈਸਕ 28-07-2025

ਲਖਨਊ, 28 ਜੁਲਾਈ- ਯੂ.ਪੀ. ਦੇ ਬਾਰਾਬੰਕੀ ਦੇ ਔਸ਼ਨੇਸ਼ਵਰ ਮਹਾਦੇਵ ਮੰਦਰ ਵਿਚ ਭਾਜੜ ਮਚ ਗਈ। ਹਾਦਸੇ ਵਿਚ ਦੋ ਸ਼ਰਧਾਲੂਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਤੇ ਔਰਤਾਂ ਅਤੇ ਬੱਚਿਆਂ ਸਮੇਤ 29 ਲੋਕ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਦੇਰ ਰਾਤ 2 ਵਜੇ ਜਲਾਭਿਸ਼ੇਕ ਦੌਰਾਨ ਮੰਦਰ ਪਰਿਸਰ ਵਿਚ ਅਚਾਨਕ ਕਰੰਟ ਫੈਲਣ ਕਾਰਨ ਹੋਇਆ।

ਸੀ.ਐਮ.ਓ. ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਹਾਦਸੇ ਤੋਂ ਬਾਅਦ ਪੁਲਿਸ ਵਲੋਂ 29 ਲੋਕਾਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਲਿਆਂਦਾ ਗਿਆ, ਜਿਥੇ ਉਨ੍ਹਾਂ ਵਿਚੋਂ ਦੋ ਦੀ ਰਸਤੇ ਵਿਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਕੁਝ ਬਾਂਦਰਾਂ ਨੇ ਬਿਜਲੀ ਦੀਆਂ ਤਾਰਾਂ ’ਤੇ ਛਾਲ ਮਾਰ ਦਿੱਤੀ, ਜਿਸ ਕਾਰਨ ਤਾਰ ਟੁੱਟ ਗਈ ਅਤੇ ਮੰਦਰ ਪਰਿਸਰ ਦੇ ਟੀਨ ਸ਼ੈੱਡ ’ਤੇ ਡਿੱਗ ਪਈ। ਇਸ ਕਾਰਨ ਕਰੰਟ ਫੈਲ ਗਿਆ।

ਔਸ਼ਨੇਸ਼ਵਰ ਮੰਦਰ ਜ਼ਿਲ੍ਹਾ ਹੈੱਡਕੁਆਰਟਰ ਤੋਂ 40 ਕਿਲੋਮੀਟਰ ਦੂਰ ਹੈ। ਚਸ਼ਮਦੀਦਾਂ ਦੇ ਅਨੁਸਾਰ, ਹਾਦਸੇ ਸਮੇਂ ਲਗਭਗ 3 ਹਜ਼ਾਰ ਲੋਕ ਦਰਸ਼ਨ ਲਈ ਲਾਈਨ ਵਿਚ ਖੜ੍ਹੇ ਸਨ।

ਤੁਹਾਨੂੰ ਦੱਸ ਦੇਈਏ ਕਿ ਐਤਵਾਰ ਸਵੇਰੇ ਹਰਿਦੁਆਰ ਦੇ ਮਨਸਾ ਦੇਵੀ ਮੰਦਰ ਵਿਚ ਭਾਜੜ ਮਚੀ ਸੀ। ਇਸ ਵਿਚ 8 ਲੋਕਾਂ ਦੀ ਮੌਤ ਹੋ ਗਈ ਸੀ, ਜਦੋਂ ਕਿ 30 ਤੋਂ ਵੱਧ ਲੋਕ ਜ਼ਖਮੀ ਹੋ ਗਏ ਸਨ।

Ad Position 22
No active advertisement
ਪਿਛਲੀ ਖ਼ਬਰ ਬਾਰਾਬੰਕੀ ਹਾਦਸਾ: ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵਲੋਂ ਦੁੱਖ ਪ੍ਰਗਟ, ਮੁਆਵਜ਼ਾ ਰਾਸ਼ੀ ਦਾ ਕੀਤਾ ਐਲਾਨ ਅਗਲੀ ਖ਼ਬਰ ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਜੀ ਲੁੱਧੜ੍ਹ ਵਿਖੇ ਵਾਪਰੀ ਅੱਗ ਦੀ ਘਟਨਾ
Ad Position 24