16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2025

ਪਟਿਆਲਾ ਪੁਲਿਸ ਨੇ ਫੜਿਆ ਪਾਕਿਸਤਾਨੀ ਜਾਸੂਸ

ਪਟਿਆਲਾ, 30 ਜੁਲਾਈ (ਅਮਨਦੀਪ ਸਿੰਘ)-ਪਟਿਆਲਾ ਪੁਲਿਸ ਨੇ ਇਕ ਪਾਕਿਸਤਾਨੀ ਜਾਸੂਸ...

Ad Position 21
No active advertisement
ਅਜੀਤ ਡੈਸਕ 30-07-2025

ਪਟਿਆਲਾ, 30 ਜੁਲਾਈ (ਅਮਨਦੀਪ ਸਿੰਘ)-ਪਟਿਆਲਾ ਪੁਲਿਸ ਨੇ ਇਕ ਪਾਕਿਸਤਾਨੀ ਜਾਸੂਸ ਨੂੰ ਕਾਬੂ ਕੀਤਾ ਹੈ, ਜਿਸ ਦੀ ਪਛਾਣ ਗੁਰਪ੍ਰੀਤ ਸਿੰਘ (35 ਸਾਲ) ਵਾਸੀ ਭਾਰਸੋ ਵਜੋਂ ਹੋਈ ਹੈ। ਪੁਲਿਸ ਵਲੋਂ ਬੜੀ ਹੀ ਮੁਸ਼ੱਕਤ ਨਾਲ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸੰਬੰਧੀ ਐਸ.ਐਸ.ਪੀ. ਪਟਿਆਲਾ ਵਰੁਣ ਸ਼ਰਮਾ ਨੇ ਦੱਸਿਆ ਕਿ ਦੋਸ਼ੀ ਪਿਛਲੇ ਡੇਢ ਸਾਲ ਤੋਂ ਮਿਲਟਰੀ ਸਟੇਸ਼ਨ ਦੀ ਜਾਣਕਾਰੀਆਂ ਪਾਕਿਸਤਾਨੀ ਏਜੰਸੀਆਂ ਨੂੰ ਭੇਜ ਰਿਹਾ ਸੀ, ਜਿਸ ਪਾਸੋਂ 4 ਫੋਨ ਵੱਖ-ਵੱਖ ਕੰਪਨੀਆਂ ਦੇ ਬਰਾਮਦ ਹੋਏ ਹਨ।

ਇਹ ਭਾਰਤ ਵਿਚ ਰਹਿ ਕੇ ਭਾਰਤ ਦੇ ਮਿਲਟਰੀ ਸਟੇਸ਼ਨ ਦੀਆਂ ਗਤੀਵਿਧੀਆਂ ਅਤੇ ਭਾਰਤ ਖ਼ਿਲਾਫ਼ ਪਾਕਿਸਤਾਨ ਵਿਚ ਬੈਠੇ ਕੰਮ ਕਰਨ ਵਾਲੇ ਵਿਅਕਤੀਆਂ ਨੂੰ ਜਾਣਕਾਰੀ ਦਿੰਦਾ ਸੀ। ਐਸ.ਐਸ.ਪੀ. ਨੇ ਦੱਸਿਆ ਕਿ ਦੋਸ਼ੀ ਗੁਰਪ੍ਰੀਤ ਸਿੰਘ "ਪੰਜਾਬੀ ਕੁੜੀ" ਨਾਮ ਦੀ ਆਈ.ਡੀ. ਤੋਂ ਪਾਕਿਸਤਾਨ ਦੀਆਂ ਏਜੰਸੀਆਂ ਨਾਲ ਗੱਲਬਾਤ ਕਰਦਾ ਸੀ, ਜਿਸ ਵਿਚ 'ਲਾਈਵਨ ਇਨ' ਕਰਾਚੀ ਪਾਕਿਸਤਾਨ ਲਿਖਿਆ ਹੋਇਆ ਹੈ। ਦੋਸ਼ੀ ਗੁਰਪ੍ਰੀਤ ਸਿੰਘ ਨੇ ਆਪਣੇ ਨਾਮ 'ਤੇ ਦਸੰਬਰ 2024 ਵਿਚ ਸਿੰਮ, ਜਿਸ ਦਾ ਮੋਬਾਇਲ ਨੰਬਰ 76259-08993 ਜਾਰੀ ਕਰਵਾ ਕੇ ਆਪਣੇ ਉਕਤ ਨੰਬਰ ਵਟਸਐਪ ਐਕਟੀਵੇਸ਼ਨ ਕੋਡ ਉਸ ਕੁੜੀ, ਜੋ ਕਿ ਪਾਕਿਸਤਾਨ ਵਿਚ ਰਹਿੰਦੀ ਹੈ, ਨੂੰ ਦੇ ਦਿੱਤਾ ਸੀ, ਜੋ ਕਿ ਉੱਥੇ ਰਹਿ ਰਹੇ ਵਿਅਕਤੀ ਚਲਾ ਰਹੇ ਸਨ। ਹੁਣ ਵੀ ਦੋਸ਼ੀ ਗੁਰਪ੍ਰੀਤ ਸਿੰਘ ਵੱਖ-ਵੱਖ ਐਪਸ ਰਾਹੀਂ ਪਾਕਿਸਤਾਨੀ ਏਜੰਸੀਆਂ ਨਾਲ ਗੱਲਬਾਤ ਕਰਦਾ ਸੀ। ਇਹ ਵਿਅਕਤੀ ਸੈਂਟਰਲ ਏਜੰਸੀ ਦੀ ਰਡਾਰ 'ਤੇ ਵੀ ਸੀ। ਇਹ ਵਿਅਕਤੀ ਸਿਮ ਕਾਰਡ ਟੈਲੀਕੋਮ ਡਿਵਾਈਸ ਸੀਕਰੇਟ ਐਂਡ ਸੈਂਸੀਟਿਵ ਮਿਲਟਰੀ ਦੀ ਇਨਫੋਰਮੇਸ਼ਨ ਪਾਕਿਸਤਾਨ ਵਿਚ ਬੈਠੇ ਵਿਅਕਤੀਆਂ ਨੂੰ ਭੇਜਦਾ ਸੀ।

Ad Position 22
No active advertisement
ਪਿਛਲੀ ਖ਼ਬਰ ਲੈਂਡ ਪੂਲਿੰਗ ਪਾਲਿਸੀ ਵਿਰੁੱਧ ਟਰੈਕਟਰ ਮਾਰਚ ਕੱਢਿਆ ਅਗਲੀ ਖ਼ਬਰ ਕਿਸਾਨਾਂ ਦੀ ਤਬਾਹੀ ਲਈ ਲਿਆਂਦੀ ਜਾ ਰਹੀ ਲੈਂਡ ਪੂਲਿੰਗ ਨੀਤੀ ਨੂੰ ਤੁਰੰਤ ਰੱਦ ਕੀਤਾ ਜਾਵੇ - ਪ੍ਰਧਾਨ ਸੰਮੀ ਠੁੱਲੀਵਾਲ
Ad Position 24