13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2025

ਨਕਾਬਪੋਸ਼ ਨੌਜਵਾਨ ਵਿਦਿਆਰਥਣ ਦੇ ਪੇਟ ’ਚ ਚਾਕੂ ਮਾਰ ਕੇ ਫ਼ਰਾਰ , ਵਿਦਿਆਰਥਣ ਜ਼ਖ਼ਮੀ

ਰਾਮਾਂ ਮੰਡੀ, ਸੀਂਗੋ ਮੰਡੀ (ਬਠਿੰਡਾ), 31 ਜੁਲਾਈ (ਤਰਸੇਮ ਸਿੰਗਲਾ, ਲਕਵਿੰਦਰ ਸਿੰਘ)- ਬੀਤੀ ਸ਼ਾਮ ਨੇੜਲੇ ਪਿੰਡ ਰਾਮਾਂ ਦੀ ਇਕ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਦੇ ਉਸ ਸਮੇਂ ਇਕ....

Ad Position 21
No active advertisement
ਅਜੀਤ ਡੈਸਕ 31-07-2025

ਰਾਮਾਂ ਮੰਡੀ, ਸੀਂਗੋ ਮੰਡੀ (ਬਠਿੰਡਾ), 31 ਜੁਲਾਈ (ਤਰਸੇਮ ਸਿੰਗਲਾ, ਲਕਵਿੰਦਰ ਸਿੰਘ)- ਬੀਤੀ ਸ਼ਾਮ ਨੇੜਲੇ ਪਿੰਡ ਰਾਮਾਂ ਦੀ ਇਕ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਦੇ ਉਸ ਸਮੇਂ ਇਕ ਮੋਟਰਸਾਇਕਲ ਸਵਾਰ ਨਕਾਬਪੋਸ਼ ਨੌਜਵਾਨ ਪੇਟ ਵਿਚ ਚਾਕੂ ਮਾਰ ਕੇ ਫ਼ਰਾਰ ਹੋ ਗਿਆ, ਜਦੋਂ ਉਹ ਕਾਲਜ ਵਿਚ ਛੁੱਟੀ ਹੋਣ ਤੋਂ ਬਾਅਦ ਘਰ ਜਾ ਰਹੀ ਸੀ। ਜ਼ਖ਼ਮੀ ਵਿਦਿਆਰਥਣ ਨੂੰ ਬਠਿੰਡਾ ਦੇ ਇਕ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਵਿਦਿਆਰਥਣ ਤਲਵੰਡੀ ਸਾਬੋ ਦੇ ਇਕ ਕਾਲਜ ਵਿਚ ਬਾਰ੍ਹਵੀਂ ਜਮਾਤ ਵਿਚ ਪੜ੍ਹਦੀ ਹੈ ਅਤੇ ਪਿੰਡ ਤੋਂ ਕਾਲਜ ਤੱਕ ਬੱਸ ਰਾਹੀਂ ਆਉਣ ਜਾਣ ਕਰਦੀ ਹੈ। ਬੀਤੀ ਸ਼ਾਮ 4:00 ਵਜੇ ਦੇ ਕਰੀਬ ਜਦੋਂ ਵਿਦਿਆਰਥਣ ਕਾਲਜ ਵਿਚ ਛੁੱਟੀ ਹੋਣ ਤੋਂ ਬਾਅਦ ਬਸ ਵਿਚੋਂ ਉੱਤਰ ਕੇ ਆਪਣੇ ਘਰ ਪਿੰਡ ਰਾਮਾਂ ਵਿਖੇ ਚਰਚ ਵਾਲੀ ਗਲੀ ਵਿਚ ਜਾ ਰਹੀ ਸੀ, ਤਾਂ ਇਕ ਨਕਾਬਪੋਸ਼ ਮੋਟਰਸਾਇਕਲ ਨੌਜਵਾਨ ਅਚਾਨਕ ਉਸ ਦੇ ਪੇਟ ਵਿਚ ਚਾਕੂ ਮਾਰ ਕੇ ਫ਼ਰਾਰ ਹੋ ਗਿਆ। ਰਾਮਾਂ ਪੁਲਿਸ ਵਲੋਂ ਵਿਦਿਆਰਥਣ ਦੇ ਬਿਆਨ ਲੈਣ ਤੋਂ ਬਾਅਦ ਉਕਤ ਨੌਜਵਾਨ ਦੀ ਭਾਲ ਅਤੇ ਹਮਲੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਅਮਰੀਕੀ ਜਲ ਸੈਨਾ ਦਾ ਲੜਾਕੂ ਜਹਾਜ਼ ਹੋਇਆ ਹਾਦਸਾਗ੍ਰਸਤ ਅਗਲੀ ਖ਼ਬਰ ਸੁਨਾਮ ਪਹੁੰਚਣ ਤੋਂ ਪਹਿਲਾਂ ਹੀ ਬੇਰੁਜ਼ਗਾਰ ਪੁਲਿਸ ਨੇ ਘਰਾਂ ’ਚ ਕੀਤੇ ਨਜ਼ਰਬੰਦ
Ad Position 24